ਚੰਡੀਗੜ੍ਹ 18 ਜੁਲਾਈ- (ਰਾਜਿੰਦਰ ਭਦੌੜੀਆ)
ਇਸ ਸਮੇਂ ਜਦੋਂ ਦੇਸ਼ ਭਰ ਵਿੱਚ ਇੰਜਨੀਅਰਿੰਗ ਕਾਲਜ ਹਰ ਮਹੀਨੇ ਬੰਦ ਹੋ ਰਹੇ ਹਨ ਉੱਥੇ ਆਈਈਸੀ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਸੀਟਾਂ ਵਿੱਚ ਚੋਖਾ ਵਾਧਾ ਹੋ ਰਿਹਾ ਹੈ।
ਕੇਂਦਰ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ, ਦੇਸ਼ ਭਰ ਵਿੱਚ 400 ਤੋਂ ਵੱਧ ਸੰਭਾਵਿਤ ਇੰਜੀਨੀਅਰਿੰਗ ਕਾਲਜ ਪਿਛਲੇ 4 ਸਾਲਾਂ ਤੋਂ ਬੰਦ ਹੋ ਚੁੱਕੇ ਹਨ। ਪੰਜਾਬ ਵਿਚ, 2017-18 ਵਿਚ 6 ਇੰਜੀਨੀਅਰਿੰਗ ਕਾਲਜ ਬੰਦ ਕਰ ਦਿੱਤੇ ਗਏ ਸੀ ਤੇ ਹਰਿਆਣੇ ਵਿੱਚ ਵੀ, ਲਗਭਗ ਦੋ ਰਜਿਸਟਰ ਇੰਜੀਨੀਅਰਿੰਗ ਕਾਲਜਾਂ ਅਤੇ ਤਕਨੀਕੀ ਸੰਸਥਾਵਾਂ ਬੰਦ ਹੋਣ ਲਈ ਅਰਜ਼ੀ ਦੇ ਚੁੱਕੀਆਂ ਹਨ। ਹਿਮਾਚਲ ਵਿੱਚ, 2 ਇੰਜੀਨੀਅਰਿੰਗ ਕਾਲਜ 2018-19 ਵਿੱਚ ਬੰਦ ਕਰ ਦਿੱਤੇ ਸੀ।
ਇਸ ਦੇ ਉਲਟ ਆਈਸੀਸੀ ਯੂਨੀਵਰਸਿਟੀ ਵਿੱਚ ਹਰੇਕ ਸਾਲ ਸੀਟਾਂ ਦੀ ਮੰਗਾਂ ਵਧ ਰਹੀ ਹੈ।
ਆਈਸੀਸੀ ਯੂਨੀਵਰਸਿਟੀ ਵਿੱਚ 240 ਸਰਕਾਰ ਦੁਆਰਾ ਨਿਰਧਾਰਤ ਇੰਜੀਨੀਅਰਿੰਗ ਸੀਟਾਂ ਹਨ। ਆਈਈਸੀ ਯੂਨੀਵਰਸਿਟੀ ਦੇ ਕੁਲਪਤੀ ਡਾ. ਅਭੈ ਕੁਮਾਰ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਉੱਚ ਦਰਜੇ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸਾਡੀ ਯੂਨੀਵਰਸਿਟੀ ਤੋਂ ਸਿੱਖਿਆ ਲੈਕੇ ਹੌਂਡਾ, ਓਕੀਨਾਵਾ, ਏਆਰਬੀ ਬੀਅਰਿੰਗਸ ਅਤੇ ਆਈਬੀਐਨ ਜਿਹੀਆਂ ਕੰਪਨੀਆਂ ਵਿੱਚ ਕੰਮ ਕਰ ਹਨ।