4 C
United Kingdom
Friday, March 6, 2026

More

    ਉੱਘੇ ਕਵੀ ਵਰਵਰਾ ਰਾਓ ਨੂੰ ਤੁਰੰਤ ਰਿਹਾਅ ਕੀਤਾ ਜਾਵੇ- ਗੁਰਤੇਜ ਖੀਵਾ

    ਮੋਗਾ 22 ਜੁਲਾਈ (ਮਿੰਟੂ ਖੁਰਮੀ, ਕੁਲਦੀਪ ਗੋਹਲ)

    ਵਰਵਰਾ ਰਾਓ ਜਿਨ੍ਹਾਂ ਨੂੰ ਬੰਬੇ ਦੇ ਜੇਜੇ ਹਸਪਤਾਲ ਦਾਖਲ ਕੀਤਾ ਹੋੲਿਅਾ ਹੈ, ਦਾ ਕਰੋਨਾ ਟੈਸਟ ਪਾਜਟਿਵ ਪਾੲਿਅਾ ਗਿਅਾ ਹੈ।
    ਕੌਮਾਂਤਰੀ ਪੱਧਰ ਤੇ ਜਾਣੀ ਪਛਾਣੀ ਸਖਸ਼ੀਅਤ ੳੁੱਘੇ ਵਿਦਵਾਨ, ਕਵੀ, ਚਿੰਤਕ ਵਰਵਰਾ ਰਾਓ ਨੂੰ ਭਾਰਤੀ ਹਕੂਮਤ ਨੇ ਹੋਰਨਾਂ ਸਮੇਤ ਅੈਲਗਾਰ ਪ੍ਰੀਸ਼ਦ ਭੀਮਾ ਕੋਰੇਗਾੳੁਂ ਕੇਸ ਵਿੱਚ ਸਾਜਿਸ਼ ਨਾਲ ਸ਼ਾਮਿਲ ਕਰਕੇ ਪਿਛਲੇ ਦੋ ਸਾਲ ਤੋਂ ਜੇਲ੍ਹ ਦੀਅਾਂ ਸਲਾਖਾਂ ਪਿੱਛੇ ਬੰਦ ਕੀਤਾ ਹੋੲਿਅਾ ਹੈ।
    ਪੰਜ ਦਰਿਆ ਦੇ ਨਾਂ ਬਿਆਨ ਜਾਰੀ ਕਰਦਿਆਂ ਬੀ ਕੇ ਯੂ (ਕ੍ਰਾਂਤੀਕਾਰੀ) ਦੇ ਸੂਬਾ ਆਗੂ ਗੁਰਤੇਜ ਸਿੰਘ ਖੀਵਾ ਅਤੇ ਲੋਕ ਸੰਗਰਾਮ ਮੋਰਚਾ ਦੇ ਜ਼ਿਲਾ ਆਗੂ ਜਗਦੇਵ ਭੁਪਾਲ ਨੇ ਕਿਹਾ ਕਿ ੲਿਨ੍ਹਾਂ ਬੁੱਧੀਜੀਵੀਅਾਂ ਨੂੰ ਜੇਲ੍ਹ ਦੀਅਾਂ ਸੀਖਾਂ ਪਿੱਛੇ ਬੰਦ ਕਰਨ ਲੲੀ ਪੁਲਿਸ, ਸਿਅਾਸਤਦਾਨ ਅਤੇ ਅਦਲਾਤਾਂ ਜਿੰਮੇਵਾਰ ਹਨ । ਜੋ ਹਮੇਸ਼ਾ ਹਮੇਸ਼ਾ ਲੲੀ ਲੋਕ ਹਿੱਤਾਂ ਲੲੀ ੳੁਠਣ ਵਾਲੀ ਅਵਾਜ ਨੂੰ ਬੰਦ ਕਰਨਾ ਲੋਚਦੇ ਹਨ।
    ਉਹਨਾਂ ਸਾਰੀਆਂ ੲਿਨਕਲਾਬੀ ਜਮਹੂਰੀ ੲਿਨਸਾਫਪਸੰਦ ਤਾਕਤਾਂ ਨੂੰ ਰਲਕੇ ੲਿਨ੍ਹਾਂ ਸਾਥੀਆਂ ਦੀ ਰਿਹਾੲੀ ਲੲੀ ਸਾਂਝੀ ਅਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!