13.7 C
United Kingdom
Monday, June 22, 2026

More

    ਪ੍ਰਵਾਸੀ ਭਾਰਤੀ ਚਮਕੌਰ ਸਿੰਘ ਹਿੰਮਤਪੁਰਾ ਦੀ ਮੌਤ

    ਮੋਗਾ (ਮਿੰਟੂ ਖੁਰਮੀ)

    ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪਿੰਡ ਹਿੰਮਤਪੁਰਾ ਦੇ ਚਮਕੌਰ ਸਿੰਘ ਕੌਰਾ ਸਿਆਟਲ (ਅਮਰੀਕਾ) ਜਿਹਨਾਂ ਨੂੰ ਪਿੰਡ ਵਿੱਚ ਰੇਲੂ ਕੇ ਪਰਿਵਾਰ ਦੇ ਨਾਮ ਨਾਲ ਸੱਦਿਆ ਜਾਂਦਾ ਹੈ, ਅੱਜ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਰਦਾਰ ਚਮਕੌਰ ਸਿੰਘ ਨੇ ਅੱਜ ਹੀ ਵਾਪਿਸ ਅਮਰੀਕਾ ਨੂੰ ਜਾਣਾ ਸੀ। 1982 ਵਿੱਚ ਰੋਜੀ ਰੋਟੀ ਦੀ ਤਲਾਸ਼ ਵਿੱਚ ਪਰਵਾਸ ਕਰ ਗਏ ਚਮਕੌਰ ਸਿੰਘ ਬੇਹੱਦ ਨਰਮ ਸੁਭਾਅ ਦੇ ਮਾਲਕ ਸਨ, ਉਹਨਾਂ ਦੇ ਭਰ ਜਵਾਨੀ ਵਿੱਚ ਤੁਰ ਜਾਣ ਨਾਲ ਪਿੰਡ ਹਿੰਮਤਪੁਰਾ ਦੇ ਹਰ ਇੱਕ ਇਨਸਾਨ ਦੀ ਅੱਖ ਨਮ ਹੈ। ਪਿੰਡ ਹਿੰਮਤਪੁਰਾ ਦੀ ਸਮੁੱਚੀ ਪੰਚਾਇਤ ਸਰਪੰਚ ਪੱਪੂ ਜੋਸ਼ੀ,ਨਾਇਬ ਸਿੰਘ, ਬਲਜੀਤ ਸਿੰਘ ਮੈਂਬਰ, ਸਾਬਕਾ ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ, ਅਦਾਰਾ ਪੰਜ ਦਰਿਆ ਚਮਕੌਰ ਸਿੰਘ ਜੀ ਦੇ ਅਚਾਨਕ ਤੁਰ ਜਾਣ ਤੇ ਦੁੱਖ ਪ੍ਰਗਟ ਕਰਦਾ ਹੈ।
    ਮਿੰਟੂ ਖੁਰਮੀ ਹਿੰਮਤਪੁਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!