ਦੁੱਖਭੰਜਨ ਰੰਧਾਵਾ
0351920036369
ਰੱਬਾ ਮੇਰੇ ਜੀਣ ਦਾ ਸਹਾਰਾ ,
ਜੁਗ-ਜੁਗ ਜੀਵੇ |
ਮੇਰਾ ਇੱਕੋ ਏ ਪਿਆਰਾ ,
ਜੁਗ-ਜੁਗ ਜੀਵੇ |
ਮੈਂ ਦਰਿਆ ਚ ਵਹਿੰਦਾ ਹੋਇਆ ਪਾਣੀਂ ਮਾਲਕਾ,
ਮੈਂ ਰਾਜਾ ਤੇ ਓ ਮੇਰੀ ਸੋਹਣੀਂ ਰਾਣੀਂ ਮਾਲਕਾ,
ਓ ਮੇਰਾ ਇੱਕੋ ਏ ਕਿਨਾਰਾ,
ਜੁਗ-ਜੁਗ ਜੀਵੇ |
ਮੇਰਾ ਇੱਕੋ ਏ ਪਿਆਰਾ,
ਜੁਗ-ਜੁਗ ਜੀਵੇ |
ਸਦਾ ਸੀਨੇਂ ਓਦੇ ਵਿੱਚ ਮੇਰਾ ਦਿਲ ਧੜਕੇ,
ਹੋਵੇ ਢਿੱਲੀ-ਮੱਠੀ ਜਦੋਂ ਬਹਿ ਜਾਂ ਸਿਰ ਫੜਕੇ,
ਮੇਰੇ ਕੋਲ ਕੋਈ ਨਈਂ ਚਾਰਾ,
ਜੁਗ-ਜੁਗ ਜੀਵੇ |
ਮੇਰਾ ਇੱਕੋ ਏ ਪਿਆਰਾ,
ਜੁਗ-ਜੁਗ ਜੀਵੇ |
ਮੌਲਾ ਹਾਲੇ ਤਾਈਂ ਓਦੇ ਮੈਂ ਦੀਦਾਰ ਨਈਂਓ ਕੀਤੇ,
ਤੂੰ ਹੀ ਜਾਣਦਾ ਏਂ ਬਸ ਮੇਰੇ ਉੱਤੇ ਕੀ-ਕੀ ਬੀਤੇ,
ਕਦੇ ਲਾਵੀਂ ਨਾ ਕਸਾਰਾ,
ਜੁਗ-ਜੁਗ ਜੀਵੇ |
ਮੇਰਾ ਇੱਕੋ ਏ ਪਿਆਰਾ,
ਜੁਗ-ਜੁਗ ਜੀਵੇ |
ਮੇਰੇ ਸਾਹਾਂ ਦੀ ਮਾਲਾ ਉਹਦੇ ਹੱਥਾਂ ਵਿੱਚ ਫਿਰੇ,
ਜਦੋਂ ਜਾਨ ਜਾਵੇ ਮੇਰੀ ਬੰਦਾ ਕਦਮਾਂ ਚ ਕਿਰੇ,
ਓਦੀ ਰੁਸਵਾਈ ਨਈਂ ਗਵਾਰਾ,
ਜੁਗ-ਜੁਗ ਜੀਵੇ |
ਮੇਰਾ ਇੱਕੋ ਏ ਪਿਆਰਾ,
ਜੁਗ-ਜੁਗ ਜੀਵੇ |
ਮੈਂ ਉਹਦੇ ਨਾਲ ਹਾਲੇ ਕਈ ਨੇਂ ਵਿਚਾਰ ਕਰਨੇਂ,
ਨੇਂ ਕੀਤੇ ਕਈ ਮੈਂ ਗੂਨਾਂਹ ਸਵਿਕਾਰ ਕਰਨੇਂ,
ਲੈਣਾਂ ਸਜ਼ਾ ਦਾ ਨਜ਼ਾਰਾ,
ਜੁਗ-ਜੁਗ ਜੀਵੇ |
ਮੇਰਾ ਇੱਕੋ ਏ ਪਿਆਰਾ,
ਜੁਗ-ਜੁਗ ਜੀਵੇ |
ਮੇਰੇ ਸਾਹੀਂ ਵੱਸੇ ਟੀਸ ਤੇਰਾ ਨਾਂ ਲੈ ਕੇ ਰੋਵੋ,
ਓਦਾ ਭਲਾ ਕਰੀਂ ਮੌਲਾ ਜੋ ਹੋਣਾਂ ਮੇਨੂੰ ਹੋਵੇ,
ਕਿਉਂ ਮੈਂਡਾ ਹਿੱਲਿਆ ਚੁਬਾਰਾ,
ਜੁਗ-ਜੁਗ ਜੀਵੇ |
ਮੇਰਾ ਇੱਕੋ ਏ ਪਿਆਰਾ,
ਜੁਗ-ਜੁਗ ਜੀਵੇ |
ਓਨੇਂ ਕਿਹਾ ਜੋ ਵੀ ਕਰਕੇ ਵਿਖਾਇਆ ਅੱਜ ਤੱਕ,
ਓਨੇਂ ਕੌਲ ਜੋ ਵੀ ਕੀਤਾ ਨਿਭਾਇਆ ਅੱਜ ਤੱਕ,
ਦੁੱਖਭੰਜਨਾਂ ਲਾਵੇ ਨਾ ਓ ਲਾਰਾ,
ਜੁਗ-ਜੁਗ ਜੀਵੇ |
ਮੇਰਾ ਇੱਕੋ ਏ ਪਿਆਰਾ,
ਜੁਗ-ਜੁਗ ਜੀਵੇ |