9.6 C
United Kingdom
Saturday, March 7, 2026

More

    ਟਰੈਕਟਰ ਮਾਰਚ ਨਾਲ ਸਿੱਝਣ ਲਈ ਪੁਲੀਸ ਵੱਲੋਂ ਪੇਸ਼ਬੰਦੀਆਂ

    ਅਸ਼ੋਕ ਵਰਮਾ
    ਬਠਿੰਡਾ, 26 ਜੁਲਾਈ। ਪੰਜਾਬ ਪੁਲੀਸ ਨੇ 13 ਜੱਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸਾਂ ਖਿਲਾਫ ਕੀਤੇ ਜਾ ਰਹੇ ਟਰੈਕਟਰ ਮਾਰਚ ਦੇ ਮੱਦੇਨਜ਼ਰ ਬਠਿੰਡਾ ਖ਼ਿੱਤੇ ਦੇ ‘ ਇਸ ਨਾਜ਼ਕ ਜ਼ੋਨ’ ‘ਚ ਸੰਘਰਸ਼ੀ ਕਿਸਾਨਾਂ ਨਾਲ ਸਿੱਝਣ ਲਈ ਲੰਗੋਟ ਕਸਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨ ਧਿਰਾਂ ਵੱਲੋਂ ਕੇਂਦਰ ਸਰਕਾਰ ’ਚ ਭਾਈਵਾਲ ਅਕਾਲੀ ਦਲ ਦੇ ਜਿਲਾਂ ਪ੍ਰਧਾਨਾਂ,ਮੰਤਰੀਆਂ ਜਾਂ ਹੋਰ ਆਗੂਆਂ ਦੇ ਘਰਾਂ ਵੱਲ 27 ਜੁਲਾਈ ਸੋਮਵਾਰ ਨੂੰ ਮਾਰਚ ਕੀਤਾ ਜਾਣਾਂ ਹੈ। ਇਸ ਮਾਰਚ ਲਈ ਪਿਛਲੇ ਕਾਫੀ ਦਿਨਾਂ ਤੋਂ ਪਿੰਡਾਂ ’ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿੰਨਾਂ ’ਚ ਅਰਥੀ ਫੂਕ ਮੁਜਾਹਰੇ ਵੀ ਸ਼ਾਮਲ ਹਨ। ਬਠਿੰਡਾ ਪੁਲਿਸ ਨੇ ਅੱਜ ਜਿਲੈ ’ਚ ਤਿਨ ਥਾਵਾਂ ਤੇ ਸੁਰੱਖਿਆ ਸਖਤ ਕਰ ਦਿੰਤੀ ਹੈ। ਪੰਜਾਬ ਪੁਲੀਸ ਨੇ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਦਫਤਰ, ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪਿੰਡ ਮਲੂਕਾ ਵਿਚਲੀ ਰਿਹਾਇਸ਼ ਵੱਲ ਜਾਂਦੀ ਸੜਕ ਅਤੇ ਪਿੰਡ ਬਾਦਲ ਨੂੰ ਜਾਣ ਵਾਲੀ ਮੁੱਖ ਸੜਕ ਤੇ ਬੈਰੀਕੇਡ ਭੇਜ ਦਿੱਤੇ ਹਨ ਜਦੋਂਕਿ ‘ਦੰਗਾ ਰੋਕੂ’ ਸਾਜੋ ਸਾਮਾਨ ਜਿਸ ’ਚ ਅੱਥਰੂ ਗੈਸ, ਲਾਠੀਆਂ, ਗੰਨਜ਼ ਆਦਿ ਹਨ ਨੂੰ ਤਿਆਰ ਬਰ ਤਿਆਰ ਰੱਖਿਆ ਹੈ।
    ਦੱਸਿਆ ਜਾਂਦਾ ਹੈ ਕਿ  ਪਿਛਲੇ ਕੁਝ ਅਰਸੇ ਤੋਂ ਇਸ ਸਾਜੋ ਸਾਮਾਨ ਦੀ ਵਰਤੋਂ ਨਾਲ ਹੋਣ ਕਰਕੇ ਅੱਜ ਪੁਲੀਸ ਅਫਸਰਾਂ ਨੇ ਇਸ ਸਾਜੋ ਸਾਮਾਨ ਦੀ ਜਾਂਚ ਵੀ ਕੀਤੀ ਹੈ। ਬਠਿੰਡਾ ਪੁਲੀਸ ਨੇ ਅੱਜ ਦੁਪਾਹਿਰ ਮਗਰੋਂ ‘ਦੰਗਾ ਰੋਕੂਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ  ਜਿਸ ਤਹਿਤ ਪੁਲੀਸ ਮੁਲਾਜ਼ਮਾਂ ਨੂੰ ਮੋਟੇ ਤੌਰ ਤੇ ਸਿਖਲਾਈ ਵੀ ਦਿੱਤੀ ਗਈ ਹੈ। ਪਤ ਲੱਗਿਆ ਹੈ ਕਿ ਕਿਸਾਨਾਂ ਨਾਲ ਟਕਰਾਅ ਹੋਣ ਦੀ ਸੂਰਤ ’ਚ ਬਚਾਓ ਕਿਵੇਂ ਕਰਨਾ ਹੈ ਤੇ ਭੀੜ ਖਿਡਾਉਣ ਦੇ ਢੰਗ ਤਰੀਕੇ ਵੀ ਦੱਸੇ ਗਏ। ਘੋੜਾ ਬਿ੍ਰਗੇਡ ਨੂੰ ਵੀ ਪੁਲੀਸ ਨੇ ਭੀੜ ਨੂੰ ਕਾਬੂ ਕਰਨ ਵਾਸਤੇ ਵਰਤਣ ਲਈ ਰਾਖਵਾਂ ਰੱਖਿਆ ਹੈ। ਪੁਲੀਸ ਨੂੰ ਖਦਸ਼ਾ ਹੈ ਕਿ ਰੋਕੇ ਜਾਣ ਤੇ ਕਿਸਾਨ ਭੜਕ ਸਕਦੇ ਹਨ ਜਿਸ ਕਰਕੇ ਅਗਾਊ ਇੰਤਜ਼ਾਮ ਕੀਤੇ ਜਾ ਰਹੇ ਹਨ। ਮੁਕਤਸਰ ਪੁਲੀਸ ਨੂੰ ਵੀ ਅੱਜ ਚੌਕਸ ਕੀਤਾ ਗਿਆ ਹੈ। ਖਾਸ ਤੌਰ ਤੇ ਲੰਬੀ ਥਾਣੇ ਦੇ ਮੁਲਾਜਮਾਂ ਨੂੰ ਮੁਸਤੈਦ ਕੀਤਾ ਗਿਆ ਹੈ। ਗਈ ਪਤਾ ਲੱਗਾ ਹੈ ਕਿ ਅੱਜ ਮਲੋਟ ’ਚ ਵੀ ਕਿਸਾਨ ਮਾਰਚ ਦੀ ਰੌਸ਼ਨੀ ਵਿੱਚ ਅਭਿਆਸ ਹੋਇਆ ਹੈ।
                        ਸੂਤਰ ਦੱਸਦੇ ਹਨ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਜੱਦੀ ਪਿੰਡ ਬਾਦਲ ਦੇ ਨੇੜੇ ਪੈਂਦੇ ਥਾਣਿਆਂ ਨੂੰ ਮੁਸਤੈਦ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਡੀਐਸਪੀ ਮਲੋਟ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਧਰਾ 144 ਲੱਗੀ ਹੋਣ ਕਰਕੇ ਜਿਲਾ ਮੈਜਿਸਟਰੇਟ ਵੱਲੋਂ ਇਕੱਠ ਦੀ ਮਨਾਹੀ ਕੀਤੀ ਗਈ ਹੈ। ਉਨਾਂ ਦੱਪਿਸਆ ਕਿ ਕਿਸਾਨ ਚਾਹੁਣ ਤਾਂ ਉਨਾਂ ਦਾ ਮੰਗ ਪੱਛਰਜ ਦਿਵਾ ਦਿੱਤਾ ਜਾਏਗਾ ਉਨਾਂ ਆਖਿਆ ਕਿ ਪੁਲਿਸ ਨੂੰ ਅਮਨ ਕਾਨੂੰਨ ਬਣਾ ਕੇ ਰੱਖਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਵੇਂ ਹੀ ਮਾਨਸਾ ਪੁਲੀਸ ਵਲੋਂ ਵੀ ਅੱਜ ‘ਦੰਗਾ ਰੋਕੂ ਡਰਿੱਲ’ ਕੀਤੀ ਗਈ ਹੈ ਅਤੇ ਪੁਲਿਸ ਅਫਸਰਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਿਸਾਨਾਂ ਵੱਲੋਂ ਇਸ ਜਿਲੇ ’ਚ ਵੀ ਹਰਸਿਮਰਤ ਕੌਰ ਬਾਦਲ ਦੇ ਦਫਤਰ ਨੂੰ ਘੇਰਨ ਦਾ ਐਲਾਨ ਕੀਤਾ ਹੋਇਆ ਹੈ।ਆਈਜੀ ਰੇਜ ਜਸਕਰਨ ਸਿੰਘ ਨੇ ਦੱਸਿਆ ਕਿ ਬਠਿੰਡਾ ਰੇਂਜ ’ਚ ਪੈਂਦੇ ਬਠਿੰਡਾ ਮਾਨਸਾ ਜਿਲਿਆਂ ’ਚ ਲੁੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਆਖਿਆ ਕਿ ਪੁਲਿਸ ਦਾ ਮਕਸਦ ਲਾਅ ਐਂਡ ਆਰਡਰ ਬਹਾਲ ਰੱਖਣਾ ਹੈ ਜੋ ਉਹ ਕਰ ਰਹੀ ਹੈ।

               ਪੁਲਿਸ ਵੱਲੋਂ ਢੁੱਕਵੇਂ ਪ੍ਰਬੰਧ : ਐਸਐਸਪੀ
    ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਬਠਿੰੰਡਾ ਜਿਲੇ ’ਚ ਤਿੰਨ ਥਾਵਾਂ ਤੇ ਸੁਰੱਖਿਆ ਇੰਤਜਾਮ ਕੀਤੇ ਗਏ ਹਨ। ਉਨਾਂ ਆਖਿਆ ਕਿ ਕਰੀਬ ਇੱਕ ਹਜਾਰ ਨਫਰੀ ਨੂੰ ਕਿਸਾਨ ਮਾਰਚ ਨੂੰ ਦੇਖਦਿਆਂ ਡਿਊਟੀ ਤੇ ਲਾਇਆ ਜਾ ਰਿਹਾ ਹੈ।

        ਕਿਸਾਨਾਂ ਨੂੰ ਸੁਚੇਤ ਰਹਿਣ ਦਾ ਸੱਦਾ
    ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਕਿਸਾਨਾਂ ਨੂੰ ਸਰਕਾਰੀ ਚਾਲਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜਦੋਂ ਵੀ ਕਿਸਾਨ ਮੋਰਚਾ ਲਾਉਂਦੇ ਹਨ ਤਾਂ ਸਰਕਾਰ ਕਿਸਾਨੀ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਵਾਸਤੇ ਕੋਈ ਨਾਲ ਕੋਈ ਚਾਲ ਚੱਲ ਦਿੰਦੀ ਹੈ। ਕਿਸਾਨ ਆਗੂਆਂ ਨੇ ਖਦਸ਼ਾ ਪ੍ਰਗਟਾਇਆ ਕਿ ਸਰਕਾਰ ਹੁਣ ਟਰੈਕਟਰ ਮੋਰਚੇ ਦੇ ਰੋਹ ਨੂੰ ਮੱਠਾ ਕਰਨ ਵਾਸਤੇ ਕੋਈ ਨਵਾਂ ਪੈਂਤੜਾ ਚੱਲ ਸਕਦੀ ਹੈ। ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਕੇਂਦਰ ਸਰਕਾਰ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਨੂੰ ਲਾਹੇ ਦੇਣ ਖਾਤਰ ਖੇਤੀ ਸੈਕਟਰ ਨੂੰ ਖਤਮ ਕਰ ਰਹੀ ਹੈ ਜਦੋਂਕਿ ਪੰਜਾਬ ਦੇ ਹਾਕਮ ਪਾਬੰਦੀਆਂ ਮੜ ਕੇ ਕੇਂਦਰੀ ਹਾਕਮਾਂ ਦਾ ਪੱਖ ਪੂਰ ਰਹੇ ਹਨ। ਉਨਾਂ ਆਖਿਆ ਕਿ ਕਿਸਾਨ ਟਰੈਕਟਰ ਮਾਰਚ ਲਈ ਤਿਆਰ ਹਨ ਅਤੇ ਸਾਵਧਾਨੀਆਂ ਰੱਖਦਿਆਂ ਅਕਾਲੀ ਭਾਜਪਾ ਆਗੂ ਦੇ ਘਰ ਵੱਲ ਰੋਸ ਮਾਰ ਕੀਤਾ ਜਾਏਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!