4.6 C
United Kingdom
Sunday, April 20, 2025

More

    ਕਾਵਿ ਰੇਖਾ ਚਿੱਤਰ- ਯਸ਼ ਪਾਲ ਚੌਹਾਨ

    ਇਨਸਾਨ ਹਾਂ ਇਨਸਾਨੀਅਤ,
    ਨਾਲ ਪਿਆਰ ਕਰਦਾ ਹਾਂ |
    ਮੈਨੂੰ ਯਸ਼ਪਾਲ ਚੌਹਾਨ ਕਹਿੰਦੇ ਨੇਂ।
    ਇਮਾਨਦਾਰ ਬੰਦੇ ਤੇ ਮੈਂ,
    ਇਤਬਾਰ ਕਰਦਾ ਹਾਂ |
    ਮੈਨੂੰ ਯਸ਼ਪਾਲ ਚੌਹਾਨ ਕਹਿੰਦੇ ਨੇਂ।

    ਸ਼ੌਂਕ ਨਈਂ ਵੱਡੇ ਮੈਂ ਵੱਡੀ,
    ਸੋਚ ਰੱਖਦਾ ਹਾਂ |
    ਬੇਹੋਸ਼ ਹੋਏ ਲੋਕਾਂ ਵਿੱਚ ਵੀ,
    ਹੋਸ਼ ਰੱਖਦਾ ਹਾਂ |
    ਜੇਬ ਵਿੱਚ ਮੈਂ ਸ਼ੁਕਰ ਦਾ,
    ਸ਼ਾਹਕਾਰ ਰੱਖਦਾ ਹਾਂ।
    ਇਮਾਨਦਾਰ ਬੰਦੇ ਤੇ,
    ਇਤਬਾਰ ਕਰਦਾ ਹਾਂ |
    ਮੈਨੂੰ ਯਸ਼ਪਾਲ ਚੌਹਾਨ ਕਹਿੰਦੇ ਨੇਂ।

    ਵੱਡੇ ਵੱਡੇ ਅਹੁਦੇ ਸਵਰਨਕਾਰਾਂ,
    ਨੇ ਝੋਲੀ ਮੇਰੀ ਪਾਏ |
    ਮੈਂ ਵੀ ਪਲਕਾਂ ਉੱਤੇ ਬਿਠਾਏ ਓ,
    ਜਦੋਂ ਕਦੀ ਵੀ ਆਏ |
    ਹਿੰਮਤੀ ਹਾਂ ਮੈਂ ਹਿੰਮਤ ਦਾ,
    ਪ੍ਰਚਾਰ ਕਰਦਾ ਹਾਂ।
    ਇਮਾਨਦਾਰ ਬੰਦੇ ਤੇ,
    ਇਤਬਾਰ ਕਰਦਾ ਹਾਂ |
    ਮੈਨੂੰ ਯਸ਼ਪਾਲ ਚੌਹਾਨ ਕਹਿੰਦੇ ਨੇਂ।

    ਫੁੱਲਾਂ ਦਾ ਵੀ ਸ਼ੌਂਕੀ ਹਾਂ ਮੈਂ,
    ਲਗਦੇ ਫੁੱਲ ਪਿਆਰੇ ਮੈਨੂੰ |
    ਆਪਣੇਂ ਪੋਤੀਆਂ ਪੋਤੇ ਲੱਗਣ,
    ਏ ਜੋ ਬੱਚੇ ਸਾਰੇ ਮੈਨੂੰ |
    ਉੱਚੀਆਂ ਉੱਚਾ ਆਪਣਾਂ,
    ਸਦਾ ਮਿਆਰ ਕਰਦਾ ਹਾਂ।
    ਇਮਾਨਦਾਰ ਬੰਦੇ ਤੇ,
    ਇਤਬਾਰ ਕਰਦਾ ਹਾਂ |
    ਮੈਨੂੰ ਯਸ਼ਪਾਲ ਚੌਹਾਨ ਕਹਿੰਦੇ ਨੇਂ।

    ਜੋ ਮੈਂ ਕੀਤਾ ਯਾਰੋ ਮੇਰੇ ਬੱਚਿਆਂ,
    ਦੇ ਲਈ ਡਾਢਾ ਏ |
    ਦੁਆ ਅਸੀਸ ਜੋ ਵੀ ਮਿਲਦੀ,
    ਏ ਓ ਵੀ ਤਾਂ ਸਭ ਸਾਡਾ ਏ |
    ਮੈਂ ਤਾਂ ਸੇਵਾ ਲਈ ਹਾਜਰ,
    ਪਰਿਵਾਰ ਕਰਦਾ ਹਾਂ।
    ਇਮਾਨਦਾਰ ਬੰਦੇ ਤੇ,
    ਇਤਬਾਰ ਕਰਦਾ ਹਾਂ |
    ਮੈਨੂੰ ਯਸ਼ਪਾਲ ਚੌਹਾਨ ਕਹਿੰਦੇ ਨੇਂ।

    ਰਫੀ,ਸਦੀਕ ਤੇ ਮਾਣਕ,ਯਮਲਾ,
    ਜਦ ਗਾਉਂਦੇ ਹੇਕਾਂ ਲਾ ਕੇ |
    ਉੱਚ ਕੋਟੀ ਦਾ ਸੁਣਨ ਨੂੰ,
    ਮਿਲਦਾ ਚੰਗੇ ਸ਼ਾਇਰਾਂ ਵਿੱਚ ਜਾ ਕੇ |
    ਗੁਣੀਂ ਬੰਦੇ ਦਾ ਸਦਾ ਹੀ,
    ਮੈਂ ਸਤਿਕਾਰ ਕਰਦਾ ਹਾਂ।
    ਇਮਾਨਦਾਰ ਬੰਦੇ ਤੇ,
    ਇਤਬਾਰ ਕਰਦਾ ਹਾਂ |
    ਮੈਨੂੰ ਯਸ਼ਪਾਲ ਚੌਹਾਨ ਕਹਿੰਦੇ ਨੇਂ।

    ਲਾਇੰਸ ਕਲੱਬ ਦੇ ਕਰਕੇ ਮਿਲੀਆਂ,
    ਕਰਨ ਨੂੰ ਬਹੁਤ ਸੇਵਾਵਾਂ |
    ਦੁੱਖਭੰਜਨਾਂ ਵੱਡੇ ਵੱਡੇ ਅਹੁਦੇ ,
    ਮਿਲੇ ਤੇ ਮਿਲੀਆਂ ਨਾਲ ਦੁਆਵਾਂ |
    ਸ਼ੁਭ ਕਰਮਨ ਲਈ ਖੁਦ ਨੂੰ,
    ਹਮੇਸ਼ਾ ਤਿਆਰ ਕਰਦਾ ਹਾਂ।
    ਇਮਾਨਦਾਰ ਬੰਦੇ ਤੇ ,
    ਇਤਬਾਰ ਕਰਦਾ ਹਾਂ |
    ਮੈਨੂੰ ਯਸ਼ਪਾਲ ਚੌਹਾਨ ਕਹਿੰਦੇ ਨੇਂ,
    ਮੈਨੂੰ ਯਸ਼ਪਾਲ ਚੌਹਾਨ ਕਹਿੰਦੇ ਨੇਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!