7.1 C
United Kingdom
Sunday, May 4, 2025

More

    ਉਪਕਾਰ

    ਰਜਨੀ ਵਾਲੀਆ, ਕਪੂਰਥਲਾ

    ਗੂਰੂ ਤੇਗਬਹਾਦਰ ਆਪਣੀਂ ਜਾਨ ਜੋ ਵਾਰ ਗਏ,
    ਗੂਰੂ ਜੀ ਹਿੰਦੂ ਕੌਮ ਦੇ ਉੱਤੇ ਕਰ ਉਪਕਾਰ ਗਏ |

    ਜਨਮ ਲਿਆ ਸੀ ਗੂਰੂਆਂ ਦੇ ਘਰ,
    ਆਪ ਵੀ ਗੂਰੂ ਕਹਾਏ |
    ਜ਼ਾਲਮ ਮੁਗਲਾਂ ਦੇ ਹੱਥੋਂ ਤੁਸੀਂ,
    ਪੰਡਤ ਆਪ ਬਚਾਏ |
    ਜਿੱਤਣ-ਜਿੱਤਣ ਕਰਦੇ ਮੁਗਲ,
    ਤੁਹਾਥੋਂ ਹਾਰ ਗਏ |
    ਹਿੰਦੂ ਕੌਮ ਦੇ ਉੱਤੇ ਕਰ ਉਪਕਾਰ ਗਏ |

    ਕਸ਼ਮੀਰ ਚ ਹਾ-ਹਾ ਕਾਰ ਮਚਾਈ,
    ਮੁਗਲਾਂ ਜੰਜੂ ਲਾਹ-ਲਾਹ ਸੁੱਟੇ |
    ਪੰਡਤ ਕਰੇ ਜਲੀਲ ਮੁਗਲਾਂ,
    ਸਾਰੇ ਦੇ ਸਾਰੇ ਬੇਰਹਿਮੀ ਨਾਲ ਕੁੱਟੇ |
    ਉਹਨਾਂ ਦੇ ਸ਼ਬਦਾਂ ਨਾਲ ਲੜਨ ਲਈ,
    ਮਨ ਕਰਕੇ ਤਲਵਾਰ ਗਏ |
    ਹਿੰਦੂ ਕੌਮ ਦੇ ਉੱਤੇ ਕਰ ਉਪਕਾਰ ਗਏ |

    ਚਾਂਦਨੀ ਚੌਕ ਚ ਜਾ ਤੁਸਾਂ,
    ਨੇਂ ਜਦ ਸੀ ਸੀਸ ਕਟਾਇਆ |
    ਤਦ ਮੁਗਲਾਂ ਦੇ ਹੰਕਾਰ ਨੂੰ,
    ਤੁਸਾਂ ਮਿੱਟੀ ਵਿੱਚ ਮਿਲਾਇਆ |
    ਉਦੋਂ ਤਾਂ ਠੰਡੇ ਭੱਠ ਪਏ ,
    ਵੀ ਹੋ ਅੰਗਿਆਰ ਗਏ |
    ਹਿੰਦੂ ਕੌਮ ਦੇ ਉੱਤੇ ਕਰ ਉਪਕਾਰ ਗਏ |

    ਰਜਨੀ ਗੂਰੂ ਸਾਹਿਬ ਨੇ ਆਪਣੇਂ,
    ਮੂੰਹੋਂ ਏ ਜਦ ਸੀ ਫੁਰਮਾਇਆ |
    ਬਲਿਦਾਨ ਦਿਆਂਗਾ ਮੈਂ ਪੰਡਤ ਜੀ,
    ਤੁਹਾਡਾ ਦਿਲ ਕਿਉਂ ਘਬਰਾਇਆ |
    ਗੂਰ ਦਰਬਾਰ ਚੋਂ ਸਭ,
    ਪੰਡਤ ਲੈ ਸਤਿਕਾਰ ਗਏ |
    ਹਿੰਦੂ ਕੌਮ ਦੇ ਉੱਤੇ ਕਰ ਉਪਕਾਰ ਗਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!