17 C
United Kingdom
Monday, June 22, 2026

More

    ਐਨਐਚਐਸ ਸਕਾਟਲੈਂਡ ਦੇ ਡਾਕਟਰ ਤਨਖਾਹ ਵਿੱਚ ਵਾਧੇ ਲਈ ਪੂਰੇ ‘ਯੂਕੇ ਵਿੱਚ ਮੋਹਰੀ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦੇ ਡਾਕਟਰਾਂ ਦੀ ਸਾਲਾਨਾ ਤਨਖਾਹ ਵਿਚ 2.8 ਫੀਸਦ ਵਾਧੇ ਦਾ ਐਲਾਨ ਕੀਤਾ ਗਿਆ ਹੈ। ਸਿਹਤ ਸਕੱਤਰ ਜੀਨ ਫ੍ਰੀਮੈਨ ਨੇ ਇਸ ਵਾਧੇ ਦੀ ਪੁਸ਼ਟੀ ਕੀਤੀ ਹੈ।
    ਉਹਨਾਂ ਕਿਹਾ ਕਿ ਇਹ ਤਨਖਾਹ 1 ਅਪ੍ਰੈਲ ਤੋਂ ਐਨਐਚਐਸ ਸਕਾਟਲੈਂਡ ਦੇ ਮੈਡੀਕਲ ਅਤੇ ਦੰਦਾਂ ਦੇ ਸਟਾਫ, ਜਨਰਲ ਮੈਡੀਕਲ ਪ੍ਰੈਕਟੀਸ਼ਨਰਾਂ ਅਤੇ ਆਮ ਦੰਦਾਂ ਦੇ ਪ੍ਰੈਕਟੀਸ਼ਨਰਾਂ ਨੂੰ ਦਿੱਤੀ ਜਾਵੇਗੀ।ਫ੍ਰੀਮੈਨ ਅਨੁਸਾਰ “ਸਖਤ ਮਿਹਨਤ ਅਤੇ ਸਟਾਫ ਦਾ ਸਮਰਪਣ ਸਾਡੇ ਐਨਐਚਐਸ ਨੂੰ ਇਕ ਉੱਤਮ ਸੰਸਥਾਨ ਬਣਾਉਂਦਾ ਹੈ, ਅਤੇ ਇਹ ਸੁਨਿਸ਼ਚਿਤ ਕਰਦਾ ਹੈ ਕਿ ਸਕਾਟਲੈਂਡ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੰਭਾਲ ਮਿਲਣੀ ਜਾਰੀ ਰਹੇਗੀ। ਇਸ ਘੋਸ਼ਣਾ ਦਾ ਅਰਥ ਹੈ ਕਿ ਸਾਡਾ ਸੀਨੀਅਰ ਮੈਡੀਕਲ ਸਟਾਫ ਯੂਕੇ ਵਿੱਚ ਸਭ ਤੋਂ ਵਧੀਆ ਤਨਖਾਹ ਪ੍ਰਾਪਤ ਕਰੇਗਾ। ਸਰਕਾਰ ਨੇ ਕਿਹਾ ਕਿ ਸਤੰਬਰ 2020 ਦੀਆਂ ਤਨਖਾਹਾਂ ਵਿੱਚ 2.8 ਫੀਸਦੀ ਵਾਧਾ ਸ਼ਾਮਲ ਕੀਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!