9.6 C
United Kingdom
Saturday, March 7, 2026

More

    ਲਘੂ ਫ਼ਿਲਮ ਬਲੈਕ ਸੀਜ਼ਨ (ਕਾਲੀਆਂ ਰੁੱਤਾਂ) ਦਾ ਪੋਸਟਰ ਹੋਇਆ ਰਿਲੀਜ਼

    ਬਠਿੰਡਾ (ਪੰਜ ਦਰਿਆ ਬਿਊਰੋ)
    ਮਿਊਜ਼ਿਕ ਪੁਆਇੰਟ ਕੰਪਨੀ ਤੇ ਮਨਦੀਪ ਖੁਰਮੀ ਹਿੰਮਤਪੁਰਾ ਪੇਸ਼ ਕਰਨ ਜਾ ਰਹੇ ਸੰਗੀਤ ਦੇ ਨਾਲ ਜੁੜੇ ਹੋਏ ਕਲਾਕਾਰਾਂ ਦੀ ਜਿੰਦਗੀ ‘ਤੇ ਆਧਾਰਿਤ ਲਘੂ ਫਿਲਮ ਬਲੈਕ ਸੀਜ਼ਨ (ਕਾਲੀਆਂ ਰੁੱਤਾਂ)। ਇਸ ਫਿਲਮ ਦੀ ਕਹਾਣੀ ਇੱਕ ਮੱਧ ਵਰਗੀ ਗਾਇਕ ਦੀ ਜਿੰਦਗੀ ‘ਤੇ ਆਧਾਰਿਤ ਹੈ। ਇਹ ਲਘੂ ਫਿਲਮ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਦੇ ਚੱਲਦਿਆਂ ਸੰਗੀਤ ਪਰਿਵਾਰਾਂ ਦੇ ਦਰਦ ਨੂੰ ਬਿਆਨ ਕਰੇਗੀ।


    ਅੱਜ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਦੀ ਕਹਾਣੀ ਨੂੰ ਮੀਤ ਮਨਤਾਰ ਦੁਆਰਾ ਲਿਖਿਆ ਗਿਆ ਹੈ ਤੇ ਗੁਰਪਿਆਰ ਬਾਜਵਾ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਵਿੱਚ ਗਾਇਕ ਮੀਤ ਮਨਤਾਰ, ਗਾਇਕ ਤੇ ਅਦਾਕਾਰ ਗਗਨ ਆਜ਼ਾਦ, ਕੇਵਲ ਕ੍ਰਾਂਤੀ, ਹੈਪੀ ਲੋਂਗੋਵਾਲ, ਵਿਵੇਕ ਮਿੱਤਲ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!