3.5 C
United Kingdom
Sunday, March 8, 2026

More

    ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਵੀ ਪਾਬੰਦੀਆਂ ਦਾ ਵਿਰੋਧ

    ਅਸ਼ੋਕ ਵਰਮਾ
    ਮਾਨਸਾ, 16 ਜੁਲਾਈ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵਲੋਂ ਕਰੋਨਾ ਦੀ ਆੜ ਹੇਠ ਵਿਆਹ, ਸ਼ਾਦੀਆਂ ਅਤੇ ਸ਼ੋਕ ਸਮਾਗਮਾਂ ਤੇ 30 ਬੰਦਿਆਂ ਤੋਂ ਵੱਧ ਬੰਦੇ ਇਕੱਠੇ ਹੋਣ ਤੇ ਲਾਈ ਪਾਬੰਦੀ ਉਠਾਉਂਦਿਆਂ ਕਿਹਾ ਕਿ  ਬੱਸਾਂ  ’ਚ 52 ਸਵਾਰੀਆਂ ਹੋ ਸਕਦੀਆਂ ਹਨ ਜਿੱਥੇ ਲੋੜੀਂਦਾ ਸੋਸ਼ਲ ਡਿਸਟੈਂਸਿੰਗ ਰੱਖਿਆ ਹੀ ਨਹੀਂ ਜਾ ਸਕਦਾ ਜਿਸ ਤੋਂ ਸਪਸ਼ਟ ਹੈ ਕਿ ਸਰਕਾਰੀ ਆਦੇਸ਼ ਆਪਾ ਵਿਰੋਧੀ ਹਨ। ਜੱਥੇਬੰੰਦੀ ਨੇ ਇਸ ਕਾਰਵਾਈ  ਨੂੰ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਹੱਥੀ ਸੰਘਰਸ਼ਾਂ ਦੀ ਧਾਰ ਖੁੰਢੀ ਕਰਨ ਦੀ ਚਾਲ ਕਰਾਰ ਦਿੰਦਿਆਂ ਸਰਕਾਰ ਤੋਂ ਰੋਕਾਂ ਵਾਪਿਸ ਲੈਣ ਦੀ ਮੰਗ ਕੀਤੀ ਹੈ। ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ,  ਸਕੱਤਰ ਕੁਲਵੰਤ ਰਾਏ ਪੰਡੋਰੀ ਅਤੇ ਵਿੱਤ ਸਕਤੱਰ ਐਚ ਐਸ ਰਾਣੂ  ਨੇ ਕਿਹਾ ਕਿ  ਅਸਲ ’ਚ ਸਰਕਾਰ ਕਰੋਨਾ ਨਾਲ ਨਜਿੱਠਨ ਵਿੱਚ ਬੁਰੀ ਤਰਾਂ ਫੇਲ ਹੋਈ ਹੈ ਅਤੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਤੋਂ ਆਪਣਾ ਪੱਲਾ ਝਾੜਣ ਲਈ ਕਰੋਨਾ ਵਾਇਰਸ ਦੇ ਫੈਲਣ ਦਾ ਠੀਕਰਾ ਆਮ ਜਨਤਾ ਸਿਰ ਭੰਨਣਾ ਚਾਹੁੰਦੀ ਹੈ । ਉਨਾਂ ਆਖਿਆ ਕਿ ਤਾਜਾ ਆਦੇਸ਼ਾਂ ਤੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਬਿਜਲੀ ਸੋਧ ਬਿੱਲ 2020 , ਵਧਾਈਆਂ ਜਾ ਰਹੀਆਂ ਡੀਜਲ ਤੇ ਪੈਟਰੋਲ ਕੀਮਤਾਂ ਤੇ  ਖੇਤੀ ਸੁਧਾਰ ਦੇ ਨਾਮ ਹੇਠ ਲਿਆਂਦੇ ਆਰਡੀਨੈਂਸਾਂ ਦੀ ਪੰਜਾਬ ਸਰਕਾਰ ਦੀ ਅਸਿੱਧੇ ਰੂਪ ਵਿੱਚ ਕੀਤੀ ਜਾ ਰਹੀ ਹਮਾਇਤ ਸਾਫ ਝਲਕਦੀ ਦਿਖਾਈ ਦਿੰਦੀ ਹੈ । ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਹੱਕਾਂ ਲਈ ਜੂਝ ਰਹੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਉਪਰ ਸਿੱਧਾ  ਡਾਕਾ ਮਾਰਨ ਜਾ ਰਹੀ ਹੈ ਜਿਸ ਨੂੰ ਲੋਕ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਨਗੇ ।  ਉਨਾਂ ਮੰਗ ਕੀਤੀ ਕਿ ਸਰਕਾਰ ਇਹ ਫੈਸਲਾ ਵਾਪਿਸ ਲਵੇ ਨਹੀਂ ਤਾਂ ਲੋਕ ਸੜਕਾਂ ’ਤੇ ਨਿੱਕਲਨ ਲਈ ਮਜਬੂਰ ਹੋਣਗੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!