17 C
United Kingdom
Sunday, June 21, 2026

More

    ਵਿਧਾਇਕਾ ਵੱਲੋਂ ਚੋਣਾਂ ਦੀ ਚਿੰਤਾ ਛੱਡ ਕੇ ਕੋਰੋਨਾ ਨਾਲ ਲੜਨ ਦੀ ਨਸੀਹਤ

    ਅਸ਼ੋਕ ਵਰਮਾ
    ਬਠਿੰਡਾ,21 ਜੁਲਾਈ । ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਕਰਾਉਣ ਅਤੇ ਇਨਾਂ ਚੋਣਾਂ ਦੇ ਮੱਦੇਨਜ਼ਰ 1000 ਕਰੋੜ ਰੁਪਏ ਦੇ ਫ਼ੰਡਾਂ ਦਾ ਪ੍ਰਬੰਧ ਕਰਨ ‘ਤੇ ਕਈ ਸਾਰੇ ਸਵਾਲ ਖੜੇ ਕਰਦਿਆਂ  ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਦੀ ਚਿੰਤਾ ਛੱਡ ਕੇ ਕਰੋਨਾ ਨਾਲ ਲੜਨ ਦੀ ਨਸੀਹਤ ਦਿੱਤੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਵਿਧਾਇਕਾ ਪ੍ਰੋ ਰੁਪਿੰਦਰ ਰੂਬੀ ਨੇ ਜਾਰੀ ਬਿਆਨ ਰਾਹੀਂ  ਕਿਹਾ ਕਿ ‘ਕੈਪਟਨ ਸਾਹਿਬ! ਤੁਸੀਂ 2022 ਲਈ ਚੋਣਾਂ ਦਾ ਮਾਹੌਲ ਬਣਾਉਣ ਅਤੇ ਕਾਂਗਰਸ ਨੂੰ ਉਠਾਉਣ ਦੀਆਂ ਵਿਉਤਬੰਦੀਆਂ ਛੱਡ ਕੇ ਦਿਨ-ਬ-ਦਿਨ ਵਧ ਰਹੇ ਕੋਰੋਨਾ ਦੇ ਪ੍ਰਕੋਪ ਤੋਂ ਪੰਜਾਬ ਦੀ 3 ਕਰੋੜ ਜਨਤਾ ਨੂੰ ਬਚਾਉਣ ਦੀ ਵਿਉਂਤਬੰਦੀ ਬਣਾਓ, ਕਿਉਂਕਿ ਜਾਨ ਹੈ ਤਾਂ ਜਹਾਨ ਹੈ।’
    ਵਿਧਾਇਕਾ ਪ੍ਰੋ ਰੁਪਿੰਦਰ ਰੂਬੀ ਨੇ ਕਿਹਾ ਕਿ ਸੂਬਾ ਸਰਕਾਰ ਜ਼ਿਲਾ ਪੱਧਰ ‘ਤੇ ਨਵੇਂ ਸਰਕਾਰੀ ਕੋਵਿਡ ਕੇਅਰ ਹਸਪਤਾਲ ਬਣਾਏ, ਨਵੇਂ ਡਾਕਟਰ, ਨਵਾਂ ਨਰਸਿੰਗ ਸਟਾਫ, ਪੈਰਾ ਮੈਡੀਕਲ ਸਟਾਫ਼ ਅਤੇ ਸਫ਼ਾਈ ਸੇਵਕ ਵੱਡੇ ਪੱਧਰ ‘ਤੇ ਭਰਤੀ ਕੀਤੇ ਜਾਣ। ਉਨਾਂ ਕਿਹਾ ਕਿ ਕਈ ਕਈ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਉੱਤੇ ਠੇਕਾ ਜਾ ਕੱਚੀ ਭਰਤੀ ਹੋਏ ‘ਕੋਰੋਨਾ ਯੋਧਿਆਂ’ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਪਰ ਸਰਕਾਰ ਕੋਰੋਨਾਂ ਦੀ ਆੜ ‘ਚ ਲੋਕਾਂ ਨਾਲ ਸਿਆਸਤ ਖੇਡ ਰਹੀ ਹੈ।  ਵਿਧਾਇਕਾ ਪ੍ਰੋ ਰੁਪਿੰਦਰ ਰੂਬੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਾਹਿਰਾਂ ਦੇ ਹਵਾਲੇ ਨਾਲ ਆਉਂਦੇ ਅਕਤੂਬਰ-ਨਵੰਬਰ ਮਹੀਨਿਆਂ ‘ਚ ਕੋਰੋਨਾ ਦੇ ਕਹਿਰ ਦਾ ਸਿਖਰ ਹੋਣ ਦੀ ਭਵਿੱਖਬਾਣੀ ਅਤੇ ਕੋਰੋਨਾ ਕਾਰਨ ਖ਼ਜ਼ਾਨਾ ਖ਼ਾਲੀ ਹੋਣ ਦੀਆਂ ਦੁਹਾਈਆਂ ਦੇ ਰਹੇ ਹਨ।
        ਵਿਧਾਇਕਾ ਰਨੂੰਬੀ ਨੇ ਕਿਹਾ ਕਿ  ਇਸੇ ਅਕਤੂਬਰ ਮਹੀਨੇ ‘ਚ ਮਿਉਸਪਲ ਚੋਣਾਂ ਅਤੇ ਇਨਾਂ ਲਈ 1000 ਕਰੋੜ ਰੁਪਏ ਦੇ ਵਿਕਾਸ ਫ਼ੰਡ ਜਾਰੀ ਕਰਨ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ। ਇਸ ਲਈ ਮੁੱਖ ਮੰਤਰੀ ਸਪਸ਼ਟ ਕਰਨ ਕੋਰੋਨਾ ਦੇ ਸਿਖਰ ਅਕਤੂਬਰ ‘ਚ ਲੋਕਲ ਬਾਡੀਜ਼ ਚੋਣਾਂ ਕਿਵੇਂ ਅਤੇ ਕਿਉਂ ਕਰਵਾਉਣਗੇ? ਉਨਾਂ ਆਖਿਆ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਲੋੜਵੰਦਾਂ-ਗਰੀਬਾਂ ਨੂੰ ਰਾਸ਼ਨ-ਪਾਣੀ ਤੇ ਕੋਰੋਨਾ ਵਿਰੁੱਧ ਮੂਹਰਲੀ ਕਤਾਰ ‘ਚ ਲੜਾਈ ਲੜ ਰਹੇ ਡਾਕਟਰਾਂ-ਨਰਸਾਂ ਅਤੇ ਦੂਸਰੇ ਕੋਰੋਨਾ ਯੋਧਿਆਂ ਨੂੰ ਲੋੜੀਂਦੀਆਂ ਸੁਰੱਖਿਆ ਕਿੱਟਾਂ ਤੇ ਮਾਸਕ-ਸੈਨੇਟਾਇਜਰ ਆਦਿ ਦੇ ਪ੍ਰਬੰਧਾਂ ਲਈ ਤਾਂ ਵਿੱਤ ਮੰਤਰੀ ਖ਼ਾਲੀ ਖ਼ਜ਼ਾਨੇ ਦੀ ਦੁਹਾਈ ਦੇਣ ਲੱਗ ਜਾਂਦੇ ਹਨ, ਫਿਰ ਸਥਾਨਕ ਸਰਕਾਰਾਂ ਚੋਣਾਂ ਤੋਂ ਪਹਿਲਾਂ 1000 ਕਰੋੜ ਰੁਪਏ ਦੇ ‘ਵਿਕਾਸ ਫ਼ੰਡ’ ਕਿਥੋਂ ਅਤੇ ਕਿਵੇਂ ਆ ਰਹੇ ਹਨ?    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!