ਪ੍ਸੋ਼ਤਮ ਪੱਤੋ।
ਮਹਿੰਗਾਈ ਦੇ ਪਏ ਨੇ ਲੋਕ ਸਤਾਏ।
ਕੋਈ ਬੋਲਣ ਲਈ ਅੱਗੇ ਨਾ ਆਏ।
ਤੇਲ ਸੌਂ ਤੋਂ ਟੱਪਣ ਨੂੰ ਫਿਰਦਾ,
ਹਰ ਕੋਈ ਸ਼ੀਲ ਬਣਕੇ ਤੇਲ ਪਵਾਵੇਂ।
ਦਾਲਾਂ ਥਾਲ਼ੀ ਵਿੱਚੋਂ ਉੱਡੀਆਂ,
ਅਚਾਰ ਨਾਲ ਹੀ ਡੰਗ ਚਲਾਵੇ।
ਅਸਲੀ ਦੁੱਧ ਨਾ ਕਿਤੋਂ ਮਿਲਦਾ,
ਨਕਲੀ ਨਾਲ ਹੀ ਟਾਇਮ ਲੰਘਾਵੇ।
ਜਿੰਨਾਂ ਨੂੰ ਚੁਣਿਆ ਸੀ ਲੋਕ ਸੇਵਾ ਲਈ,
ਅੱਜ ਉਹੀ ਹੋਏ ਪਏ ਪਰਾਏ।
ਲੋਟੂਆਂ ਦੇ ਲੋਟ ਕਰੋਨਾ ਆਈ,
ਲੋਕ ਮੀਡੀਏ ਨੇ ਬਹੁਤ ਡਰਾਏ।
ਇਨ੍ਹਾਂ ਦੇ ਰਹਿਮ ਤੇ ਛੱਡੋ ਜਿਉਣਾ,
ਭਾਈ ਭਾਈ ਨੂੰ ਕਿਉਂ ਨਾ ਸਮਝ ਆਏ।
ਹਾਕਮ ਸਾਰੇ ਅੱਜ’ਕੱਠੇ ਹੋ ਗੲੇ,
ਪ੍ਰਸ਼ੋਤਮ ਗਰੀਬਾਂ ਦਾ ਦਰਦ ਵੰਡਾਏ।