24.1 C
United Kingdom
Wednesday, June 24, 2026

More

    ਅਕਾਲੀ ਦਲ ਵੱਲੋਂ ਸਾਬਕਾ ਕੌਂਸਲਰ ਖਿਲਾਫ ਦਰਜ ਕੇਸ ਵਾਪਿਸ ਲੈਣ ਦੀ ਮੰਗ

    ਅਸ਼ੋਕ ਵਰਮਾ
    ਬਠਿੰਡਾ,24ਜੁਲਾਈ । ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਆਗੂਆਂ ਨੇ ਬਠਿੰਡਾ ਪੁਲਿਸ ਵੱਲੋਂ ਲਾਈਨੋਪਾਰ ਇਲਾਕੇ ਦੇ ਪ੍ਰਤਾਪ ਨਗਰ ਨਿਵਾਸੀ ਸਾਬਕਾ ਕੌਂਸਲਰ ਵਿਜੇ ਕੁੁਮਾਰ ਸ਼ਰਮਾਂ ਖਿਲਾਫ ਦਰਜ ਕੇਸ ਦਾ ਤਿੱਖਾ ਨੋਟਿਸ ਲਿਆ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾਂ ਨੇ ਟਵੀਟ ਕਰਕੇ ਥਾਣਾ ਕੈਨਾਲ ਕਲੋਨੀ ’ਚ ਦਰਜ ਕੀਤਾ ਗਿਆ ਇਹ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਹੈ। ਸ੍ਰੀ ਚੀਮਾਂ ਨੇ ਕਿਹਾ ਹੈ ਕਿ ਭਾਰੀ ਬਾਰਸ਼ਾਂ ਕਾਰਨ ਬਠਿੰਡਾ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਪੁੱਜ ਗਿਆ ਸੀ ਜਿਸ ਕਰਕੇ ਸਾਬਕਾ ਕੌਂਸਲਰ ਨੇ ਕਿਸ਼ਤੀ ਨੂੰ ਇਸ ਦੇ ਵਿਰੋਧ ’ਚ ਰੋਸ ਮੁਜਾਹਰਾ ਕਰਨ ਅਤੇ ਸਰਕਾਰ ਦੀਆਂ ਅੱਖਾਂ ਖੋਲਣ ਲਈ ਵਰਤਿਆ ਸੀ।

    ਬਜਾਏ ਇਸੇ ਦੇ ਕਿ ਸੱਤਾਧਾਰੀ ਧਿਰ ਵੱਲੋਂ ਸ਼ਹਿਰੀਆਂ ਤੋਂ ਮੁਆਫੀ ਮੰਗੀ ਜਾਂਦੀ ਉਲਟਾ ਉਸ ਤੇ ਝੂਠਾ ਕੇਸ ਦਰਜ ਕਰ ਦਿੱਤਾ ਗਿਆ ਹੈ। ਇਸੇ ਤਰਾਂ ਹੀ ਅਕਾਲੀ ਦਲ ਦੇ ਪੇਜ ਤੇ ਇਸ ਕਾਰਵਾਈ ਨੂੰ ਸੱਦਾ ਹੋਕਾ ਦੇਣ ਵਾਲੇ ਨੂੰ ਸਜ਼ਾ ਕਰਾਰ ਦਿੱਤਾ ਹੈ। ਪੇਜ ਤੇ ਇਸ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸ ਸਰਕਾਰ ਲਈ ਕਾਫੀ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਅਕਾਲੀ ਦਲ ਨੇ ਕਿਹਾ ਹੈ ਕਿ ਇਸ ਕਦਮ ਚੋਂ  ਸੱਤਾ ਦੇ ਹੰਕਾਰ  ਤੇ ਬੌਖਲਾਹਟ ਨਜ਼ਰ ਆਉਂਦੀ ਹੈ। ਸ਼ੋਮਣੀ ਅਕਾਲੀ ਦਲ ਨੇ ਵੀ ਸਾਬਕਾ ਕੌਂਸਲਰ ਵਿਜੇ ਕੁਮਾਰ ਤੇ ਕੀਤਾ ਕੇਸ ਤਰੰਤ ਵਾਪਿਸ ਲੈਣ ਦੀ ਮੰਗ ਕੀਤੀ ਹੈ।
                    ਦੱਸਣਯੋਗ ਹੈ ਕਿ ਬਠਿੰਡਾ ਸ਼ਹਿਰ ’ਚ 21 ਜੁਲਾਈ ਨੂੰ ਮੋਹਲੇਧਾਰ ਬਾਰਸ਼ ਹੋਈ ਸੀ ਜਿਸ ਕਰਕੇ ਲਾਈਨੋਪਾਰ ਇਲਾਕੇ ਸਮੇਤ ਸ਼ਹਿਰ ਦੀਆਂ ਵੰਖ ਵੰਖ ਕਲੋਨੀਆਂ ’ਚ ਹੜਾਂ ਵਰਗੇ ਹਾਲਾਤ ਬਣ ਗਏ ਸਨ। ਇਸ ਮੌਕੇ  ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾ ਜੋ ਅਕਾਲੀ ਆਗੂ ਵੀ ਹਨ ਨੇ ਸੜਕਾਂ ਤੇ ਫਿਰਦੇ ਪਾਣੀ ’ਚ ਇੱਕ ਕਿਸ਼ਤੀ ਚਲਾਈ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ’ਚ ਫੇਲ ਕਰਾਰ ਦਿੱਤਾ। ਕਿਸ਼ਤੀ ’ਚ ਕੁੱਝ ਬੱਚੇ ਵੀ ਬੈਠੇ ਹੋਏ ਹਨ ਜਿੰਨਾਂ ਬਾਰੇ ਸਾਬਕਾ ਕੌਂਸਲਰ ਨੇ ਦਾਅਵਾ ਕੀਤਾ ਹੈ ਕਿ ਉਹ ਤਾਂ ਸਹਾਇਤਾ ਕਰ ਰਿਹਾ ਸੀ। ਉਨਾਂ ਇਸ ਮੌਕੇ  ਕੈਪਟਨ ਸਰਕਾਰ ਦੀ ਤਿੱਖੀ ਆਲੋਚਨਾਂ ਕੀਤੀ ਸੀ।  ਉਸ ਮਗਰੋਂ 22 ਜੁਲਾਈ ਨੂੰ ਅਕਾਲੀ ਆਗੂ  ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾ  ਨੂੰ ਧਾਰਾ 336 ਤਹਿਤ ਨਾਮਜਦ ਕੀਤਾ ਸੀ। ਪੁਲਿਸ ਨੇ ਦਲੀਲ ਦਿੱਤੀ ਸੀ ਕਿ  ਉਸ ਨੇ ਇੲਸ ਤਰਾਂ ਛੋਟੇ ਬੱਚਿਆਂ ਨੂੰ ਕਿਸ਼ਤੀ ਵਿੱਚ ਨਾਲ ਬਿਠਾਕੇ ਉਨਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਅਤੇ ਇਹ ਅਣਗਹਿਲੀ ਅਤੇ ਉਤਾਵਲਪਣ ਹੈ।

    ਜਿਕਰ ਕਰਨਾ ਬਣਦਾ ਹੈ ਕਿ ਸਾਬਕਾ ਕੌਂਸਲਰ ਨੇ ਤਾਂ ਅਕਾਲੀ ਸਰਕਾਰ ਦੇ ਰਾਜ ’ਚ ਵੀ ਸਮੁੰਦਰ ਵਾਂਗ ਬਣੇ ਇਲਾਕੇ ਦੌਰਾਨ ਸਕੂਲੀ ਬੱਚੇ ਕਿਸ਼ਤੀ ਵਿੱਚ ਬਿਠਾ ਕੇ ਘਰੋ ਘਰੀਂ ਛੱਡੇ ਸਨ ਪਰ ਉਦੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!