13.7 C
United Kingdom
Monday, June 22, 2026

More

    ਕਿੱਕਲੀ ਕਲੀਰ ਦੀ

    ਸਾਨੂੰ ਨਹੀਂ ਪਤਾ, ਕੀ ਹੁੰਦੀਂ
    ਕਿੱਕਲੀ ਕਲੀਰ ਦੀ ।
    ਇਥੇ ਭਾਬੋ ਦਾ ਦੁਪੱਟਾ ‘ਤੇ
    ਪੱਗ ਰੁਲ਼ੇ ਮੇਰੇ ਵੀਰ ਦੀ

    ਕੋਈ ਮੰਗੇ ਰੁਜ਼ਗਾਰ ਤਦੇ,
    ਵਰੵਦੀਆਂ ਡਾਗਾਂ ਨੇ ।
    ਬੋਲੀ ਦੀ ਥਾਂ ਜਬਾਨ ਵਿੱਚੋਂ
    ਨਿਕਲ ਦੀਆਂ ਚਾਂਗਾਂ ਨੇ
    ਹਾਕਮਾਂ ਦੀ ਗੋਲੀ ਜਾਵੇ,
    ਸੀਨਿਆਂ ਨੂੰ ਚੀਰਦੀ ।
    ਸਾਨੂੰ ਨਹੀ ਪਤਾ, ਕੀ ਹੁੰਦੀ,
    ਕਿੱਕਲੀ ਕਰੀਲ ਦੀ ।

    ਉੱਚੀਆਂ ਡਿਗਰੀਆਂ ਖੇਤੀਂ,
    ਝੋਨੇ ਲਾਉਂਦੀਆਂ ਨੇ ।
    ,ਅੱਖਾ ਵਿੱਚੋ ਅੱਥਰੂ ਖੂਨ ਦੇ ਵਹਾਉਦੀਆਂ ਨੇ
    ਪੈਸੇ ਦੀ ਖੇਡ, ਖੇਡ ਨਾ ਤਕਦੀਰ ਦੀ ।
    ਸਾਨੂੰ ਨਹੀ ਪਤਾ ,ਕੀ ਹੁੰਦੀ
    ਕਿੱਕਲੀ ਕਰੀਲ ਦੀ —-

    ਭਰ ਭਰ, ਡੁੱਬੇ ਜਿੱਥੇ ਬੇੜੀ
    ਰਹ ਰੋਜ਼ ਪਾਪ ਦੀ ।
    ਕਿੱਕਲੀ ਦੇ ਉਤੇ ਜਿਥੇ , ਨੀਤ
    ਬਦਨੀਤ ਬਾਪ ਦੀ
    ਸਾਂਝ ਹੀ ਖਤਮ ਹੋ ਚੱਲੀ ਹੁਣ
    ਸਤਲੁਜ, ਰਾਵੀ ਨੀਰ ਦੀ
    ਸਾਨੂੰ ਨਹੀ ਪਤਾ, ਕੀ ਹੁੰਦੀ
    ਕਿੱਕਲੀ ਕਰੀਲ ਦੀ

    ਧਰਮ ਪੁਜਾਰੀ ਆਖਦੇ ਨੇ ,
    ਔਰਤ ਪਲੀਤ ਏ ।
    ਡੁੱਬ ਜਾਣੇ ਖੋਟਿਆਂ ਦੀ
    ਨਾ ਕੋਈ ਪ੍ਰਤੀਤ ਏ।
    ਮਿੱਟੀ ਪਲੀਤ ਕਰੀ ਜਾਂਵਦੇ
    ਮਾਵਾਂ ਚੁੰਘੇ ਦੇ ਸੀਰ ਦੀ ।
    ਸਾਨੂੰ ਨਹੀ ਪਤਾ, ਕੀ ਹੁੰਦੀ,
    ਕਿੱਕਲੀ ਕਰੀਲ ਦੀ ।

    ਮੀਤ ‘ਵੀਰ ਜਦ ਸਾਡੇ ਨਾਲ ਹੈ।
    ਹੱਥ ਖੰਡਾ , ਦੂਜੇ ਵਿੱਚ ਢਾਲ਼ ਹੈ
    ਓਟ! ਲੈਣੀ ਪਊ ਨਾਲੇ
    ਸਾਨੂੰ ਸਮਸ਼ੀਰ ਦੀ ।

    ਮੰਗਲ ਮੀਤ
    ਪਿੰਡ ਤੇ ਡਾਕ ਪੱਤੋ ਹੀਰਾ ਸਿੰਘ
    ਜਿਲ੍ਹਾ ਮੋਗਾ
    ਮੋਬਾਈਲ 9417149433

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!