3.1 C
United Kingdom
Sunday, March 8, 2026

More

    ਰਾਤੋ ਰਾਤ ਮੈਂ ਸ਼ਾਇਰ ਬਣਜਾਂ

    ਕਈਆਂ ਨੂੰ ਗਲ ਸਮਝਾਈ ਇੱਥੇ,
    ਫੇਰ ਕਿਉਂ ਕਰਨ ਵਡਿਆਈ ਇੱਥੇ।

    ਗੀਤ ਬਾਰੇ ਬਹੁਤਾ ਨਾ ਜਾਨਣ,
    ਕੀਤੀ ਹੈ ਸਮਝ, ਪਰਾਈ ਇੱਥੇ ।

    ਵਾਹ ਵਾਹ ਐਂਵੇ ਕਰਦੇ ਸਾਰੇ,
    ਕਰਦੇ ਫਿਰਨ ਚਤੁਰਾਈ ਇੱਥੇ।

    ਰਾਤੋ-ਰਾਤ ਮੈ ਸ਼ਾਇਰ ਬਣ ਜਾਵਾਂ,
    ਅੱਖਰਾਂ ਦੀ ਸਮਝ ਨਾ ਕਾਈ ਇੱਥੇ।

    ਮੇਰਾ ਸਨਮਾਨ ਕਰਨਗੇਂ ਲੋਕੀ,
    ਪੈਸੇ ਨਾਲ ਰੀਤ ਚਲਾਈ ਇੱਥੇ ।

    ਜਿਸ ਮਹਿਫਲ ‘ਚ ਚਲਾ ਗਿਆ ਮੈਂ,
    ਧੰਨ-ਧੰਨ ਜਾਊ ਕਰਾਈ ਇੱਥੇ ।

    ਪੈਸੇ ਨਾਲ ਕਿਤਾਬ ਛਪਾਉਣੀ,
    ਜਾਂਦੇ ਕਈ ਲੋਕ ਛਪਾਈ ਇੱਥੇ ।

    ਮੁੱਖ ਬੰਦ ਮੇਰਾ ਲਿਖੂ ਚਟਾਨੀ,
    ਜਿਸ ਜੀਰੇ ਕੋਟ ਧੁੰਮ ਪਾਈ ਇੱਥੇ।

    ਚਾਪਲੂਸ਼ੀ ਕਰ ਪ੍ਰਧਾਨ ਬਣੂੰਗਾ,
    ਜਾਊ ਸਭਾ ਚਲਾਈ ਇੱਥੇ ।

    ਹਰ ਪਾਸੇ ਮੇਰੀ ਸੋਭਾ ਹੋਣੀ “ਸੰਧੂ”
    ਕਿਉਂ ਜਾਵੇਂ ਝੂਠ ਸੁਣਾਈ ਇੱਥੇ ।
    ਕਿਉਂ ਜਾਵੇ,,,,,,,,,,,,,,,,

    ਹਰੀ ਸਿੰਘ ਸੰਧੂ ਸੁਖੇਵਾਲਾ
    ਮੋਬਾ—098774 / 76161

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!