1.5 C
United Kingdom
Saturday, March 7, 2026

More

    ਭਾਰਤੀ ਹਾਈ ਕਮਿਸ਼ਨ ਵੱਲੋ ਕਨੇਡੀਅਨ ਟੀ. ਵੀ. ਚੈਨਲ PTN-24 ਖਿਲਾਫ ਸ਼ਿਕਾਇਤ ਦਰਜ ਕਰਾਈ

    ਉਨਟਾਰੀਉ / ਮਨਜੀਤ ਸਿੰਘ ਸਰਾਂ
    ਕੈਨੇਡਾ ਤੋਂ ਚੱਲ ਰਹੇ ਇੱਕ ਪੰਜਾਬੀ ਟੀ. ਵੀ. ਚੈਨਲ ਪੀ.ਟੀ.ਐਨ.-24 ਦੇ ਖਿਲਾਫ ਭਾਰਤ ਸਰਕਾਰ ਵੱਲੋ ਕੈਨੇਡੀਅਨ ਟੀ. ਵੀ. ਅਥਾਰਟੀ ਕੋਲ ਇੱਕ ਸ਼ਿਕਾਇਤ ਦਰਜ ਕਰਾਈ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਵੱਲੋ ਇਸ ਚੈਨਲ ਤੋ ਟੈਲੀਕਾਸਟ ਹੋਏ ਇੱਕ ਪੋ੍ਗਰਾਮ ਦੇ ਖਿਲਾਫ ਇਹ ਇਤਰਾਜ ਦਰਜ ਕਰਾਇਅਾ ਹੈ ਕਿ ਇਸ ਚੈਨਲ ਤੋ ਸਿੱਖ ਧਰਮ ਨਾਲ ਸਬੰਧਿਤ ਚੱਲਦੇ ਪੋ੍ਗਰਾਮ ‘ਚ ਭਾਰਤ ਖਿਲਾਫ ਭੜਕਾਹਿਟ ਪੈਦਾ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਜਿਸ ਦਾ ਭਾਰਤ ਸਰਕਾਰ ਨੂੰ ਰੋਸ ਹੈ ਤੇ ਇਸ ਲਈ ਇਸ ਚੈਨਲ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
    ਇਸ ਖਬਰ ਦੇ ਸਬੰਧ ‘ਚ ਜਦੋ ਅਸੀ ਇਸ ਚੈਨਲ ਦੇ ਮਾਲਿਕ ਸੁਖਵਿੰਦਰ ਸਿੰਘ ਚੰਦੀ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੇ ਦੱਸਿਅਾ ਕਿ ਸਾਡਾ ਚੈਨਲ ਭਾਰਤ ਦੇ ਖਿਲਾਫ ਨਹੀ ਹੈ। ਅਸੀ ਅਾਪਣੇ ਚੈਨਲ ਰਾਹੀਂ ਸਿਰਫ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਤੇ ਹਮੇਸ਼ਾਂ ਕਰਦੇ ਰਹਾਂਗੇ। ਉਨਾਂ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਦੌਰਾਨ ਮਾਰੇ ਗਏ ਹਜਾਰਾਂ ਲੋਕਾਂ ਲਈ ਇਨਸਾਫ ਦੀ ਗੱਲ ਕਰਾਂਗੇ। ਚਾਹੇ ਮਰਨ ਵਾਲੇ ਹਿੰਦੂ ਹੋਣ ਜਾਂ ਸਿੱਖ।
    ਚੰਦੀ ਨੇ ਕਿਹਾ ਕਿ ਸਾਡੇ ਦੁਆਰਾ ਕੀਤੀ ਇਨਸਾਫ ਦੀ ਗੱਲ ਨੂੰ ਭਾਰਤੀ ਮੀਡੀਅਾ ਹਵਾ ਦੇ ਰਿਹਾ ਹੈ ਤੇ ਸਰਕਾਰ ਨੂੰ ਭੜਕਾ ਰਿਹਾ ਹੈ। ਉਨਾਂ ਨੇ ਕਿਹਾ ਕਿ ਅਸੀ ਭਾਰਤ ਸਰਕਾਰ ਤੋ ਪੁੱਛਣਾ ਚਾਹੁੰਦੇ ਹਾਂ ਕਿ ਕੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਕੋਈ ਗੁਨਾਹ ਹੈ ? ਅਖੀਰ ‘ਚ ੳੁਨਾਂ ਨੇ ਕਿਹਾ ਕਿ ਅਸੀ ਹਮੇਸ਼ਾਂ ਭਾਰਤ ਦੇ ਘੱਟ ਗਿਣਤੀ ਲੋਕਾਂ ਦੇ ਹੱਕਾਂ ਦੀ ਅਵਾਜ ਉਠਾਂਉਦੇ ਰਹਾਂਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!