9.8 C
United Kingdom
Monday, June 8, 2026

More

    ਖੇਤ ਮਜ਼ਦੂਰ ਸਭਾ ਅਤੇ ਕਿਸਾਨ ਸਭਾ ਵੱਲੋਂ ਭਾਜਪਾ ਨੀਤੀਆਂ ਨੂੰ ਜਨਤਕ ਕਰਨ ਦਾ ਐਲਾਨ

    ਅਸ਼ੋਕ ਵਰਮਾ
    ਮਾਨਸਾ, 18 ਜੁਲਾਈ : ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਉਜਾੜੂ ਤਿੰਨ ਆਰਡੀਨੈਂਸਾ ਨੂੰ ਲੋਕ ਬਰਦਾਸਤ ਨਹੀਂ ਕਰਨਗੇ ਅਤੇ ਅਕਾਲੀ ਭਾਜਪਾ ਗਠਜੋੜ ਦੀਆਂ ਲੋਕ ਮਾਰੂ ਨੀਤੀਆਂ ਨੂੰ ਨੂੰ ਜਨਤਕ ਕਰਨ ਲਈ ਜਾਗਰੂਕਤਾ ਮੁਹਿੰਮ ਰਾਹੀਂ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਕੁੱਲ ਹਿੰਦ ਕਿਸਾਨ ਸਭਾ ਲੋਕ ਲਾਮਬੰਦੀ ਕੀਤੀ ਜਾਵੇਗੀ। ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਕਾਮਰੇਡ ਕਿ੍ਰਸ਼ਨ ਚੌਹਾਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਦਲਜੀਤ ਮਾਨਸਾਹੀਆ  ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਤਿੰਨਾਂ ਆਰਡੀਨੈਂਸਾਂ ਰਾਹੀਂ ਖੇਤੀ ਸੈਕਟਰ ਨੂੰ ਬਹੁ ਰਾਸ਼ਟਰੀ ਕੰਪਨੀਆਂ ਨੂੰ ਲੁੱਟ ਕਰਨ ਲਈ ਖੁੱਲਾ ਛੱਡਿਆ ਜਾ ਰਿਹਾ ਹੈ ਜਿਸ ‘ਦੇ ਚਲਦੇ ਦਾਣਾ ਮੰਡੀਆਂ ਮਜਦੂਰੀ ਕਰਨ ਵਾਲਿਆਂ  ਤੋਂ ਲੈ ਕੇ ਕਿਸਾਨ, ਅਤੇ ਛੋਟੇ ਕਾਰੋਬਾਰੀ ਰਗੜੇ ਹੇਠ ਆ ਜਾਣਗੇ।  ਉਨਾਂ ਕਿਹਾ ਕਿ ਇਸ ਲਈ ਆਰਐਸਐਸ ਦੀਆਂ ਨੀਤੀਆਂ ਅਤੇ ਮੋਦੀ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ।
                        ਆਗੂਆਂ ਨੇ ਕਿਹਾ ਕਿ ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾਂ ਕਰਕੇ ਸਰਮਾਏਦਾਰਾ ਪੱਖੀ ਨੀਤੀਆਂ ਬਣਾਉਣ ਵਾਲੀ ਭਾਜਪਾ ਖਿਲਾਫ ਕਿਰਤੀਆ ਦੀ ਲਾਮਬੰਦੀ ਸੁਰੂ ਹੋ ਚੁੱਕੀ ਹੈ ਅਤੇ ਹੋਰ ਤਿੱਖਾ ਸੰਘਰਸ਼ ਕੀਤਤਤਾ ਜਾਏਗਾ ਜੋਕਿ ਇਹਨਾਂ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂ ਰੂਪ ਸਿੰਘ ਢਿੱਲੋਂ ਅਤੇ ਖੇਤ ਮਜ਼ਦੂਰ ਸਭਾ ਦੇ ਸੁਖਦੇਵ ਸਿੰਘ ਪੰਧੇਰ ਨੇ ਕਿਹਾ ਕਿ ਕਰੋਨਾ ਵਾਇਰਸ ਮਹਾਮਾਰੀ ਅਤੇ ਆਰਥਿਕ ਮਹਾਮਾਰੀ ਨੇ ਲੋਕਾਂ ਮੰਦੀ ਵਲ ਧੱਕਿਆ ਹੈ ਪ੍ਰੰਤੂ ਬਿਜਲੀ ਬਿੱਲ, ਸਕੂਲ ਫੀਸਾਂ, ਮਜਦੂਰ ਅਤੇ ਦਰਮਿਆਨੇ ਲੋਕਾਂ, ਕਿਸਾਨ ਦੇ ਕਰਜੇ ਅਤੇ ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋਂ ਔਰਤਾਂ ਨੂੰ ਗਰੁੱਪ ਬਣਾ ਕੇ ਰੁਜ਼ਗਾਰ ਚਲਾਉਣ ਲਈ ਦਿੱਤੇ ਕਰਜਿਆ ਨੂੰ ਮੁਆਫੀ ਦੇਣ ਸਬੰਧੀ ਕੈਪਟਨ ਸਰਕਾਰ ਨੇ ਆਪਣਾ ਮੂੰਹ ਬੰਦ ਕੀਤਾ ਹੋਇਆ ਹੈ ਜਦੋਂ ਕਿ ਮੰਤਰੀਆਂ ਤੇ ਵਿਧਾਇਕਾਂ ਨੂੰ ਖੁਸ਼ ਕਰਨ ਲਈ ਮਹਿੰਗੀਆਂ ਗੱਡੀਆਂ ਦਿੱਤੀਆ ਜਾ ਰਹੀਆਂ ਹਨ। ਇਸ ਮੌਕੇ ਹਰਬੰਤ ਸਿੰਘ ਦਫਤਰ ਸਕੱਤਰ, ਟਰੇਡ ਯੂਨੀਅਨ ਆਗੂ ਮਿੱਠੂ ਸਿੰਘ ਮੰਦਰ, ਬਲਵੰਤ ਸਿੰਘ ਭੈਣੀ ਬਾਘਾ, ਅਤੇ ਮਿੱਠੂ ਸਿੰਘ ਆਦਿ ਆਗੂ ਹਾਜ਼ਰ ਸਨ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!