3.1 C
United Kingdom
Sunday, March 8, 2026

More

    ਡਿੱਗ ਡਿੱਗ ਹੋਈ ਦਾ ਸਵਾਰ

    ਦੁਨੀਆ ਦੇ ਵਿੱਚ ਜੇ ਤੂੰ ਚਾਹੁੰਦਾ ਅੱਗੇ ਆਉਣਾ,
    ਲਾ ਲੈ ਮੇਹਨਤ ‘ਨਾ ਯਾਰੀ ਜੇ ਤੂੰ ਨਾਮ ਚਮਕਾਉਣਾ,
    ਜਦੋਂ ਮੰਜਿਲਾਂ ਨੂੰ ਤੁਰਿਆ ਤਾਂ ਲੱਗਣਗੇ ਠੇਡੇ
    ਹਾਰੀ ਹੌਂਸਲਾ ਨਾ ਐਂਵੇਂ, ਮੰਨਲੀ ਨਾ ਹਾਰ।
    ਡਿੱਗ ਡਿੱਗ ਹੋਈ ਦਾ ਸਵਾਰ ਮਨਾ ਮੇਰਿਆ,

    ਡਿੱਗ ਡਿੱਗ ਹੋਈ ਦਾ ਸਵਾਰ।

    ?ਆਲਸ ਤਿਆਗੀ ਕੰਮ ਮਿਹਨਤਾਂ ਨੇ ਆਉਣਾ,
    ਦੁੱਖ ਆਉਣਗੇ ਬਥੇਰੇ ਤੈਨੂੰ ਚਾਹੁਣਗੇ ਹਰਾਉਣਾ,
    ਸਾਥ ਮਾੜਿਆਂ ਦਾ ਮਾੜਾ, ਤੈਨੂੰ ਛੱਡ ਜੂ ਵਿਚਾਲੇ
    ਚਾਹੇ ਹੌਲੀ ਹੌਲੀ ਚੱਲੀ ਪਰ ਚੱਲੀ ਲਗਾਤਾਰ।
    ਡਿੱਗ ਡਿੱਗ ਹੋਈ ਦਾ ਸਵਾਰ ਮਨਾ ਮੇਰਿਆ

    ਡਿੱਗ ਡਿੱਗ ਹੋਈ ਦਾ ਸਵਾਰ।

    ?ਜ਼ਿੰਦਗੀ ਤੋਂ ਬੜਾ ਕੁਝ ਸਿੱਖਿਆ ”ਪ੍ਰੀਤ” ਨੇ,
    ਲੱਤਾਂ ਆਪਣੇ ਹੀ ਖਿੱਚਦੇ, ਬੇਗਾਨੇ ਹੁੰਦੇ ਠੀਕ ਨੇ,
    ਧਾਗਿਆਂ ਤਵੀਤਾਂ ਵਿੱਚ ਕਰੀ ਨਾ ਯਕੀਨ,
    ਯਾਦੂ ਟੂਣਿਆਂ ਤੇ ਬਾਬਿਆਂ ਨੇ ਲਾਉਣਾ ਨਹੀਂ ਓ ਪਾਰ।
    ਡਿੱਗ ਡਿੱਗ ਹੋਈ ਦਾ ਸਵਾਰ ਮਨਾ ਮੇਰਿਆ

    ਡਿੱਗ ਡਿੱਗ ਹੋਈ ਦਾ ਸਵਾਰ
    ਐਨੀ ਛੇਤੀ ਮੰਨੀ ਦੀ ਨੀਂ ਹਾਰ
    ਡਿੱਗ ਡਿੱਗ ਹੋਈ ਦਾ ਸਵਾਰ।

    ਕੋਮਲਪ੍ਰੀਤ ਸਿੰਘ ਪੰਡੋਰੀ
    ਪ੍ਰੀਤ ਪੰਡੋਰੀ
    9478488188

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!