ਅਸ਼ੋਕ ਵਰਮਾ
ਬਠਿੰਡਾ,24 ਜੁਲਾਈ।ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਛੇ ਵਿਦਿਆਰਥੀਆਂ ਦੀ ਦੇਸ਼ ਦੀਆਂ ਨਾਮੀਂ ਕੰਪਨੀਆਂ ਸਵਰਾਜ ਇੰਜਨਜ਼ ਪ੍ਰਾਈਵੇਟ ਲਿਮਿ: ਮੋਹਾਲੀ, ਕਿ੍ਰਸ਼ਨਾ ਮਾਰੂਤੀ ਪ੍ਰਾਈਵੇਟ ਲਿਮਿ: ਮਾਨੇਸਰ ਅਤੇ ਕੋਯੋ ਬੀਰਿੰਗ ਪ੍ਰਾਈਵੇਟ ਲਿਮਿ: ਰਿਵਾੜੀ ਵੱਲੋਂ ਨੌਕਰੀ ਲਈ ਚੋਣ ਕੀਤੀ ਗਈ ਹੈ। ਕੰਪਨੀਆਂ ਨੇ ਇਹ ਵਿਦਿਆਰਥੀ ਟੈਕਨੀਕਲ ਟੈਸਟ ਅਤੇ ਇੰਟਰਵਿਊ ਉਪਰੰਤ ਚੁਣੇ ਹਨੈ। ਇਹਨਾਂ ਵਿਦਿਆਰਥੀਆਂ ਨੇ ਆਪਣੀ ਨੌਕਰੀ ਜੁਆਇੰਨ ਕਰ ਲਈ ਹੈ। ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੋਵਿਡ-19 ਦੀ ਔਖੀ ਘੜੀ ਵਿੱਚ ਵੀ ਕਾਲਜ ਦੇ ਵਿਦਿਆਰਥੀ ਨੌਕਰੀ ਵਾਲੇ ਬਣੇ ਹਨ।ਉਹਨਾਂ ਦੱਸਿਆ ਕਿ ਮਕੈਨੀਕਲ ਇੰਜੀਨੀਅਰਿੰਗ ਦੇ ਆਖਰੀ ਸਾਲ ਦੇ ਨੌਕਰੀ ਦੇ ਚਾਹਵਾਨ ਸਾਰੇ 18 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਹੋ ਚੁੱਕੀ ਹੈ।
ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਾਲਜ ਦੇ ਵਿਦਿਆਰਥੀਆਂ ਦੀ ਚੋਣ ਦੇਸ਼ ਦੀਆਂ ਨਾਮੀਂ ਕੰਪਨੀਆਂ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਲਾਰਸਨ ਐਂਡ ਟਿਊਬਰੋ, ਮਾਰੂਤੀ ਸੁਜ਼ੂਕੀ, ਹਾਂਡਾ ਆਦਿ ਵੱਲੋਂ ਕੀਤੀ ਜਾਂਦੀ ਰਹੀ ਹੈ। ਇਸ ਮੌਕੇ ਮੁਖੀ ਵਿਭਾਗ ਮਕੈਨੀਕਲ ਸੋਮਨਾਥ ਸ਼ਰਮਾਂ ਨੇ ਦੱਸਿਆ ਕਿ ਵਿਦਿਆਰਥੀ ਅਕਾਸ਼ ਕੁਮਾਰ ਪਾਂਡੇ ਅਤੇ ਰਜੇਸ਼ ਕੁਮਾਰ ਦੀ ਚੋਣ ਕਿ੍ਰਸ਼ਨਾ ਮਾਰੂਤੀ ਪ੍ਰਾਈਵੇਟ ਲਿਮਿ: ਮਾਨੇਸਰ ਅਤੇ ਕੋਯੋ ਬੀਰਿੰਗ ਪ੍ਰਾਈਵੇਟ ਲਿਮਿ: ਰਿਵਾੜੀ, ਵਿਦਿਆਰਥੀ ਜਗਵਿੰਦਰ ਸਿੰਘ ਅਤੇ ਏਕਪ੍ਰੀਤ ਸਿੰਘ ਦੀ ਚੋਣ ਸਵਰਾਜ ਇੰਜਨ ਪ੍ਰਾਈਵੇਟ ਲਿਮਿ: ਮੋਹਾਲੀ ਅਤੇ ਵਿਦਿਆਰਥੀ ਜਸਪ੍ਰੀਤ ਸਿੰਘ ਅਤੇ ਅੰਕਿਤ ਵਾਟਸ ਦੀ ਚੋਣ ਕੋਯੋ ਬੀਰਿੰਗ ਵਿੱਚ ਹੋਈ ਹੈ। ਇਸ ਮੌਕੇ ਮਕੈਨੀਕਲ ਵਿਭਾਗ ਦੇ ਟੀ.ਪੀ.ਓ ਬਲਜੀਤ ਸਿੰਘ ਵਿਰਕ ਤੋਂ ਇਲਾਵਾ ਵਿਭਾਗ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।