22.5 C
United Kingdom
Sunday, June 21, 2026

More

    ਮਿੱਟੀ

    ਰਜਨੀ ਵਾਲੀਆ, ਕਪੂਰਥਲਾ
    ਮਿੱਟੀ ਨਾਲ ਮੁਹੱਬਤ ਹੋ ਗਈ,
    ਮਿੱਟੀ ਮੇਰੀ ਮਾਂ |
    ਮਿੱਟੀ ਦੇ ਵਿੱਚ ਰੁੱਖ ਉੱਗਦੇ ਨੇਂ,
    ਮਿੱਟੀ ਕਰਦੀ ਛਾਂ |

    ਇਸ ਮਿੱਟੀ ਦੇ ਉੱਤੇ ਖੜਕੇ,
    ਤੂੰ ਕਰਦਾ ਏਂ ਮਨਮਾਨੀ |
    ਭਲਾ ਨਾ ਲੋਚੇਂ ਕਿਸੇ ਦਾ,
    ਬੰਦਿਆ ਕਰਦਾ ਏ ਨਿੱਤ ਹਾਨੀਂ |
    ਮਿੱਟੀ ਸਭ ਕੁਝ ਚੁੱਪ ਕਰ ਸਹਿੰਦੀ,
    ਏ ਸਦਾ ਰੱਖਦੀ ਬੰਦ ਜੁ਼ਬਾਂ |
    ਮਿੱਟੀ ਨਾਲ ਮੁਖਹੱਬਤ ਹੋ ਗਈ,
    ਮਿੱਟੀ ਮੇਰੀ ਮਾਂ |

    ਰੱਜਿਆ ਏ ਤਾਂ ਭੁੱਖੇ ਮਾਰੇਂ,
    ਕਰੇਂ ਤਾਨਾਸ਼ਹੀ ਰੱਜ ਕੇ |
    ਇੱਕ ਦਿਨ ਲੇਖਾ ਦੇਣਾਂ ਪੈਣਾਂ,
    ਕਿੱਥੇ ਜਾਏਂਗਾ ਭੱਜਕੇ |
    ਏ ਝੂਠੇ ਮਹਿਲ ਮੁਨਾਰੇ ਸਾਰੇ,
    ਇੱਕੋ ਤੇਰਾ ਗਰਾਂ |
    ਮਿੱਟੀ ਨਾਲ ਮੁਹੱਬਤ ਹੋ ਗਈ,
    ਮਿੱਟੀ ਮੇਰੀ ਮਾਂ |

    ਮਿੱਟੀ ਤੇਰੇ ਐਬ ਕਜੇਂਦੀ,
    ਪਰ ਤੂੰ ਐਬੀ ਤਗੜਾ |
    ਮਤਲਬੀ ਤੇ ਹੰਕਾਰੀ ਬੰਦਿਆ,
    ਲਾਈ ਜਾਨਾਂ ਏ ਰਗੜਾ |
    ਤੂੰ ਸਮਝੇਂ ਏ ਤੇਰਾ ਏ,
    ਪਰ ਰਹਿਣਾ ਨਈਂ ਸਮਾਂ |
    ਮਿੱਟੀ ਨਾਲ ਮੁਹੱਬਤ ਹੋ ਗਈ,
    ਮਿੱਟੀ ਮੇਰੀ ਮਾਂ |

    ਜਿਉਂ ਮਿੱਟੀ ਨਾਲ ਭਾਂਡਾ ਬਣਦਾ,
    ਤੂੰ ਵੀ ਤਾਂ ਮਿੱਟੀ ਦਾ ਪੂਰਾ |
    ਕਦੇ ਮਾਣ ਕਰੀਂ ਨਾ ਕਾਸੇ ਚੀਜ਼ ਦਾ,
    ਤੂੰ ਰਹਿਣਾ ਸਦਾ ਅਧੂਰਾ |
    ਤੁੰ ਉਸ ਦਾ ਬਣ ਜਾਣਾਂ ਏ,
    ਓਨੇ ਘੱਲਿਆ ਸੀ ਤੈਨੂੰ ਤਾਂ |
    ਮਿੱਟੀ ਨਾਲ ਮੁਹੱਬਤ ਹੋ ਗਈ,
    ਮਿੱਟੀ ਮੇਰੀ ਮਾਂ |

    ਰੱਬ ਦੇ ਨਾ ਤੇ ਵੀ ਬੰਦਿਆ,
    ਤੂੰ ਲੁੱਟਾਂ ਖੋਹਾਂ ਕਰਦਾ |
    ਰੱਬ ਨੂੰ ਬੁੱਤ ਮਿੱਟੀ ਦਾ ਜਾਣੇਂ,
    ਭੈਅ ਨਈਂ ਉਸਦਾ ਕਰਦਾ |
    ਸਵਾਸ-ਸਵਾਸ ਨਾਲ ਰਾਮ ਧਿਆਵੇਂ,
    ਫਿਰ ਵੀ ਕਰੇਂ ਗੁਨਾਂਹ |
    ਮਿੱਟੀ ਨਾਲ ਮੁਹੱਬਤ ਹੋ ਗਈ,
    ਮਿੱਟੀ ਮੇਰੀ ਮਾਂ |

    ਤੈਨੂੰ ਇੱਕ ਦਿਨ ਕਿਸੇ ਮੁੱਠੀ ਨੇਂ,
    ਚੱਕ ਕੁੱਜੇ ਦੇ ਵਿੱਚ ਪਾਉਣਾ |
    ਤੇਰੇ ਆਪਣਿਆਂ ਆਪਣੇਂ ਹੱਥੀਂ,
    ਤੈਨੂੰ ਚਿਖਾ ਦੇ ਵਿੱਚ ਲਿਟਾਉਣਾਂ |
    ਮਿੱਟੀ ਦਾ ਹੀ ਹੋਣਾਂ ਤੇਰਾ,
    ਭੱਜਣਾਂ ਏ ਜੋ ਘੜਾ |
    ਮਿੱਟੀ ਨਾਲ ਮੁਹੱਬਤ ਹੋ ਗਈ,
    ਮਿੱਟੀ ਮੇਰੀ ਮਾਂ |

    ਨਵੀਂ-ਨਵੀਂ ਤਕਨੀਕ ਨਾਲ ਤੂੰ,
    ਵਿਸਫੋਟ ਇਕੱਠੇ ਕਰ ਲਏ |
    ਆਪਣੀਂ ਝੂਠੀ ਸ਼ਾਨ ਦੀ ਖਾਤਿਰ,
    ਤੂੰ ਬੇਸਮੈਂਟ ਸਭ ਭਰ ਲਏ |
    ਰਜਨੀ ਏਨੂੰ ਪਤਾ ਲੱਗਣ ਨਈਂ ਦੇਣਾ,
    ਓਨੇ ਕੀਤਾ ਜਦੋਂ ਫਨਾਂਹ |
    ਮਿੱਟੀ ਨਾਲ ਮੁਹੱਬਤ ਹੋ ਗਈ,
    ਮਿੱਟੀ ਮੇਰੀ ਮਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!