ਚੰਗਾ ਇਨਸਾਨ ਉਹ ਨਹੀਂ ਜੋ ਕੇਵਲ ਆਪਣਿਆਂ ਲਈ ਹੀ ਜਿਊਂਦਾ ਹੈ।
ਮਾਸਕ ਅਤੇ ਸੈਨੇਟਾਈਜਰ ਵੰਡੇ
ਮਲੇਰਕੋਟਲਾ, 18 ਜੁਲਾਈ (ਮਹਿਰੂਨ ਥਿੰਦ)
ਪੰਜਾਬ ਦੇ ਉੱਘੇ ਸਮਾਜਸੇਵੀ ਅਤੇ ਵਾਤਵਰਨ ਪਰੇਮੀ ਸ. ਇੰਦਰਜੀਤ ਸਿੰਘ ਮੁੰਡੇ ਦੀ ਅਗਵਾਈ ਹੇਠ ਅੱਜ ਸਮਾਜਸੇਵੀ ਕੇਸਰ ਸਿੰਘ ਭੁੱਲਰ, ਜਰਨਾਲਿਸਟ ਮੁਹੰਮਦ ਹਨੀਫ ਥਿੰਦ ਅਤੇ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰਹਿੰਦੇ ਪਰਿਵਾਰਾਂ ਨੂੰ ਸੈਨੀਟਾਈਜਰ ਅਤੇ ਮਾਸਕ ਵੰਡੇ ਗਏ। ਵਿਸ਼ਵਕਰਮਾ ਕੋਲੋਨੀ ਨੇੜੇ ਰਾਏਕੋਟ ਰੋਡ ਵਿਖੇ ਸ. ਇੰਦਰਜੀਤ ਸਿੰਘ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਜਿੱਥੇ ਸਾਡੇ ਦੇਸ਼ ਸਮੇਤ ਦੂਜੇ ਦੇਸ਼ ਵੀ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ।ਇਸ ਲਈ ਅੱਜ ਉਹਨਾਂ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਲੋਕਾਂ ਨੂੰ ਮੂੰਹਾਂ ਤੇ ਮਾਸਕ ਲਗਾਕੇ ਰੱਖਣ ਅਤੇ ਹੱਥਾਂ ਨੂੰ ਸੈਨੇਟਾਈਜ ਕਰਦੇ ਰੱਖਣ ਲਈ ਸੈਨੇਟਾਈਜਰ ਵੀ ਵੰਡੇ ਗਏ।ਇਸ ਮੌਕੇ ਉਹਨਾਂ ਨੇ ਮੂੰਹਾਂ ਤੇ ਮਾਸਕ ਨਾਂ ਲਗਾਉਣ ਵਾਲਿਆਂ ਨੂੰ ਮਾਸਕ ਪਾਉਣ ਲਈ ਜਾਗਰੂਕ ਵੀ ਕੀਤਾ। ਉਹਨਾਂ ਕਿਹਾ ਕਿ ਇਕ ਚੰਗਾ ਇਨਸਾਨ ਉਹ ਨਹੀਂ ਜੋ ਕੇਵਲ ਆਪਣਿਆਂ ਲਈ ਹੀ ਜਿਊਂਦਾ ਹੈ ਬਲਕਿ ਉਹਨਾਂ ਮੁਤਾਬਿਕ ਇਕ ਵਧੀਆ ਇਨਸਾਨ ਉਹ ਹੈ ਜੋ ਦੂਜਿਆਂ ਦਾ ਖਿਆਲ ਰੱਖਕੇ ਸਮਾਜਸੇਵਾ ਦੇ ਕਾਰਜ ਕਰਦਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਇਸ ਕੋਰੋਨਾ ਮਹਾਂਮਾਰੀ ਜਾਂ ਕੁਦਰਤੀ ਕਹਿਰ ਨੂੰ ਰੋਕ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਖੁਦ ਜਾਗਰੂਕ ਹੋਣ ਦੀ ਲੋੜ ਹੈ ਉੱਥੇ ਹੀ ਰੱਬ ਅੱਗੇ ਵੱਧ ਤੋਂ ਵੱਧ ਦੁਆਵਾਂ ਕਰਨ ਦੀ ਲੋੜ ਹੈ।