
ਅਸ਼ੋਕ ਵਰਮਾ
ਬਠਿੰਡਾ 22 ਜੁਲਾਈ। ਬਠਿੰਡਾ ਜਿਲੇ ਦੀਆਂ ਪੰਜ ਮਜਦੂਰ ਕਿਸਾਨ ਜੱਥੇਬੰਦੀਆਂ ਤੇ ਅਧਾਰਿਤ ਔਰਤ ਕਰਜਾ ਮੁਕਤੀ ਮੰਚ ਨੇ 5 ਅਗਸਤ 20 ਨੂੰ ਡੀਸੀ ਬਠਿੰਡਾ ਦੇ ਦਫਤਰ ਦੇ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਕ੍ਰਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਸੱਕਤਰ ਸੁਖਪਾਲ ਸਿੰਘ ਖਿਆਲੀ ਵਾਲਾ ਦਿਹਾਤੀ ਮਜਦੂਰ ਸਭਾ ਦੇ ਜਿਲਾ ਸੱਕਤਰ ਪ੍ਰਕਾਸ਼ ਸਿੰਘ ਨੰਦਗੜ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਹਨੀ ,ਜਮਹੂਰੀ ਕਿਸਾਨ ਸਭਾ ਦੇ ਦਰਸ਼ਨ ਸਿੰਘ ਫੁੱਲੋਮਿੱਠੀ ਅਤੇ ਭਾਰਤੀ ਕਿਸਾਨ ਯੂਨੀਅਨ( ਕ੍ਰਾਤੀਕਾਰੀ) ਦੇ ਜਿਲਾ ਪ੍ਰਧਾਨ ਪਸ਼ੋਤਮ ਮਹਿਰਾਜ ਨੇ ਕਿਹਾ ਕਿ ਮਾਈਕਰੋਫਾਈਨਾਸ ਕੰਪਨੀਆਂ ਦੇ ਕਰਜ ਜਾਲ ’ਚ ਜਕੜੀਆਂ ਔਰਤਾਂ ਨੂੰ ਸਰਕਾਰੀ ਹੁਕਮਾਂ ਦੇ ਬਾਵਜੂਦ ਕੋਈ ਰਾਹਤ ਨਹੀ ਮਿਲ ਰਹੀ ਹੈ। ਉਨਾਂ ਕਿਹਾ ਕਿ ਆਰਬੀਆਈ ਦੀਆਂ ਹਦਾਇਤਾਂ ਦੀ ਕੰਪਨੀਆਂ ਕੋਈ ਪ੍ਰਵਾਹ ਨਹੀ ਕਰ ਰਹੀਆਂ ਜਦੋਂਕਿ ਜਿਲਾ ਪ੍ਰਸ਼ਾਸ਼ਨ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਹੈ। ਉਨਾਂ ਕਿਹਾ ਕਿ ਲੰਘੀ ਛੇ ਜੁਲਾਈ ਨੂੰੂ ਇਸ ਸਬੰਧੀ ਮੰਗ ਪੱਤਰ ਦਿੰਤਾ ਗਿਆ ਸੀ ਜਿਸ ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਕੰਪਨੀਆਂ ਦੇ ਏਜੰਟ ਔਰਤਾਂ ਡਰਾ ਧਮਕਾ ਅਤੇ ਘਰੇਲਨੂੰ ਸਮਾਨ ਚੁੱਕ ਲਿਜਾਣ ਦੀਆਂ ਧਮਕੀਆਂ ਦੇ ਰਹੇ ਹਨ। ਆਗੂਆਂ ਨੇੇ ਕਿਹਾ ਕਿ ਕਿਸ਼ਤਾਂ ਭਰਨ ਲਈ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਵਾਉਣ ,ਔਰਤਾਂ ਦੇ ਕਰਜੇ ਮਾਫ ਕਰਵਾਉਣ ,ਆਗੂਆ ਅਤੇ ਵਰਕਰਾਂ ਤੇ ਪਾਏ ਝੂਠੇ ਕੇਸਾਂ ਦੀ ਵਾਪਿਸੀ ਅਤੇ ਜਨਤਕ ਸੰਘਰਸ਼ਾਂ ਤੇ ਮੜੀਆਂ ਪਾਬੰਦੀਆਂ ਖਤਮ ਕਰਵਾਉਣ ਲਈ 5 ਅਗਸਤ 2020ਨੂੰ ਡੀਸੀ ਬਠਿੰਡਾ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਤਿਆਰੀ ਲਈ ਪਿੰਡਾ ਵਿੱਚ ਰੈਲੀਆਂ ਮੀਟਿੰਗਾਂ ਦਾ ਸਿਲਸਿਲਾ ਸੁਰੂ ਕੀਤਾ ਜਾਵੇਗਾ।
