ਮੋਗਾ (ਖੁਰਮੀ,ਗੋਹਲ,ਆਜ਼ਾਦ)
ਭਾਰਤ ਸਰਕਾਰ ਵੱਲੋ ਹਾਊਸਿੰਗ ਐਡ ਅਰਬਨ ਅਫੇਅਰਜ਼ (MoHUA) ਅਧੀਨ ਪੀ.ਐਮ ਸਟਰੀਟ ਵੈਂਡਰਜ ਆਤਮ ਨਿਰਭਰ ਨਿਧੀ (PM SeV ANidhi) ਯੋਜਨਾ ਤਹਿਤ ਨਗਰ ਨਿਗਮ ਮੋਗਾ ਤੋ ਪ੍ਰਮਾਣਿਤ ਸਟਰੀਟ ਵੈਂਡਰਜ (ਰੇਹੜੀਆਂ ਵਾਲਿਆਂ ਨੂੰ) ਆਪਣੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਸਾਨ ਕਿਸ਼ਤਾਂ ਵਿੱਚ ਕੁਝ ਸ਼ਰਤਾਂ ਤੇ 10 ਹਜ਼ਾਰ ਰੁਪਏ ਤੱਕ ਦਾ ਲੋਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੋਨ ਲੈਣ ਲਈ ਕਿਸੇ ਗਰੰਟੀ ਦੀ ਲੋੜ ਨਹੀ ਹੋਵੇਗੀ ਅਤੇ ਲੋਨ ਵਿਆਜ ਸਬਸਿਡੀ ਨਾਲ ਦਿੱਤਾ ਜਾ ਰਿਹਾ ਹੈ। ਵਿਆਜ ਸਬਸਿਡੀ 31 ਮਾਰਚ 2022 ਤੱਕ ਰਹੇਗੀ।
ਅੱਜ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ ਨੇ ਪੀ.ਐਮ. ਸਟਰੀਟ ਵੈਡਰਜ਼ ਆਤਮ ਨਿਰਭਰ ਨਿਧੀ ਯੋਜਨਾ ਦੀ ਸ਼ੁਰੂਆਤ 5 ਸਟਰੀਟ ਵੈਡਰਜ਼ ਦੇ ਫਾਰਮ ਭਰ ਕੇ ਅਤੇ 18 ਸਟਰੀਟ ਵੈਡਰਜ਼ ਨੂੰ ਕਰਜ਼ਾ ਲੈਣ ਲਈ ਸਰਟੀਫਿਕੇਟ ਜਾਰੀ ਕਰਕੇ ਕੀਤੀ। ਨਗਰ ਨਿਗਮ ਮੋਗਾ ਸਟਰੀਟ ਵੈਡਰਜ਼ ਐਕਟ 2014 ਅਧੀਨ ਕਰਵਾਏ ਗਏ ਸਰਵੇ ਵਿੱਚ ਰਜਿਸਟਰਡ ਸਟਰੀਟ ਵੈਡਰਜ਼ ਨੂੰ ਲੋਨ ਦੇਣ ਲਈ ਸਟੇਟ ਬੈਕ ਇੰਡੀਆ ਦੀ ਨਗਰ ਨਿਗਮ ਬ੍ਰਾਂਚ ਵਿੱਚ ਅਪਲਾਈ ਕਰਨ ਦੀ ਸ਼ੁਰੂਆਤ ਕੀਤੀ ਗਈ।
ਉਨ੍ਹਾਂ ਕਿਹਾ ਕਿ ਲੋਨਧਾਰਕ ਨੂੰ ਇਹ ਲੋਨ ਲੈਣ ਲਈ ਕੋਈ ਵੀ ਵਾਧੂ ਚਾਰਜ ਬੈਂਕ ਨੂੰ ਨਹੀ ਦੇਣਾ ਪਵੇਗਾ। ਬੈਂਕ ਵੱਲੋ ਲੋਨ ਦੀ ਰਕਮ ਸਿੱਧੇ ਖਾਤੇ ਵਿੱਚ ਭੇਜੀ ਜਾਵੇਗੀ। ਲੋਨ ਲਈ ਬਿਨੈਕਾਰ ਸਟੈਟ ਬੈਂਕ ਆਫ ਇੰਡੀਆ ਸਮੇਤ ਕਿਸੇ ਵੀ ਬੈਂਕ ਵਿੱਚ ਅਪਲਾਈ ਕਰ ਸਕਦਾ ਹੈ ਇਸ ਤੋ ਇਲਾਵਾ ਆਨ ਲਾਈਨ ਪੋਰਟਲ ਦੇ ਲਿੰਕ https://emudra.sbi.co.in ਤੇ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਸਟਰੀਟ ਵੈਂਡਰ ਨੇ ਲੋਨ ਲੈਣਾ ਹੈ ਉਸਦਾ ਮੋਬਾਇਲ ਨੰਬਰ ਬੈਂਕ ਖਾਤੇ ਨਾਲ ਲਿੰਕ ਹੋਣਾ ਜਰੂਰੀ ਹੈ।
ਸ੍ਰੀਮਤੀ ਅਨੀਤਾ ਦਰਸ਼ੀ ਨੇ ਕਿਹਾ ਕਿ ਉਕਤ ਸਕੀਮ ਸਬੰਧੀ ਵਧੇਰੀ ਜਾਣਕਾਰੀ ਲੈਣ ਲਈ ਦਫਤਰ ਨਗਰ ਨਿਗਮ, ਮੋਗਾ ਦੇ ਕਮਰਾ ਨੰ: 7 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਧ ਤੋ ਵੱਧ ਯੋਗ ਲਾਭਪਾਤਰੀ ਇਸ ਯੋਜਨਾ ਦਾ ਲਾਹਾ ਲੈਣ।