18.3 C
United Kingdom
Thursday, June 25, 2026

More

    ਮਿਸ਼ਨ ਫਤਹਿ ਤਹਿਤ ਵੱਖ-ਵੱਖ ਅਧਿਕਾਰੀਆਂ ਅਤੇ ਰਹਿਨੁਮਾ ਨੇ ਦੁਕਾਨਦਾਰਾਂ ਨੂੰ ਮੁਫਤ ਮਾਸਕ ਵੰਡੇ

    ਮਾਸਕ ਦੀ ਵਰਤੋਂ ਨਾ ਕਰਨ ਵਾਲੇ ਦੁਕਾਨਦਾਰਾਂ ਦੇ ਕੱਟੇ ਜਾਣਗੇ ਚਾਲਾਨ: ਰਾਜੇਸ਼ ਤ੍ਰਿਪਾਠੀ
    ਮਾਲੇਰਕੋਟਲਾ, 23 ਜੁਲਾਈ (ਥਿੰਦ, ਜੌੜਾ)-

    ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਹਿ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਮਾਲੇਰਕੋਟਲਾ ਸ਼ਹਿਰ ’ਚ ਕੋਵਿਡ-19 ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਲੋਕਾਂ ਨੂੰ ਕੋਰੋਨਾਵਾਇਰਸ ਦੀ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਰੋਜ਼ਾਨਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜੇਸ਼ ਤਿ੍ਰਪਾਠੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਸ ਲੜੀ ਤਹਿਤ ਅੱਜ ਵੱਖ-ਵੱਖ ਅਧਿਕਾਰੀਆਂ ਤੇ ਰਹਿਨੁਮਾ ਨੇ ਸ਼ਹਿਰ ਦੇ ਬਜਾਰਾਂ ਵਿਚ ਜਾ ਕੇ ਦੁਕਾਨਦਾਰਾਂ ਨੂੰ ਮੁਫਤ ਮਾਸਕ ਵੰਡੇ।


    ਸ਼੍ਰੀ ਰਾਜੇਸ਼ ਤਿ੍ਰਪਾਠੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਲੇਰਕੋਟਲਾ ਸ਼ਹਿਰ ਵਿਚ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਨੂੰ ਮਾਲੇਰਕੋਟਲਾ ਵਾਸੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਵਰਗਾਂ ਵਿਚੋਂ ਨਿਯੁਕਤ ਕੀਤੇ ਗਏ ਰਹਿਨੁਮਾ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਸਦਰ ਬਜਾਰ, ਸ਼ੀਸ਼ ਮਹਿਲ, ਮੋਤੀ ਬਜਾਰ, ਬਰਤਨ ਬਜਾਰ, ਲੋਹਾ ਬਜਾਰ, ਤੇਲੀਆਂ ਬਜਾਰ, ਸਰਾਫਾ ਬਜਾਰ, ਦਿੱਲੀ ਗੇਟ, ਘਾਹ ਮੰਡੀ, ਤਾਲਾਬਾ ਬਜਾਰ, ਕਲੱਬ ਚੋਂਕ, ਸੱਠਾ ਚੋਂਕ, ਕੇਲੋਂ ਗੇਟ, ਜਰਗ ਚੋਂਕ, ਬੱਸ ਸਟੈਂਡ ਤੋਂ ਦਿੱਲੀ ਗੇਟ, ਪਿਪਲੀ ਵਾਲਾ ਚੋਕ, ਸਟੇਡੀਅਮ ਰੋਡ ਆਦਿ ਵਿਚ ਦੁਕਾਨਦਾਰਾਂ ਨੂੰ ਮੁਫਤ ਮਾਸਕ ਵੰਡੇ।


    ਵਧੀਕ ਡਿਪਟੀ ਕਮਿਸ਼ਨਰ ਨੇ ਦਿੱਲੀ ਗੇਟ ਇਲਾਕੇ ਜਾ ਕੇ ਦੁਕਾਨਦਾਰਾਂ ਨੂੰ ਮਾਸਕ ਵੰਡੇ ਅਤੇ ਅਪੀਲ ਕੀਤੀ ਕਿ ਬਿਨਾਂ ਮਾਸਕ ਤੋਂ ਕੋਈ ਵੀ ਦੁਕਾਨਦਾਰ ਦੁਕਾਨ ’ਤੇ ਨਾ ਬੈਠੇ। ਉਨ੍ਹਾਂ ਦੁਕਾਨਦਾਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਦੁਕਾਨਾਂ ਉਪਰ ਬਿਨਾਂ ਮਾਸਕ ਤੋਂ ਆਉਣ ਵਾਲੇ ਗਾਹਕਾਂ ਨੂੰ ਵੀ ਕੋਰੋਨਾ ਵਾਇਰਸ ਨੂੰ ਰੋਕਣ ਲਈ ਮਾਸਕ ਪਾਉਣ ਦੀ ਅਹਿਮੀਅਤ ਦਸਦੇ ਹੋਏ ਮਾਸਕ ਪਾਉਣ ਦੀ ਅਪੀਲ ਕਰਨ।
    ਇਸ ਮੌਕੇ ਸ਼੍ਰੀ ਤਿ੍ਰਪਾਠੀ ਨੇ ਦੁਕਾਨਦਾਰਾਂ ਨੂੰ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਅੱਜ ਤੋਂ ਬਾਅਦ ਜੇਕਰ ਕੋਈ ਵੀ ਦੁਕਾਨਦਾਰ ਬਿਨਾਂ ਮਾਸਕ ਤੋਂ ਦੁਕਾਨ ਉਪਰ ਬੈਠਾ ਮਿਲਦਾ ਹੈ ਤਾਂ ਉਸ ਦਾ ਮੌਕੇ ’ਤੇ ਹੀ ਚਾਲਾਨ ਕਟਿਆ ਜਾਵੇਗਾ। ਇਸ ਮੁਹਿੰਮ ਤਹਿਤ ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਵਿਕਰਮਜੀਤ ਪਾਂਥੇ ਨੇ ਸਰਹਿੰਦੀ ਗੇਟ ਵਿਖੇ ਦੁਕਾਨਾਂ ਦੁਕਾਨਦਾਰਾਂ ਨੂੰ ਮਾਸਕ ਵੰਡੇ।


    ਇਸ ਮੌਕੇ ਲਤੀਫ ਅਹਿਮਦ ਥਿੰਦ, ਐਸ.ਡੀ.ਐਮ. ਧੂਰੀ, ਦੇਵਦਰਸ਼ਦੀਪ ਸਿੰਘ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ), ਮਨਜੀਤ ਸਿੰਘ ਬਰਾੜ, ਐਸ.ਪੀ. ਮਾਲੇਰਕੋਟਲਾ, ਸੁਮਿਤ ਸੂਦ, ਡੀ.ਐਸ.ਪੀ. ਮਾਲੇਰਕੋਟਲਾ, ਬਾਦਲ ਦੀਨ, ਤਹਿਸੀਲਦਾਰ, ਮਾਲੇਰਕੋਟਲਾ, ਚੰਦਰ ਪ੍ਰਕਾਸ਼ ਵਧਵਾ, ਕਾਰਜ ਸਾਧਕ ਅਫਸਰ, ਨਗਰ ਕੌਂਸਲ ਮਾਲੇਰਕੋਟਲਾ ਤੋਂ ਇਲਾਵਾ ਵਾਤਾਵਰਨ ਪਰੇਮੀ ਇੰਦਰਜੀਤ ਸਿੰਘ ਮੁੰਡੇ, ਡਾ: ਮੁਹੰਮਦ ਰਫੀ, ਜ਼ਮੀਰ ਅਲੀ ਸ਼ਾਇਰ, ਮੁਹੰਮਦ ਤਾਹਿਰ, ਮੁੰ: ਨਜ਼ੀਰ, ਮੁੰ: ਕਫੀਲ, ਪ੍ਰਕਾਸ਼ ਸਿੰਘ, ਖੁਸ਼ਵਿੰਦਰ ਸਿੰਘ, ਡਾ: ਮੁੰ; ਸ਼ਫੀਕ ਥਿੰਦ, ਮੁੰ: ਅਸਰਾਰ ਨਿਜ਼ਾਮੀ, ਮੁੰ: ਫਿਰੋਜ਼, ਨਰਿੰਦਰ ਕੁਮਾਰ, ਬਲਵਿੰਦਰ ਸਿੰਘ, ਸੁਖਪਾਲ ਗਰਗ, ਮਨਸੂਰ ਆਲਮ, ਨਰਿੰਦਰਪਾਲ, ਅਮਰਬੀਰ ਸਿੰਘ, ਗੁਰਦੇਵ ਸਿੰਘ, ਗਿ: ਅਵਤਾਰ ਸਿੰਘ, ਮੁੰ :ਰਫੀ, ਮੁੰ: ਆਸਿਫ, ਆਸਮਾ ਬਰਾੜ, ਡਾ: ਰੀਨਾ ਜੈਨ, ਡਾ: ਜਮੀਲ ਭੱਟੀ, ਮੀਨਾ ਪ੍ਰਵੀਨ, ਮੁੰ: ਸਲੀਮ, ਮੁੰ: ਸੋਹੇਲ, ਸ਼ਹਿਨਾਜ਼, ਕਰਮਚੰਦ, ਰਾਜੀਵ ਸਿੰਗਲਾ, ਸੰਦੀਪ ਕੋਰ, ਰਿਜ਼ਵਾਨ ਫਾਰੂਕੀ, ਅਸ਼ਵਨੀ ਜੈਨ, ਨਿਪੁ ਗੁਪਤਾ, ਗੋਪਾਲ ਕਿ੍ਰਸ਼ਨ, ਨਰਿੰਦਰਪਾਲ ਸਿੰਘ ਆਦਿ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!