ਮਹਿਲ ਕਲਾਂ , 26 ਜੁਲਾਈ (ਜਗਸੀਰ ਧਾਲੀਵਾਲ ਸਹਿਜੜਾ)
ਪੰਜਾਬੀ ਪੱਤਰਕਾਰ ਅਤੇ ਸਮਾਜ ਭਲਾਈ ਮੰਚ ਸ਼ੇਰਪੁਰ ਦੇ ਆਗੂ ਮੇਘਰਾਜ ਜੋਸ਼ੀ ਨੇ ਪਿੰਡ ਗੁੰਮਟੀ ਵਿਖੇ ਅੱਜ ਆਪਣੇ ਖਾਲੀ ਪਏ ਨਿੱਜੀ ਪਲਾਟ ਵਿੱਚ ਬੂਟੇ ਲਗਾ ਕੇ ਵਣ -ਮਹਾਂਉਤਸਵ ਮਨਾਇਆ। ਉਨ੍ਹਾਂ ਇਸ ਸਮੇਂ ਪਿੰਡ ਅਤੇ ਇਲਾਕਾ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ – ਸੰਭਾਲ ਕਰਨ ਦੀ ਵੀ ਅਪੀਲ ਕੀਤੀ। ਸ੍ਰੀ ਜੋਸ਼ੀ ਨੇ ਕਿਹਾ ਕਿ ਪੈਸੇ ਅਤੇ ਜਾਇਦਾਦ ਤੋਂ ਪਹਿਲਾਂ ਮਨੁੱਖ ਦੀ ਅਾਪਣੀ ਤੰਦਰੁਸਤੀ ਜ਼ਰੂਰੀ ਹੈ। ਜੋ ਵੱਧ ਤੋਂ ਵੱਧ ਰੁੱਖ ਲਗਾਉਣ ਨਾਲ ਹੀ ਸੰਭਵ ਹੋ ਸਕਦੀ ਹੈ। ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਇਲਾਕਾ ਸ਼ੇਰਪੁਰ ਦੇ ਕਨਵੀਨਰ ਅਤੇ ਜੀਵਨਦਾਤੇ ਨਰਸਰੀ ਦੇ ਸੰਚਾਲਕ ਸੰਦੀਪ ਸਿੰਘ ਸ਼ੇਰਪੁਰ, ਅਮਰਜੀਤ ਸਿੰਘ ਜੱਸੀ, ਬਲਵੰਤ ਸਿੰਘ ਫੌਜੀ, ਕੈਪਟਨ ਹਰਬੰਸ ਸਿੰਘ, ਪੰਚ ਸੁਰਿੰਦਰ ਕੁਮਾਰ ਜੋਸ਼ੀ, ਮਹਿੰਦਰ ਸਿੰਘ, ਹਰਬੰਸ ਲਾਲ, ਕੇਸ਼ਵ ਜੋਸ਼ੀ, ਸਮਾਜਸੇਵੀ ਬਲਵਿੰਦਰ ਸਿੰਘ ਕਾਕਾ, ਚਮਕੌਰ ਸਿੰਘ ਗਰੇਵਾਲ, ਹਰਜਿੰਦਰ ਸਿੰਘ ਕਿੰਦੀ, ਅਜਾਇਬ ਸਿੰਘ, ਡਾ ਅਵਤਾਰ ਸਿੰਘ, ਨਰੈਣ ਸਿੰਘ ਬਾਜਵਾ, ਮਾ ਜਰਨੈਲ ਸਿੰਘ ਮਿੱਠੇਵਾਲ ਅਤੇ ਸਮਾਜ ਭਲਾਈ ਮੰਚ ਸ਼ੇਰਪੁਰ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ ਵੀ ਇਸ ਸਮੇਂ ਹਾਜ਼ਰ ਸਨ।