24.8 C
United Kingdom
Wednesday, June 24, 2026

More

    ਰਿਸ਼ਵਤ ਦੀ ਆਡੀਓ ਵਾਇਰਲ ਮਾਮਲੇ ‘ਤੇ ਜਿਲਾ ਸਿਹਤ ਅਫਸਰ ਮੁਅੱਤਲ

    ਅਸ਼ੋਕ ਵਰਮਾ
    ਬਠਿੰਡਾ,14ਜੁਲਾਈ। ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਨਾਂ ਭਰਨ ਬਦਲੇ ਕਰਿਆਨੇ ਦੇ ਦੁਕਾਨਦਾਰ ਵੱਲੋਂ 200 ਰੁਪਏ ਪ੍ਰਤੀ ਮਹੀਨਾ ਨਾ ਦੇਣ ਦੇ ਵਾਇਰਲ ਹੋਏ ਕਥਿਤ ਆਡੀਓ ਤੋਂ ਬਾਅਦ ਜਿਲਾ ਹਿਸਤ ਅਫਸਰ ਡਾ. ਰਮੇਸ਼ ਮਹੇਸ਼ਵਰੀ ਨੂੰ ਸਿਹਤ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ। ਸਿਵਲ ਸਰਜਨ ਬਠਿੰਡਾ ਡਾ: ਅਮਰੀਕ ਸਿੰਘ ਸੰਧੂ ਨੇ ਮਾਮਲੇ ਦੀ ਜਾਂਚ ਲਈ ਮਾਮਲਾ ਪੁਲਿਸ ਨੂੰ ਵੀ ਸੌਂਪਿਆ ਹੈ ਉਹ ਵੱਖਰਾ ਹੈ। ਇਸ ਆਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਬਠਿੰਡਾ ਦੀ ਕਿਰਕਰੀ ਹੋ ਰਹੀ ਸੀ। ਦੱਸਣਯੋਗ ਹੈ ਕਿ ਜ਼ਿਲਾ ਸਿਹਤ ਅਫਸਰ ਬਠਿੰਡਾ (ਡੀਐਚਓ) ਡਾ. ਰਮੇਸ਼ ਮਹੇਸ਼ਵਰੀ ਵੱਲੋਂ ਭੁੱਚੋ ਮੰਡੀ ਦੇ ਦੁਕਾਨਦਾਰਾਂ ਕੋਲੋਂ ਕਥਿਤ ਤੌਰ ਤੇ ਦੋ-ਦੋ ਸੌ ਰੁਪਏ ਮਹੀਨਾ ਮੰਗਣ ਦੀ ਆਡੀਓ ਸੋਸ਼ਲ ਮੀਡੀਆ ਤੇ ਆਈ ਸੀ। ਇਸ ਆਡੀਓ ਵਿਚ ਹਰਿਆਣਾ ਦੇ ਸੇਵਾਮੁਕਤ ਐਸਐਮਓ ਅਤੇ ਡਾ ਮਹੇਸ਼ਵਰੀ ਵਿਚਕਾਰ ਹੋਈ ਗੱਲਬਾਤ ਦਾ ਵੇਰਵਾ ਸੀ।   ਭੁੱਚੋ ਮੰਡੀ ਵਿਚ ਕਰਿਆਣੇ ਦੀ ਦੁਕਾਨ ਕਰਨ ਵਾਲੇ ਐਸਐਮਓ ਦੇ ਭਰਾ ਸਬੰਧੀ ਮੁਲਾਜਮਾਂ  ਨੂੰ 200 ਰੁਪਏ ਮਹੀਨਾ ਨਾ ਦੇਣ ਦੀ ਗੱਲ ਕੀਤੀ ਗਈ ਹੈ। ਜਿਲਾ ਸਿਹਤ ਅਫਸਰ ਨੇ ਸੇਵਾਮੁਕਤ ਐਸਐਮਓ ਨੂੰ ਇਹ ਵੀ ਕਿਹਾ ਸੀ  ਕਿ ਉਸ ਦੇ ਭਰਾ ਵਲੋਂ ਪੈਸੇ ਨਾ ਦੇਣ ਕਾਰਨ ਹੋਰ ਦੁਕਾਨਦਾਰਾਂ ਨੇ ਵੀ ਪੈਸਾ ਨਹੀਂ ਦਿੱਤਾ ਜਾ ਰਿਹਾ ਹੈ। ਇਹ ਵੀ ਆਖਿਆ ਸੀ ਕਿ ਉਸਦਾ ਭਰਾ ਸਿਸਟਮ ਵਿਚ ਰਹਿ ਕੇ ਕੰਮ ਨਹੀਂ ਕਰ ਰਿਹਾ ਜਿਸ ਕਾਰਨ ਉਨਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ। ਡੀਐਚਓ ਨੇ ਸੇਵਾਮੁਕਤ ਐਸਅਮਓ ਨੂੰ ਕਿਹਾ ਹੈ ਕਿ ਉਹ ਆਪਣੇ ਭਰਾ ਨੂੰ ਸਮਝਾਉਣ ਅਤੇ ਇਕ ਵਾਰ 200 ਰੁਪਏ ਮਹੀਨਾ ਦੇ ਦੇਣ, ਚਾਹੇ ਬਾਅਦ ਵਿੱਚ 200 ਰੁਪਏ ਵਾਪਸ ਲੈ ਜਾਵੇ, ਤਾਂਕਿ ਦੂਸਰੇ ਦੁਕਾਨਦਾਰ ਵੀ ਪੈਸੇ ਦੇਣ ਤੋਂ ਇਨਕਾਰ ਨਾ ਕਰਨ। ਆਡੀਓ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਦੇ ਸਮਾਜਸੇਵੀ ਆਗੂ ਸਾਧੂ ਰਾਮ ਕੁਸਲਾ ਨੇ ਸਿਹਤ ਵਿਭਾਗ ਪੰਜਾਬ ਤੋਂ ਡਾ ਮਹੇਸ਼ਵਰੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ। ਲੋਕਾਂ ’ਚ ਚਰਚਾ ਹੈ ਕਿ ਲੱਖਾਂ ਰੁਪਏ ਤਨਖ਼ਾਹ ਲੈਣ ਵਾਲੇ ਸਿਹਤ ਅਧਿਕਾਰੀ 200-200 ਰੁਪਏ ਇਕੱਠਾ ਕਰਕੇ ਮਨੁੱਖਤਾ ਅਤੇ ਕਥਿਤ ਰਿਸ਼ਵਤ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ।  ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਸਿਲਾ ਸਿਹਤ ਅਫਸਰ ਡਾ ਰਮੇਸ਼ ਮਹੇਸ਼ਵਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
     
     ਤਿੰਨ ਵਰੇ ਪਹਿਲਾਂ ਵਿਜੀਲੈਂਸ ਨੇ ਮਾਰਿਆ ਸੀ ਛਾਪਾ
       ਤਿੰਨ ਵਰੇ ਪਹਿਲਾਂ 1 ਜੂਨ 2017 ਨੂੰ ਪ੍ਰਾੲਂਵੇਟ ਪ੍ਰੈਕਟਿਸ ਦੇ ਮਾਮਲੇ ’ਚ ਸਿਵਲ ਹਸਪਤਾਲ ਦੇ ਮੈਡੀਕਲ ਮਾਹਿਰ ਡਾ.ਰਮੇਸ਼ ਮਹੇਸ਼ਵਰੀ ਖਿਲਾਫ ਵਿਜੀਲੈਂਸ ਰੇਂਜ ਕੋਲ ਪੁੱਜੀ ਕਥਿਤ ਸ਼ਿਕਾਇਤ ਦੇ ਅਧਾਰ ਤੇ ਡੀ.ਐਸ.ਪੀ ਦੀ ਅਗਵਾਈ ਵਿਚ ਵਿਜੀਲੈਂਸ ਟੀਮ ਨੇ ਇਸ ਸਰਕਾਰੀ ਡਾਕਟਰ ਦੀ ਰਿਹਾਇਸ਼ ਤੇ ਛਾਪਾਮਾਰੀ ਕੀਤੀ ਸੀ ਜਿੱਥੇ ਕਿ ਦੋ ਮਰੀਜ਼ ਵੀ ਬੈਠੇ ਸਨ। ਉਦੋਂ ਵਿਜੀਲੈਂਸਨੇ ਇਸ ਛਾਪੇਮਾਰੀ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਪਰ ਬਾਅਦ ’ਚ ਮਾਮਲਾ ਠੰਢੇ ਬਸਤੇ ਪੈ ਗਿਆ।  ਅਧਿਥਾਰੀਆਂ ਨੇ ਆਖਿਆ ਸੀ ਕਿ ਡਾ.ਮਹੇਸ਼ਵਰੀ ਦੇ ਘਰ ਛਾਪਾ ਮਾਰਿਆ ਗਿਆ ਸੀ ਪ੍ਰੰਤੂ ਮੌਕੇ ਤੇ ਦੋ ਵਿਅਕਤੀ ਬੈਠੇ ਸਨ ਜਿਨਾਂ ਨੇ ਡਾ.ਮਹੇਸ਼ਵਾਰੀ ਨਾਲ ਨਿੱਜੀ ਜਾਣ ਪਹਿਚਾਣ ਦੀ ਗੱਲ ਆਖੀ ਸੀ । ਮੌਕੇ ਤੇ ਨਾ ਤਾਂ ਕੋਈ ਮਰੀਜ਼ ਮਿਲਿਆ ਅਤੇ ਨਾ ਹੀ ਕੋਈ ਫੀਸ ਦੀ ਸਲਿੱਪ ਮਿਲੀ ਹੈ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!