13.1 C
United Kingdom
Sunday, June 7, 2026

More

    ਪਿੰਡ ਪੂਹਲਾ ‘ਚ ਤੇਜਧਾਰ ਹਥਿਆਰਾਂ ਨਾਲ ਕਿਸਾਨ ਦੀ ਹੱਤਿਆ

    ਅਸ਼ੋਕ ਵਰਮਾ
    ਬਠਿੰਡਾ,27ਜੁਲਾਈ। ਬਠਿੰਡਾ ਜਿਲੇ ਦੇ ਥਾਣਾ ਨਥਾਣਾ ਅਧੀਨ ਪੈਂਦੇ ਪਿੰਡ ਪੂਹਲਾ ’ਚ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਵਕਤ ਇੱਕ ਕਿਸਾਨ ਦੀ ਤੇਜਧਾਰ ਹਥਿਆਰਾਂ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਕਿਸਾਨ ਤੇ ਹਮਲਾ ਕੀਤਾ ਗਿਆ ਤਾਂ ਉਹ ਸੌਂ ਰਿਹਾ ਸੀ। ਸੂਚਨਾ ਮਿਲਦਿਆਂ ਹੀ ਥਾਣਾ ਨਥਾਣਾ ਪੁਲਿਸ ਮੌਕੇ ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਸਹਾਰਾ ਜਨ ਸੇਵਾ ਟੀਮ ਬਠਿੰਡਾ ਦੇ ਵਲੰਟੀਅਰ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚੇ ਜਿੰਨਾਂ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾਇਆ ਹੈ। ਪੁਲਿਸ ਨੇ ਦੇਖਿਆ ਕਿ ਮਿ੍ਰਤਕ ਦੇ ਗੁਪਤ ਅੰਗ ਅਤੇ ਹੋਰ ਥਾਵਾਂ ਤੇ ਕਾਫੀ ਡੂੰਘੇ ਜਖਮ ਸਨ। ਮਿਤਕ ਦੀ ਪਛਾਣ ਹਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। ਥਾਣਾ ਨਥਾਣਾ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਕਰਨਦੀਪ ਸਿੰਘ ਨੇ ਦੱਸਿਆ ਕਿ ਿਮਤਕ ਹਰਜੀਤ ਸਿੰਘ ਦੀ ਪੂਹਲਾ ’ਚ 20-22 ਕਿੱਲੇ ਜਮੀਨ ਸੀ ਜਿਯ ਤੇ ਉਹ ਖੇਤੀ ਕਰਦਾ ਸੀ। ਉਨਾਂ ਦੱਸਿਆ ਕਿ ਉਹ ਅਕਸਰ ਹੀ ਇੱਥੇ ਆਉਂਦਾ ਜਾਂਦਾ ਰਹਿੰਦਾ ਸੀ। ਉਨਾਂ ਦੱਸਿਆ ਕਿ ਉਹ ਹੁਣ ਰਾਤ ਨੂੰ ਇੱਥੇ ਰਹਿ ਗਿਆ ਤਾਂ ਇਹ ਘਟਨਾਂ ਵਾਪਰ ਗਈ। ਉਨਾਂ ਦੱਸਿਆ ਕਿ ਕਤਲ ਸਬੰਧੀ ਪੁਲਿਸ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀਜਾਂਚ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!