7.9 C
United Kingdom
Saturday, March 7, 2026

More

    ਵਿਹੜੇ ਦੇ ਵਿੱਚ ਛਾਂਵਾਂ

    ਰਜਨੀ ਵਾਲੀਆ, ਕਪੂਰਥਲਾ

    ਵਿਹੜੇ ਦੇ ਵਿੱਚ ਛਾਂਵਾਂ ਹੋਈਆਂ,
    ਬਾਬਲ ਨੇਂ ਲਾਈ ਬੇਰੀ ਸੀ |
    ਚਾਈਂ-ਚਾਈਂ ਗੋਡੀ ਕੀਤੀ ,
    ਪਾਣੀਂ ਦੇਂਦੀ ਧੀ ਤੇਰੀ ਸੀ |

    ਬਾਬਲ ਰੁੱਖਾਂ ਦਾ ਸੀ ਸੌ਼ਕੀ,
    ਵਿਹੜੇ ਦੇ ਵਿੱਚ ਰੁੱਖ ਡਾਢੇ ਸਨ |
    ਲੱਗੇ ਫੁੱਲ ਗੁਲਾਬ,ਚਮੇਲੀ ਉਹ,
    ਵੀ ਤਾਂ ਸਭ ਸਾਡੇ ਸਨ |
    ਬਾਬਲ ਨੇ ਲਿਆਕੇ ਰੂੜੀ,
    ਵਿੱਚ ਜੜਾਂ ਦੇ ਕੇਰੀ ਸੀ |
    ਵਿਹੜੇ ਦੇ ਵਿੱਚ ਛਾਂਵਾਂ ਹੋਈਆਂ,
    ਬਾਬਲ ਨੇਂ ਲਾਈ ਬੇਰੀ ਸੀ |

    ਗੁਲਦਾਨਾਂ ਵਿੱਚ ਫੁੱਲ ਕਿਸਮਾਂ ਦੇ,
    ਮਹਿਕਾਂ ਦੇ ਨਾਲ ਭਰ ਜਾਂਦੇ ਸਨ |
    ਆਉਂਦੇ-ਜਾਂਦੇ ਉਹਨਾਂ ਦੇ ਨਾਲ,
    ਗੱਲਾਂ ਵੀ ਸਭ ਕਰ ਜਾਂਦੇ ਸਨ |
    ਜਿੰਨੀ ਲਾਈ ਸੀ ਉਹਨਾਂ ਤੋਂ,
    ਓਨੀਂ ਹੀ ਆਸ ਬਥੇਰੀ ਸੀ |
    ਵਿਹੜੇ ਦੇ ਵਿੱਚ ਛਾਂਵਾਂ ਹੋਈਆਂ,
    ਬਾਬਲ ਨੇਂ ਲਾਈ ਬੇਰੀ ਸੀ |

    ਗੂਰੂਦਵਾਰੇ ਬਾਬਾ ਜੀ ਜਦ,
    ਵਾਕ ਆਪਣਾਂ ਲੈਂਦੇ ਸੀ |
    ਵਾਹਿਗੂਰੂ-ਵਾਹਿਗੂਰੂ ਕਹਿੰਦੇ,
    ਹੋਏ ਸਾਰੇ ਹੀ ਉੱਠ ਪੈਂਦੇ ਸੀ |
    ਰਜਨੀ ਸਾਡੇ ਵਿਹੜੇ ਧੁੱਪ-ਛਾਂ,
    ਦੀ ਵਾਂਗ ਪਰਾਹੁਣਿਆਂ ਫੇਰੀ ਸੀ |
    ਵਿਹੜੇ ਦੇ ਵਿੱਚ ਛਾਂਵਾਂ ਹੋਈਆਂ,
    ਬਾਬਲ ਨੇਂ ਲਾਈ ਬੇਰੀ ਸੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!