ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ400 ਸਾਲਾਂ ਪ੍ਰਕਾਸ਼ ਨੂੰ ਸਮਰਪਿਤ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲੇ

ਅੰਮ੍ਰਿਤਸਰ, (ਰਾਜਿੰਦਰ ਰਿਖੀ)
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ‘ਤੇ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਆਨ ਲਾਈਨ ਵਿੱਦਿਅਕ ਮੁਕਾਬਲਿਆਂ ਵਿਚ ਅੰਮ੍ਰਿਤਸਰ ਦੀ ਭਾਗੀਦਾਰੀ ਕਾਫੀ ਉਤਸ਼ਾਹਵਰਧਕ ਰਹੀ ਹੈ । ਜਿਲ੍ਹਾ ਸਿੱਖਿਆ ਅਫਸਰ (ਸੈ ਸਿ) ਸਤਿੰਦਰਬੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਕੰਵਲਜੀਤ ਸਿੰਘ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਪ੍ਰਾਇਮਰੀ ,ਮਿਡਲ ਅਤੇ ਸੈਕੰਡਰੀ ਵਿੰਗ ਵਿਚੋਂ ਕੁਲ ਮਿਲਾ ਕੇ 2874 ਵਿਦਿਆਰਥੀਆਂ ਨੇ ਗਾਇਨ ਮੁਕਾਬਲੇ ਵਿਚ ਆਪਣੇ ਸੁਰ ਲਗਾ ਕੇ ਅੰਮ੍ਰਿਤਸਰ ਨੂੰ ਪੰਜਾਬ ਵਿਚ ਤੀਜੇ ਨੰਬਰ ‘ਤੇ ਖੜਾ ਕੀਤਾ ।ੳਨ੍ਹਾਂ ਦੱਸਿਆ ਕਿ ਜਿਲ੍ਹਾ ਪਟਿਆਲਾ 3929 ਦੀ ਭਾਗੀਦਾਰੀ ਨਾਲ ਪਹਿਲੇ ‘ਤੇ ਜਿਲ੍ਹਾ ਸੰਗਰੂਰ 2987 ਦੀ ਭਾਗੀਦਾਰੀ ਨਾਲ ਦੂਜੇ ਨੰਬਰ ‘ਤੇ ਰਿਹਾ ।
ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਵਿਦਿਆਰਥੀ ਘਰ ਬੈਠੇ ਹੀ ਆਨ ਲਾਈਨ ਰਾਹੀ ਮੁਕਾਬਲਿਆਂ ਵਿਚ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 6 ਵਰਗਾਂ ਵਿਚ ਕਰਵਾਏ ਜਾ ਰਹੇ ਹਨ,ਜਿਸ ਵਿਚ ਪ੍ਰਾਇਮਰੀ,ਮਿਡਲ ਤੇ ਸੈਕੰਡਰੀ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਜ਼ਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ ਪਹਿਲਾਂ ਕਰਵਾਏ ਗਏ ਸ਼ਬਦ ਗਾਇਨ ਮੁਕਾਬਲਿਆਂ ਵਿਚ ਬਲਾਕ ਪੱਧਰ ‘ਤੇ ਅੰਮ੍ਰਿਤਸਰ ਦੇ 19 ਵਿਦਿਆਰਥੀ ਜੇਤੂ ਰਹੇ ਹਨ।
ਜਿਲ੍ਹਾ ਸਿੱਖਿਆ ਅਫਸਰ (ਸੈ ਸਿ) ਦੀ ਯੋਗ ਅਗਵਾਈ ਹੇਠ ਉਪ ਜਿਲ੍ਹਾ ਸਿੱਖਿਆ ਅਫਸਰ ਹਰਭਗਵੰਤ ਸਿੰਘ ਅਤੇ ਰਾਜੇਸ਼ ਸ਼ਰਮਾ,ਸਿੱਖਿਆ ਸੁਧਾਰ ਟੀਮ ਇੰਚਾਰਜ ਰਾਜੇਸ਼ ਖੰਨਾ,ਜਿਲ੍ਹਾ ਕੋਆਰਡੀਨੇਟਰ ਪ੍ਰਿੰਸੀਪਲ ਮਨਦੀਪ ਕੌਰ(ਮਾਲ ਰੋਡ)ਪ੍ਰਿੰਸੀਪਲ ਮਨਮੀਤ ਕੌਰ,ਪ੍ਰਿੰਸੀਪਲ ਬਲਰਾਜ ਸਿੰਘ,ਪ੍ਰਿੰਸੀਪਲ ਜੋਗਿੰਦਰ ਕੌਰ,ਪ੍ਰਿੰਸੀਪਲ ਅਨੂ ਬੇਦੀ,ਪ੍ਰਿੰਸੀਪਲ ਨਵਤੇਜ ਕੌਰ,ਜਿਲ੍ਹਾ ਡੀ ਐੱਮ ਸਰਬਦੀਪ ਸਿੰਘ, ਨਰਿੰਦਰ ਸਿੰਘ,ਜਸਵਿੰਦਰ ਕੌਰ ਅਤੇ ਪ੍ਰੋਗਰਾਮਾਂ ਦੇ ਨੋਡਲ ਅਫਸਰ ਮੈਡਮ ਆਦਰਸ਼ ਸ਼ਰਮਾ,ਸਹਾਇਕ ਨੋਡਲ ਅਫਸਰ ਮੈਡਮ ਮਨਦੀਪ ਕੌਰ ਬੱਲ,ਮੀਡਿਆ ਪਰਸਨ ਗੁਰਪ੍ਰੀਤ ਸਿੰਘ, ਦਵਿੰਦਰ ਕੁਮਾਰ ਅਤੇ ਰਾਜ ਕੁਮਾਰ ਨੇ ਇਸ ਪ੍ਰਤੀਯੋਗਤਾ ਨੂੰ ਆਪਣੀਆਂ ਕੋਸ਼ਿਸ਼ਾਂ ਨਾਲ ਉਤਸ਼ਾਹ ਬਣਾਈ ਰਖਿਆ ਹੈ ਅਤੇ ਵਿਦਿਆਰਥੀਆਂ ਵਿਚ ਛੁਪੇ ਹੋਏ ਹੁਨਰ ਨੂੰ ਤਰਾਸ਼ਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੜੀ ਚ ਅਗਲਾ ਮੁਕਾਬਲਾ ਕਵਿਤਾ ਉੱਚਾਰਨ ਦਾ ਹੋਵੇਗਾ ਅਤੇ ਪੰਜਾਬ ਸਰਕਾਰ ਵਲੋ ਦਸੰਬਰ ਮਹੀਨੇ ਤੱਕ ਭਾਸ਼ਣ ਮੁਕਾਬਲੇ, ਸੰਗੀਤ ਵਾਦਕ,ਪੋਸਟਰ ਮੇਕਿੰਗ ਮੁਕਾਬਲੇ,ਸੁੰਦਰ ਲਿਖਾਈ ਅਤੇ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਜਾਣਗੇ।