7.5 C
United Kingdom
Sunday, March 8, 2026

More

    ਪਿੰਡ ਸਹਿਜੜਾ ਦੇ ਨੌਜਵਾਨ ਕਿਸਾਨ ਜੱਥੇਬੰਦੀ ਵਿੱਚ ਸਾਮਲ ਹੋਏ

    ਮਹਿਲ ਕਲਾਂ 27 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਕਲਾਂ ਨੇ ਅੱਜ ਪਿੰਡ ਸਹਿਜੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਦੀ ਅਗਵਾਈ ਹੇਠ ਸਾਮਲ ਹੋਏ ਨੌਜਵਾਨਾਂ ਨੂੰ ਜੱਥੇਬੰਦੀ ਵਿਚ ਸਮੂਲੀਅਤ ਕੀਤੀ। ਇਸ ਮੌਕੇ ਜਿਲਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਕਿਸਾਨੀ ਨੂੰ ਖਤਮ ਕਰਨ ਲਈ ਤਿੰਨ ਆਰਡੀਨੈਂਸ ਪਾਸ ਕਰਕੇ ਕਿਸਾਨਾਂ, ਪੱਲੇਦਾਰਾਂ ਅਤੇ ਆੜਤੀਆ ਨੂੰ ਖਤਮ ਕਰਨ ਲਈ ਯਤਨ ਕਰ ਰਹੇ ਹਨ ਉਨਾ ਨੇ ਕਿਹਾ ਕੇਦਰ ਸਰਕਾਰ ਖੇਤੀ ਵਿਰੋਧੀ ਆਰਡੀਨੈਂਸ ਪਾਸ ਕਰਨ ਖਿਲਾਫ ਸਾਡੀ ਜੱਥੇਬੰਦੀ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿੱਚ ਲਗਾਤਾਰ ਪਟਰੋਲ ਤੇ ਡੀਜਲ ਦੇ ਭਾਅ ਵਧ ਰਹੇ ਹਨ ਉਨਾ ਨੇ ਕਿਹਾ ਇਨੇ ਭਾਅ ਕਿਸੇ ਹੋਰ ਸਰਕਾਰ ਸਮੇਂ ਨਹੀ ਵਧੇ। ਉਨ੍ਹਾਂ ਨੇ ਕੇਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸਿਹਤ ਆਯੂਸਮਾਨ ਸਿਹਤ ਬੀਮਾ ਯੋਜਨਾ ਚੋ ਕਈ ਪ੍ਰਕਾਰ ਦੀਆਂ ਖਾਮੀਆਂ ਹੋਣ ਕਰਕੇ 40 ਫੀਸਦੀ ਕਿਸਾਨ ਵਾਝੇ ਰਹਿ ਜਾਣਗੇ । ਉਨ੍ਹਾਂ ਨੇ ਦੱਸਿਆ ਕਿ ਕੈਪਟਨ ਸਰਕਾਰ ਹਾੜੀ ਦੀ ਫਸਲ 2020 ਵੇਚਣ ਵਾਲੇ ਕਿਸਾਨਾਂ ਕੋਲ ਜੇ ਫਾਰਮ ਦੀ ਮੰਗ ਕੀਤੀ ਹੈ ਉਨਾ ਨੇ ਕਿਹਾ ਕਿ ਇਸ ਯੋਜਨਾ ਵਿੱਚ ਛੋਟੇ ਕਿਸਾਨ ਅਤੇ ਠੇਕੇ ਤੇ ਜਮੀਨ ਦੇਣ ਵਾਲੇ ਕਿਸਾਨ ਦਾ ਲਾਭ ਨਹੀਂ ਲੈ ਸਕਦੇ। ਕਿਉਂਕਿ ਉਨ੍ਹਾਂ ਕਿਸਾਨਾਂ ਕੋਲ ਜੇ ਫਾਰਮ ਨਹੀ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਬਾਰੇ ਦੁਬਾਰਾ ਗੋਰ ਕਰਕੇ ਹਰੇਕ ਕਿਸਾਨ ਨੂੰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਆਯੂਸਮਾਨ ਸਿਹਤ ਬੀਮਾ ਯੋਜਨਾ ਵਿੱਚ ਛੋਟੇ ਤੇ ਵੱਡੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕੇ। ਇਸ ਮੌਕੇ ਸਾਮਲ ਹੋਏ ਨੌਜਵਾਨਾਂ ਨੇ ਸਿਆਸੀ ਪਾਰਟੀਆਂ ਨੂੰ ਛੱਡ ਕੇ ਕਿਸਾਨਾਂ ਦੀ ਲੜਾਈ ਲੜਨ ਲਈ ਯੂਨੀਅਨ ਵਿੱਚ ਸਾਮਲ ਹੋਣ ਵਾਲੇ ਨੋਜਵਾਨਾਂ  ਵਿਚ ਸਰਬਜੀਤ ਸਿੰਘ ਜਮੰਦਾ, ਮਨਦੀਪ ਸਿੰਘ ਬਾਜਵਾ, ਇੰਦਰਜੀਤ ਸਿੰਘ ਸੇਖੋਂ ,ਹਰਜੀਤ ਸਿੰਘ ਜਵੰਦਾ, ਗੁਰਜੀਤ ਸਿੰਘ ਜਮੰਦਾ, ਕੁਲਦੀਪ ਸਿੰਘ, ਤਰਸੇਮ ਸਿੰਘ ਧਾਲੀਵਾਲ, ਬਲਵੰਤ ਸਿੰਘ ਜਮੰਦਾ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਗਗਨਦੀਪ ਸਿੰਘ ਬਾਜਵਾ ਸਹਿਜੜਾ, ਇਕਾਈ ਪ੍ਰਧਾਨ ਮੱਘਰ ਸਿੰਘ ਧਾਲੀਵਾਲ ਸਹਿਜੜਾ, ਅਮਰਜੀਤ ਸਿੰਘ ਭੋਲਾ ਬਾਜਵਾ, ਸਤਨਾਮ ਸਿੰਘ ਸੱਤਾ ਧਨੇਰ, ਗੁਰਤੇਜ ਸਿੰਘ ਤੇ ਵਿੱਕੀ ਛੀਨੀਵਾਲ ਕਲਾਂ ਆਦਿ ਕਿਸਾਨ ਯੂਨੀਅਨ ਦੇ ਆਗੂ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!