20.9 C
United Kingdom
Wednesday, April 30, 2025

More

    ਚੇਅਰਮੈਨ ਸ. ਜਸਵੰਤ ਸਿੰਘ ਗੱਜਣਮਾਜਰਾ ‘ਐਜੂਕੇਸ਼ਨ ਲੀਡਰਸ਼ਿਪ ਪਿਲਰਜ਼ ਐਵਾਰਡ -2020 ਨਾਲ ਸਨਮਾਨਿਤ।

    ਮਲੇਰਕੋਟਲਾ, 26 ਜੁਲਾਈ (ਜੌੜਾ, ਥਿੰਦ)

    25 ਜੁਲਾਈ, 2020 ਨੂੰ ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ ਵੱਲੋਂ ਪਹਿਲਾ ‘ਨੈਸ਼ਨਲ ਵਰਚੁਅਲ ਐਜੂਕੇਸ਼ਨ ਲੀਡਰਸ਼ਿਪ ਪਿਲਰਜ਼ ਐਵਾਰਡ ਸਮਾਗਮ  ਆਯੋਜਤ ਕੀਤਾ ਗਿਆ । ਜਿਸ ਵਿਚ ਮੁੱਖ ਮਹਿਮਾਨ ਮਿਸ ਅਲੀਨਾ (ਵਾਈਸ ਪ੍ਰੈਜੀਡੈਂਟ ਆਫ ਇੰਟਰਨੈਸ਼ਨਲ ਐਸੋਸੀਏਸ਼ਨ  ਫਾਰ ਦਾ ਸਟੱਡੀ ਆਫ ਗੇਮਿੰਗ ਅਡਿਕਸ਼ਨ) ਅਤੇ ਇਸ ਤੋਂ ਇਲਾਵਾ  ਕਈ ਸਕੂਲਾਂ ਦੇ ਮੁੱਖ ਪ੍ਰਬੰਧਕਾਂ ਨੇ ਵੀ  ਭਾਗ ਲਿਆ । ਪ੍ਰੰਤੂ ਇਸ ਸਮਾਗਮ ਦੀ ਮਾਣ ਵਾਲੀ ਗੱਲ ਇਹ ਰਹੀ  ਕਿ ਨੈਸ਼ਨਲ ਐਜੂਕੇਸ਼ਨ  ਪਿਲਰਜ਼ ਐਵਾਰਡ-2020 ਲਈ ਸ. ਜਸਵੰਤ ਸਿੰਘ ਗੱਜਣਮਾਜਰਾ ਚੁਣੇ ਗਏ।  ਜਿਹੜੇ ਕਿ ਸਿੱਖਿਆ ਦੇ ਖੇਤਰ ਵਿਚ ਇਸ ਸਮੇਂ ਪਾਇਨੀਅਰ ਕਾਨਵੈਂਟ ਸਕੂਲ, ਤਾਰਾ ਵਿਵੇਕ ਕਾਲਜ ਗੱਜਣਮਾਜਰਾ ਅਤੇ ਤਾਰਾ ਕਾਨਵੈਂਟ ਸਕੂਲ ਮਾਲੇਰਕੋਟਲਾ ਆਪਣੀ ਯੋਗ ਅਗਵਾਈ ਹੇਠ ਚਲਾ ਰਹੇ ਹਨ ਤੇ ਇਹਨਾਂ ਸੰਸਥਾਵਾਂ ਵਿੱਚ ਤਕਰੀਬਨ 7000 ਦੇ ਕਰੀਬ ਵਿਦਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਇਹਨਾਂ ‘ਚੋਂ ਕੁੱਝ ਲੋੜਵੰਦ ਵਿਦਆਰਥੀਆਂ ਨੂੰ  ਚੇਅਰਮੈਨ ਜਸਵੰਤ ਸਿੰਘ ਵੱਲੋਂ ਕਿਤਾਬਾਂ ਤੇ ਵਰਦੀਆਂ ਮੁਫਤ ਦਿੱਤੀਆਂ ਜਾਂਦੀਆਂ ਹਨ। ਸ. ਜਸਵੰਤ ਸਿੰਘ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਇੱਕ ਚੰਗੇ ਸਮਾਜ  ਸੇਵਕ, ਲਿਖਾਰੀ ਅਤੇ ਨਾਵਲਕਾਰ, ਸਫਲ ਉਦਯੋਗਪਤੀ, ਕੁਦਰਤ ਪ੍ਰੇਮੀ, ਲੋੜਵੰਦਾਂ ਦੀ ਮੱਦਦ ਲਈ  ਹਮੇਸ਼ਾ ਤਤਪਰ ਰਹਿਣ ਵਾਲੇ ਇਨਸਾਨ ਕਰਕੇ ਜਾਣੇ ਜਾਂਦੇ ਹਨ, ਉਹਨਾਂ ਨੇ ਆਪਣੇ  ਵਿਦਆਰਥੀਆਂ ਨੂੰ ਹਮੇਸ਼ਾ ਵੱਧ ਤੋਂ ਵੱਧ ਦਰੱਖਤ ਲਗਾਉਣ ਅਤੇ ਕੁਦਰਤ ਨਾਲ ਪਿਆਰ ਕਰਨ ਦੀ ਪ੍ਰੇਰਨਾ ਦਿੱਤੀ ਹੈ ਜਿਸ ਦੀ ਉਦਾਹਰਨ 2019 ਵਿੱਚ  ਉਹਨਾਂ ਵੱਲੋਂ ਲਿਖਆ ਨਾਵਲ ‘ਸਵਰਗ ਦੀ ਮੌਤ’ ਹੈ ਜਿਸ ਵਿੱਚ  ਉਹਨਾਂ ਨੇ ਮੁੱਖ ਵਿਸ਼ਾ ਕੁਦਰਤ ਨੂੰ ਹੀ ਲਿਆ,ਅਨੇਕਾਂ ਸੂਝਵਾਨ ਵਿਦਵਾਨਾਂ ਵੱਲੋਂ ਆਪ ਦੇ ਨਾਵਲ ਦੀਆਂ ਉਦਾਹਰਨਾਂ ਆਪਣੇ ਇੰਟਰਵਿਊ ਵਿੱਚ ਦਿੱਤੀਆਂ ਜਾਂਦੀਆਂ ਹਨ। ਸ.ਜਸਵੰਤ ਸਿੰਘ ਨੇ ਇੱਕ ਸਮਾਜ ਸੇਵਕ ਹੋਣ ਦੇ ਨਾਤੇ ਕੋਵਿਡ -19 ਮਹਾਂਮਾਰੀ ਦੇ ਚੱਲਦੇ ਹੋਏ ਅਨੇਕਾਂ ਜਰੂਰਤਮੰਦ ਲੋਕਾਂ ਦੀ ਮੱਦਦ ਵੀ ਕੀਤੀ ਅਤੇ ਇੱਕ ਸਫਲ ਉਦਯੋਗਪਤੀ ਹੋਣ ਦੇ ਨਾਤੇ ਜੈਤੂਨ ਤਾਰਾ ਫੈਕਟਰੀ, ਤਾਰਾ ਫੀਡ ਫੈਕਟਰੀ  ਆਦਿ ਵੀ ਬੜੀ ਚੰਗੀ ਤੇ ਸੂਝ-ਬੂਝ ਦੀ ਸ਼ਕਤੀ ਨਾਲ ਚਲਾ ਰਹੇ ਹਨ ਐਜੂਕੇਸ਼ਨ ਨੈਸ਼ਨਲ ਪਿਲਰਜ਼ ਅਵਾਰਡ ਮਿਲਣਾ ਤਾਰਾ ਗਰੁੱਪ ਆਫ ਕੰਪਨੀਜ਼ ਤੇ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!