ਕਰਫਿਊ ਦੀ ਉਲੰਘਣ ਕਰਨ ਵਾਲੇ ਬਖ਼ਸ਼ੇ ਨਹੀ ਜਾਣਗੇ-ਡੀਐਸਪੀ ਸਤਪਾਲ ਸਿੰਘ
ਭੀਖੀ (ਕਰਨ ਸਿੰਘ)

ਸਥਾਨਕ ਬਲਾਕ ਅਤੇ ਪਿੰਡਾਂ ਵਿੱਚ ਪੰਜਾਬ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਵੱਖ-ਵੱਖ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਹੈ। ਪੰਜਾਬ ਪੁਲਿਸ ਦੇ ਡੀ.ਐਸ.ਪੀ. ਮਾਨਸਾ ਸੱਤਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਪਿੰਡ ਮੱਤੀ ਦੇ ਨਾਜ਼ਰ ਸਿੰਘ ਪੁੱਤਰ ਦਿਆਲ ਸਿੰਘ ਅਤੇ ਮਨਜੀਤ ਕੌਰ ਸਾਬਕਾ ਸਰਪੰਚ ਦੇ ਖਿਲਾਫ਼ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਉਨ•ਾਂ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਜਗਸੀਰ ਸਿੰਘ ਉਰਫ ਜੱਗੀ ਵਾਸੀ ਵਾਰਡ ਨੰਬਰ 2 ਭੀਖੀ, ਗੁਰਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ, ਜੈਲਾ ਸਿੰਘ ਪੁੱਤਰ ਗੰਜਾ ਸਿੰਘ, ਸੀਲੋ ਕੌਰ ਪਤਨੀ ਜੀਤ ਸਿੰਘ, ਛੋਟੀ ਕੌਰ ਪਤਨੀ ਭੋਲਾ ਸਿੰਘ, ਬੰਸੋ ਕੌਰ ਪਤਨੀ ਜੰਟਾ ਸਿੰਘ ਅਤੇ 2-3 ਅਣਪਛਾਤੇ ਲੋਕਾਂ ਖਿਲਾਫ਼ ਕਰਫਿਊ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਤਰ•ਾਂ ਥਾਣਾ ਜੋਗਾ ਦੇ ਸਹਾਇਕ ਥਾਣੇਦਾਰ ਨਾਇਬ ਸਿੰਘ ਨੇ ਭੋਲਾ ਸਿੰਘ ਪੁੱਤਰ ਦੌਲਤ ਸਿੰਘ, ਕਿਰਪਾਲ ਕੌਰ ਪਤਨੀ ਭੋਲਾ ਸਿੰਘ ਵਾਸੀ ਭੁਪਾਲ ਕਲਾਂ ਅਤੇ ਲਗਭਗ 20 ਅਣਪਛਾਤੇ ਲੋਕਾਂ ਦੇ ਖਿਲਾਫ਼ ਕਰਫਿਊ ਦੀ ਉਲੰਘਣਾ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਇਹਨਾਂ ਮਾਮਲਿਆਂ ਦੀ ਤਫ਼ਤੀਸ਼ ਜਾਰੀ ਹੈ। ਕਰਫਿਊ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਲੋਕ ਕਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਹੀ ਰਹਿ ਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ।ਇਸ ਦੌਰਾਨ ਥਾਣਾ ਮੁਖੀ ਭੀਖੀ ਗੁਰਲਾਲ ਸਿੰਘ ਅਤੇ ਸਟਾਫ਼ ਹਾਜ਼ਰ ਸੀ।