ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾਵਾਇਰਸ ਮਹਾਂਮਾਰੀ ਕਰਕੇ ਹਰ ਕੰਮ ‘ਚ ਖੜੋਤ ਆਈ ਹੈ। ਯੂਕੇ ਦੇ “ਹਰ ਮੈਜਿਸਟੀ ਪਾਸਪੋਰਟ ਦਫ਼ਤਰ” ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਪੈਦਾ ਹੋਏ ਵਿਘਨ ਕਾਰਨ 400,000 ਤੋਂ ਵੱਧ ਪਾਸਪੋਰਟ ਅਰਜ਼ੀਆਂ ਦਾ ਕੰਮ ਪਛੜ ਗਿਆ ਹੈ।ਗ੍ਰਹਿ ਵਿਭਾਗ ਦੇ ਮੰਤਰੀ ਬੈਰੋਨੇਸ ਵਿਲੀਅਮਜ਼ ਨੇ ਕਿਹਾ ਕਿ ਸਮਾਜਿਕ ਦੂਰੀ ਨੂੰ ਲਾਗੂ ਕਰਨ ਲਈ ਸਟਾਫ ਦੀ ਘਾਟ ਹੋਣ ਕਰਕੇ ਪਾਸਪੋਰਟ ਪ੍ਰਕਿਰਿਆਵਾਂ ਵਿਚ ਵਧੇਰੇ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸਮਰੱਥਾ ਨੂੰ ਵਧਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਪਰ ਇਸ ਨਾਲ ਉਹਨਾਂ ਜਾਣਕਾਰੀ ਵੀ ਦਿੱਤੀ ਕਿ ਅਪਲਾਈ ਕਰਨ ਵਾਲਿਆਂ ਨੂੰ ਆਮ ਤੌਰ ‘ਤੇ ਤਿੰਨ ਹਫ਼ਤਿਆਂ ਤੋਂ ਜ਼ਿਆਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਹੁਣ ਯੂਰਪੀਅਨ ਯੂਨੀਅਨ ਤੋਂ ਯੂਕੇ ਦੇ ਅਲੱਗ ਹੋ ਜਾਣ ਤੋਂ ਬਾਅਦ 30 ਸਾਲ ਬਾਅਦ ਅਪ੍ਰੈਲ ਤੋਂ ਨਵੇਂ ਪਾਸਪੋਰਟਾਂ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਪਾਸਪੋਰਟ ਦੇ ਬਦਲੇ ਹੋਏ ਨਵੇਂ ਨੀਲੇ ਰੂਪ ਨੂੰ ਪ੍ਰਾਪਤ ਕਰਨਗੇ।