ਸਿੱਕੀ ਝੱਜੀ ਪਿੰਡ ਵਾਲਾ ( ਇਟਲੀ )

ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਉੱਚੀ ਸੁਰ ਤੇ ਲੰਮੀ ਹੇਕ ਲਾ ਕੇ ਗਾਉਣ ਵਾਲੇ ਗਾਇਕ ਲੇੰਹਿੰਬਰ ਹੂਸੈਨਪੁਰੀ ਜਿਨਾਂ ਦੇ ਗੀਤਾਂ ਨੂੰ ਪਸੰਦ ਕਰਨ ਵਾਲੇ ਸਰੋਤੇ ਪੰਜਾਬੀ ਹੀ ਨਹੀਂ ਸਗੋਂ ਬਾਲੀਵੁੱਡ ਇੰਡਸਟਰੀ ਅਤੇ ਇੰਗਲੈਂਡ, ਕਨੇਡਾ ਅਤੇ ਵਿਸ਼ਵ ਭਰ ਦੇ ਕੋਨੇ ਕੋਨੇ ਵਿੱਚ ਵਸਦੇ ਹਨ। ਬਹੁਤ ਸਾਰੇ ਗੀਤ ਜਿਵੇਂ ਕਿ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ, ਫੋਨ ਮੇਰਾ, ਬਣ ਗਈ ਆ ਜੋੜੀ, ਫੁੱਲਾਂ ਵਾਲਾ ਸੂਟ, ਸਤਿਕਾਰ ਪੰਜਾਬੀਆਂ ਦਾ,ਮਣਕੇ ਅਤੇ ਹੁਣ ਫਿਰ ਸਰੋਤਿਆਂ ਦੀ ਝੋਲੀ ਕੁਝ ਦਿਨ ਪਹਿਲਾਂ ਹੀ ਲੇਂਹਿੰਬਰ ਨੇ ਨਵਾਂ ਗੀਤ ਪਾਇਆ ਹੈ ਮਣਕੇ 2 ਜਿਸ ਨੂੰ ਵਿਸ਼ਵ ਪ੍ਰਸਿੱਧ ਕੰਪਨੀ ਵਾਈਟ ਹਿੱਲ ਨੇ ਰਿਲੀਜ਼ ਕੀਤਾ ਹੈ। ਗੀਤਕਾਰ ਕੁਲਤਾਰ ਪਾਬਲਾ ਦੇ ਲਿਖੇ ਇਸ ਗੀਤ ਦੇ ਵੀਡੀਓ ਨੂੰ ਜੋ ਕਿ ਮਨੀ ਸ਼ੇਰਗਿੱਲ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਫਿਲਮਾਇਆ ਹੈ ਇਸ ਵੀਡੀਓ ਨੂੰ ਸਰੋਤੇ ਬਾਖੂਬ ਪਸੰਦ ਕਰ ਰਹੇ ਹਨ। ਯੂ ਟਿਊਬ ਤੇ ਇਸ ਗੀਤ ਦੇ ਵਿਊ ਪਹਿਲੇ ਤਿੰਨ ਦਿਨਾਂ ਵਿੱਚ ਹੀ ਤਕਰੀਬਨ ਨੋ ਲੱਖ ਦੇ ਕਰੀਬ ਹੋ ਗਏ। ਕੁਲਵਿੰਦਰ ਸਿੰਘ ਫਰਾਂਸ ਦੇ ਕੀਤੇ ਇਸ ਪ੍ਰੋਜੈਕਟ ਵਿੱਚ ਮਾਡਲ ਵਜੋਂ ਮੁੱਖ ਭੂਮਿਕਾ ਦਲਵਿੰਦਰ ਜੀਤ ਸਿੰਘ ਵਲੋਂ ਨਿਭਾਈ ਗਈ ਹੈ। ਇਸ ਗੀਤ ਨੂੰ ਸੁਪਰਹਿੱਟ ਬਣਾਉਣ ਲਈ ਲੇਂਹਿੰਬਰ ਹੂਸੈਨਪੁਰੀ ਨੇ ਆਪਣੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਉਨਾਂ ਨੂੰ ਉਮੀਦ ਹੈ ਕਿ ਹਿੰਦੀ ਅਤੇ ਪੰਜਾਬੀ ਫਿਲਮਾਂ ਚ ਆ ਰਹੇ ਗੀਤਾਂ ਅਤੇ ਮੇਰੇ ਸਿੰਗਲ ਟਰੈਕ ਪੰਜਾਬੀ ਗੀਤਾਂ ਨੂੰ ਵੀ ਉਨਾਂ ਨੂੰ ਚਾਹੁੰਣ ਵਾਲੇ ਇਸੇ ਤਰਾਂ ਹੀ ਪਸੰਦ ਕਰਨਗੇ। ਕਰੋਨਾ ਦੀ ਮਾਰ ਝੱਲ ਰਹੇ ਸੰਸਾਰ ਭਰ ਚ ਵਸਦੇ ਆਪਣੇ ਚਾਹੁੰਣ ਵਾਲਿਆਂ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਿਆਂ ਆਪਣੀ ਨਵੀਂ ਆ ਰਹੀ ਧਾਰਮਿਕ ਗੀਤਾਂ ਦੀ ਅੈਲਬਮ ਬਾਰੇ ਵੀ ਲੇਂਹਿੰਬਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਧਾਰਮਿਕ ਗੀਤਾਂ ਦੀ ਪੂਰੀ ਕੈਸੇਟ ਵੀ ਸਰੋਤਿਆਂ ਦੇ ਰੂਬਰੂ ਜਲਦ ਹੀ ਕਰਨਗੇ।