12.5 C
United Kingdom
Monday, September 7, 2026

More

    ਖਿਓਵਾਲੀ ਕਤਲ ਦੇ ਦੋਸ਼ੀਆਂ ਦੀ ਗਿ੍ਰਫਤਾਰੀ ਲਈ ਥਾਣੇ ਅੱਗੇ ਧਰਨਾ

    ਅਸ਼ੋਕ ਵਰਮਾ
    ਬਠਿੰਡਾ 15 ਜੁਲਾਈ : ਪਿੰਡ ਖਿਓਵਾਲੀ ਵਿਖੇ 6 ਮਈ ਨੂੰ ਘਰ ਚ ਦਾਖਲ ਹੋ ਕੇ ਕਤਲ ਕੀਤੇ ਮਜਦੂਰ ਕਾਕਾ ਸਿੰਘ ਦੇ ਕਾਤਲਾਂ ਨੂੰ ਅਜੇ ਤੱਕ ਵੀ ਗਿਰਫਤਾਰ ਨਾਂ ਕਰਨ ਤੋਂ ਰੋਹ ਵਿਚ ਆਏ ਪਿੰਡ ਵਾਸੀਆਂ ਤੇ ਪੀੜਤ ਪਰਿਵਾਰ ਵੱਲੋਂ ਇਲਾਕੇ ਦੀਆਂ ਸੰਘਰਸਸੀਲ ਜਥੇਬੰਦੀਆਂ ਦੇ ਸਹਿਯੋਗ ਨਾਲ ਲੰਬੀ ਥਾਣੇ ਦੇ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਪੀੜਤ ਪਰਿਵਾਰ ਤੇ ਵੱਖ-ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਦੋਸ਼ੀਆਂ ਦੇ ਕਥਿਤ ਪੈਸੇ ਤੇ ਸਿਆਸੀ ਜੋਰ ਕਾਰਨ ਦੋ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਦੀ ਥਾਂ ਬਚਾਅ ਰਹੀ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਪਾਸ਼ ਸਿੰਘ,  ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਦੇ ਆਗੂ ਅੰਗਰੇਜ ਸਿੰਘ ਤੇ ਪਿੰਡ ਵਾਸੀਆਂ ਵੱਲੋਂ ਮੰਦਰ ਸਿੰਘ, ਅੰਗਰੇਜ ਸਿੰਘ   ਤੋਂ ਇਲਾਵਾ ਪੱਪੀ ਸਿੰਘ, ਦਿਲਰਾਜ ਸਿੰਘ, ਭੁਪਿੰਦਰ ਸਿੰਘ ਚੰਨੂ, ਸੁਖਦੇਵ ਸਿੰਘ ਤੇ ਦਲਜੀਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਪੁਲਿਸ ਦੀ ਅਪਰਾਧੀਆਂ ਨਾਲ ਕਥਿਤ ਮਿਲੀਭੁਗਤ ਕਰਾਰ ਦਿੰਦਿਆਂ ਕਿਹਾ ਕਿ ਇਲਾਕੇ ਚ ਦਿਨੋ-ਦਿਨ ਅਪਰਾਧ ਵੱਧ ਰਹੇ ਅਤੇ ਪੀੜਤਾਂ ਨੂੰ ਇਨਸਾਫ ਲਈ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਜਦੋਂ ਕਿ ਦੋਸ਼ੀਆਂ ਦਾ ਸ਼ਰੇਆਮ ਘੁੰਮਣਾ ਜਾਰੀ ਹੈ।
                       ਉਹਨਾਂ ਆਖਿਆ ਕਿ ਖਿਓਵਾਲੀ ਮਾਮਲੇ ਚ ਵਾਰ ਵਾਰ ਵਫਦ ਮਿਲਣ ਦੇ ਬਾਵਜੂਦ ਕਾਤਲਾਂ ਨੂੰ ਗਿਰਫਤਾਰ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਉਹਨਾਂ ਇਲਾਕੇ ਦੇ ਪਿੰਡ ਖੁੱਡੀਆਂ ਚ ਮਜਦੂਰ ਦੀਆਂ ਬੱਕਰੀਆਂ ਚੋਰੀ ਕਰਨ ਵਾਲਿਆਂ ਦੀ ਸ਼ਨਾਖਤ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਦੋਸ਼ੀਆਂ ਨੂੰ ਗਿ੍ਰਫਤਾਰ ਨਾਂ ਕਰਨ  ਅਤੇ ਮਿੱਠੜੀ ਬੁੱਧਗਿਰ ਦੇ ਕਿਸਾਨ ਆਗੂ ਦਲਜੀਤ ਸਿੰਘ ਦੇ ਖੇਤ ਦਾ ਰਸਤਾ ਰੋਕਣ ਅਤੇ ਉਸ ਉੱਤੇ ਹਮਲਾ ਕਰਨ ਵਾਲੇ ਕਾਂਗਰਸੀ ਆਗੂ ਖਿਲਾਫ ਵੀ ਕਈ ਮਹੀਨਿਆਂ ਪਿੱਛੋਂ ਵੀ ਕੋਈ ਕਾਰਵਾਈ ਨਾਂ ਕਰਨ ਦੀਆਂ ਮਿਸਾਲਾਂ ਦਿੱਤੀਆਂ। ਬੁਲਾਰਿਆਂ ਨੇ ਆਖਿਆ ਕਿ ਪੁਲਿਸ ਦੀ ਮਾੜੀ ਕਾਰਗੁਜਾਰੀ ਤੇ ਧੱਕੇਸ਼ਾਹੀਆ ਵਿਰੁੱਧ ਹੁਣ ਇਲਾਕੇ ਦੇ ਲੋਕਾਂ ਦੇ ਸਬਰ ਦਾ ਪਿਆਲਾ ਭਰ ਗਿਆ ਹੈ ਇਸ ਲਈ ਹੁਣ ਇੰਨਾਂ ਮਾਮਲਿਆਂ ਚ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਬੁਲਾਰਿਆਂ ਨੇ ਕੈਪਟਨ ਸਰਕਾਰ ਵਲੋਂ ਕਰੋਨਾ ਦੀ ਆੜ ਚ ਜਨਤਕ ਸੰਘਰਸ਼ਾਂ ਤੇ ਪਾਬੰਦੀਆਂ ਲਾਉਣ ਦੀ ਨਿੰਦਾ ਕਰਦਿਆਂ ਇਸਨੂੰ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਂਣ ਕਰਾਰ ਦਿੰਦਿਆਂ ਕਿਹਾ ਕਿ ਬਿਮਾਰੀ ਦੇ ਫੈਲਾਅ ਨੂੰ ਰੋਕਣ ’ਚ ਕੁਤਾਹੀ ਦੇ ਬਾਵਜੂਦ ਇਸ ਦਾ ਦੋਸ਼ ਲੋਕਾਂ ਸਿਰ ਭੰਨਣਾ ਚਾਹੁੰਦੀ ਹੈ। ਆਗੂਆਂ ਨੇ ਰੋਕਾਂ ਦੇ ਬਾਵਜੂਦ ਲੜਾਈ ਜਾਰੀ ਰੱਖਣ ਦਾ ਐਲਾਨ ਦੁਰਹਾਇਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!