6.7 C
United Kingdom
Monday, March 9, 2026

More

    ਮਰਹੂਮ ਚਮਕੌਰ ਸਿੰਘ ਕੌਰਾ ਹਿੰਮਤਪੁਰਾ ਦੀ ਯਾਦ ‘ਚ ਤ੍ਰਿਵੈਣੀ ਲਾਈ

    ਨਿਹਾਲ ਸਿੰਘ ਵਾਲਾ (ਕੁਲਦੀਪ ਗੋਹਲ, ਜਗਵੀਰ ਆਜ਼ਾਦ)

    ਜੇ ਪ੍ਰਦੇਸੀਂ ਵਸੇ ਪੰਜਾਬੀ ਆਪਣੇ ਪਿੰਡਾਂ ਨੂੰ ਪਿਆਰ ਕਰਦੇ ਹਨ ਤਾਂ ਪਿੰਡਾਂ ਵਾਲੇ ਵੀ ਉਹਨਾਂ ਨੂੰ ਪਿਆਰ ਸਤਿਕਾਰ ਦਿੰਦੇ ਹਨ। ਮਰ ਕੇ ਵੀ ਪਿੰਡ ਵਾਸੀਆਂ ਦੇ ਦਿਲਾਂ ‘ਚ ਰਹਿਣ ਦੀ ਕਰਨੀ ਦਾ ਮਾਲਕ ਸੀ ਚਮਕੌਰ ਸਿੰਘ ਕੌਰਾ। ਬਹੁਤ ਹੀ ਨੇਕ ਇਨਸਾਨ ਚਮਕੌਰ ਸਿੰਘ ਕੌਰਾ (ਅਮਰੀਕਾ) ਕੁਝ ਦਿਨ ਪਹਿਲਾਂ ਹਾਰਟ ਅਟੈਕ ਨਾਲ ਵਿਛੋੜਾ ਦੇ ਗਏ ਸਨ। ਉਹਨਾਂ ਦੀ ਯਾਦ ‘ਚ ਅੱਜ ਪਿੰਡ ਹਿੰਮਤਪੁਰਾ ਵਿਖੇ ਉਹਨਾਂ ਨੂੰ ਚਾਹੁਣ ਵਾਲੇ ਮਿੱਤਰ ਪਿਆਰਿਆਂ ਨੇ ਅਨਾਜ਼ ਮੰਡੀ ਹਿੰਮਤਪੁਰਾ ਵਿਖੇ ਤਰਵੈਣੀ ਲਗਾਈ ਗਈ। ਇਸ ਸਮੇਂ ਸਰਦਾਰ ਰਾਮ ਸਿੰਘ ਭੰਗੂ, ਸ ਮਲਕੀਤ ਸਿੰਘ ਮੀਤ, ਨਿੱਕਾ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਕੋਮਲਪ੍ਰੀਤ ਸਿੰਘ, ਮਨਜਿੰਦਰ ਖੁਰਮੀ, ਚੰਨਦੀਪ ਖੁਰਮੀ, ਨੰਬਰਦਾਰ ਸਤਨਾਮ ਮੰਤਰੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!