ਨਿਰਪੱਖ ਆਵਾਜ਼ ਜੇ ਤੇਰੀ ਹੈ,
ਸੱਚ ਨੇ ਨਾ ਢਾਹੀ ਢੇਰੀ ਹੈ ।।
ਮੰਨਿਆ ਕੇ ਰਾਤ ਅੰਧੇਰੀ ਹੈ,
ਚਾਨਣ ਨੇ ਪਾਉਣੀ ਫੇਰੀ ਹੈ ।।
ਮੰਨਿਆ ਕੇ ਝੂਠ ਪਸਾਰਾ ਹੈ,
ਓਹ ਟਿਮ-ਟਿਮਾਉਦਾ ਤਾਰਾ ਹੈ
ਤੂੰ ਸੱਚ ਦੀ ਜੋਤ ਜਗਾ ਰੱਖੀਂ ,
ਕਲਮਾਂ ਵਿੱਚ ਜਾਨ ਬਥੇਰੀ ਹੈ
ਮੰਜ਼ਲਾਂ ਦੇ ਰਾਹੀ ਮੰਜ਼ਲਾਂ ਵੱਲ,
ਚੱਲਦੇ ਨੇ ਓਹ ਤੇ ਪਲ ਪਲ
ਚੋਆਂ ਦੇ ਪਾਣੀ ਹੜ੍ਹ ਬਣਦੇ,
ਦਰਿਆਵਾਂ ਦੀ ਚਾਲ ਘਨੇਰੀ ਹੈ ।।
ਮਾਇਆ ਦੀ ਚਮਕ ਵੀ ਮੋਹ ਲੈਂਦੀ,
ਕਦੇ ਢਿੱਡ ਨਾ ਭਰਦਾ ਖੋਹ ਰਹਿੰਦੀ ।।
ਪਰ ਵੱਧ ਜਰੂਰਤੋਂ ਹਰ ਇੱਕ ਸ਼ੈਅ,
ਵਿੱਚ ਪਾਉਂਦੀ ਘੁੰਮਣ ਘੇਰੀ ਹੈ ।।
ਕਿਸਾਨ ਮਜ਼ਦੂਰ ਦੇ ਹੱਕ ਦੀ ਗੱਲ,
ਹਾਕਮ ਨੂੰ ਚੁੱਭਦੀ ਸੱਚ ਦੀ ਗੱਲ ।।
ਉਸ ਦੀ ਵੀ ਦੱਸ ਇਸ ਦੀ ਵੀ ਕਹਿ,
‘ ਸੁੱਖਵਿੰਦਰਾ ‘ ਏਹੋ ਗੱਲ ਜੇ ਛੇੜੀ ਹੈ ।।
ਸੁੱਖਵਿੰਦਰ ਬੋਦਲਾਂਵਾਲਾ
USA