ਕਰਿਆਨਾ ਬੰਦ ਸ਼ਰਾਬ ਦੇ ਠੇਕੇ ਖੁੱਲ੍ਹੇ
ਮੋਗਾ/ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

ਜਿੱਥੇ ਸਾਰਾ ਦੇਸ਼ ਕਰੋਨਾ ਦੀ ਭਿਆਨਕ ਬੀਮਾਰੀ ਕਾਰਨ ਆਪੋ ਆਪਣੇ ਘਰਾਂ ਅੰਦਰ ਇਸ ਭਿਆਨਕ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਕਦੋਂ ਇਹ ਬਿਮਾਰੀ ਸਾਡਾ ਖਹਿੜਾ ਛੱਡੇ ਅਤੇ ਅਸੀਂ ਆਪੋ ਆਪਣੇ ਕਾਰੋਬਾਰ ਸੰਭਾਲੀਏ ਪਰ ਜੇਕਰ ਅਸੀਂ ਦੂਜੇ ਪਾਸੇ ਨਿਗਾ ਮਾਰੀਏ ਕਿ ਜਿੱਥੇ ਲੋਕਾਂ ਨੂੰ ਆਪਣੇ ਨਿੱਜੀ ਜੀਵਨ ਗੁਜ਼ਾਰਨ ਲਈ ਰਾਸ਼ਨ ਦਾ ਫ਼ਿਕਰ ਪਿਆ ਹੋਇਆ ਹੈ ਅਤੇ ਰਾਸ਼ਨ ਵਾਲ਼ੀਆਂ ਦੁਕਾਨਾਂ ਸਿਰਫ ਦੋ ਘੰਟੇ ਖੁੱਲਦੀਆਂ ਹਨ ਜੇਕਰ ਕੋਈ ਦੁਕਾਨਦਾਰ ਦਸ ਵੀ ਮਿੰਟ ਜ਼ਿਆਦਾ ਟਾਈਮ ਖੋਲਦਾ ਹੈ ਜਾਂ ਗ੍ਰਾਹਕ ਜ਼ਿਆਦਾ ਹੋਣ ਕਰਕੇ ਸਮਾਂ ਜ਼ਿਆਦਾ ਲੱਗ ਜਾਂਦਾ ਹੈ ਤਾਂ ਪੁਲਿਸ ਦਾ ਖੌਫ ਕਾਰਨ ਕਈ ਵਾਰ ਤਾਂ ਉਹ ਆਪਣੇ ਗ੍ਰਾਹਕਾਂ ਨੂੰ ਵਾਪਿਸ ਮੋੜਨ ਦਿੰਦਾ ਹੈ।
ਇਸ ਸਮੇਂ ਗੱਲ ਕਰਦਿਆਂ ਇੱਕ ਦੁਕਾਨਦਾਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ 10:30 ਵਜੇ ਉਸ ਦੀ ਦੁਕਾਨ ਖੁੱਲੀ ਸੀ ਜਦ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ 9 ਤੋਂ 11 ਵਜੇ ਤੱਕ ਹੋਈ ਸੀ ਪਰ ਫਿਰ ਵੀ ਪੁਲਿਸ ਮੁਲਾਜਮਾਂ ਨੇ ਉਸ ਦੀ ਇੱਕ ਨਾਂ ਸੁਣੀ ਉਹਨਾਂ ਨੇ ਗਾਲੀ ਗਲੋਚ ਅਤੇ ਕੁਟਾਪਾ ਵੀ ਕੀਤਾ ਇਸ ਤੋਂ ਇਲਾਵਾ ਉਸ ਦੁਕਾਨਦਾਰ ਦਾ ਸਮਾਨ ਵੀ ਪੁਲਿਸ ਵਾਲੇ ਚੁੱਕ ਕੇ ਲੈਣ ਗਏ।
ਦੂਜੇ ਪਾਸੇ ਅੱਜ ਜਦੋਂ ਸਾਡੇ ਪੱਤਰਕਾਰਾਂ ਦੀ ਟੀਮ ਨੇ ਹਲਕਾ ਨਿਹਾਲ ਸਿੰਘ ਵਾਲਾ ਦਾ ਦੌਰਾ ਕੀਤਾ ਤਾਂ ਕਸਬੇ ਅਧੀਨ ਆਉਂਦੇ ਪਿੰਡ ਭਾਗੀਕੇ ਵਿਖੇ ਸ਼ਰਾਬ ਦਾ ਠੇਕਾ ਸ਼ਰੇਆਮ ਖੋਲਿਆ ਗਿਆ ਸੀ ਇਹ ਸ਼ਰਾਬ ਦਾ ਠੇਕਾ ਕਾਂਗਰਸ ਦੀ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਐਨ ਬੂਹੇ ਅੱਗੇ ਹੈ।
ਕੋਈ ਸਮਾਂ ਸੀ ਜਦੋਂ ਸਰਕਾਰ ਨੇ ਵਸੋਂ ਵਾਲੇ ਇਲਾਕੇ ਅੰਦਰ ਠੇਕੇ ਖੋਲਣੇ ਬੰਦ ਕੀਤੇ ਸਨ ਪਰ ਇਹ ਠੇਕਾ ਬਸਤੀ ਵਿਚ ਖੁਲਿਆ ਹੋਣ ਕਰਕੇ ਸ਼ਰੇਆਮ ਧੱਜੀਆਂ ਉਡਾਉਂਦਾ ਹੈ।
ਕੀ ਕਹਿੰਦੇ ਹਨ ਹਲਕਾ ਵਿਧਾਇਕ
ਇਸ ਸਬੰਧੀ ਜਦੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਜਦੋਂ ਕਰੋਨਾ ਵਾਇਰਸ ਕਾਰਨ ਦੁਕਾਨਾਂ, ਗੁਰਦੁਆਰੇ,ਮੰਦਰ, ਸਕੂਲ ਬੰਦ ਹਨ ਤਾਂ ਖੁੱਲਦੇ ਠੇਕੇ ਪੰਜਾਬ ਸਰਕਾਰ ਦੀ ਕਿਤੇ ਨਾਂ ਕਿਤੇ ਨਲਾਇਕੀ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਜਿਸ ਇਲਾਕੇ ਵਿੱਚ ਠੇਕੇ ਨਹੀਂ ਖੁਲਦੇ ਉਥੇ ਪਿੰਡਾਂ ਦੇ ਲੋਕਾਂ ਨੂੰ ਘਰਾਂ ਵਿੱਚ ਸਵੇਰ ਵੇਲੇ ਸ਼ਰਾਬ ਵੇਚੀ ਜਾ ਰਹੀ ਹੈ ਉਹਨਾਂ ਕਿਹਾ ਕੈਪਟਨ ਸਰਕਾਰ ਨੇ ਜਿੱਥੇ ਦੁਕਾਨਾਂ ਤੇ ਸ਼ਿਕੰਜਾ ਕਸਿਆ ਹੈ ਉਥੇ ਠੇਕਿਆਂ ਅਤੇ ਪਿੰਡਾਂ ਵਿੱਚ ਵਿਕਦੀ ਸ਼ਰਾਬ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ।

ਇਸ ਸਬੰਧੀ ਜਦੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਐਸ ਐਚ ਓ ਜਸਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਕਰਫਿਊ ਦੌਰਾਨ ਹਰ ਦੁਕਾਨ ਬੰਦ ਕਰਨ ਦੇ ਹੁਕਮ ਉਹਨਾਂ ਕਿਹਾ ਕਿ ਜੇਕਰ ਕੋਈ ਠੇਕਾ ਖੁੱਲਾ ਮਿਲਦਾ ਹੈ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਹੁਣ ਕਾਰਵਾਈ ਕਦੋਂ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।