14.8 C
United Kingdom
Monday, June 22, 2026

More

    ਕੋਵਿਡ-19 ਵਿਰੁੱਧ ਜੰਗ ਜਿੱਤਣ ਲਈ ਹਰ ਮਾਲੇਰਕੋਟਲਾ ਵਾਸੀ ਦਾ ਸਹਿਯੋਗ ਜ਼ਰੂਰੀ : ਰਾਜੇਸ਼ ਤਿ੍ਪਾਠੀ

    ਮਾਸਕ ਮੂਵਮੈਂਟ ਨੂੰ ਮਾਲੇਰਕੋਟਲਾ ਸ਼ਹਿਰ ਦੇ ਘਰ-ਘਰ ਪਹੁੰਚਾਇਆ ਜਾਵੇਗਾ : ਵਧੀਕ ਡਿਪਟੀ ਕਮਿਸ਼ਨਰ

    ਮਾਲੇਰਕੋਟਲਾ, 13 ਜੁਲਾਈ (ਪੰਜ ਦਰਿਆ ਬਿਊਰੋ)

    ਮਾਲੇਰਕੋਟਲਾ ਸ਼ਹਿਰ ਵਿਚ ਕੋੋਰੋਨਾ ਵਾਇਰਸ ਦੀ ਚੈਨ ਨੂੰ ਤੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ, ਸੰਗਰੂਰ ਵੱਲੋੋਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜੇਸ਼ ਤਿ੍ਪਾਠੀ ਦੀ ਅਗਵਾਈ ਹੇਠ ਮਾਲੇਰਕੋਟਲਾ ਸ਼ਹਿਰ ਵਿਚ ਵਿਸ਼ੇਸ਼ ਜਾਗਰੂਕਤਾ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਲੜੀ ਤਹਿਤ ਅੱਜ ਮਾਲੇਰਕੋਟਲਾ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ 37 ਨੁਮਾਇੰਦਿਆਂ ਨੂੰ ਬਤੌਰ ਰਹਿਨੁਮਾ ਨਿਯੁਕਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਵਿਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ, ਸੰਗਰੂਰ ਸ੍ਰੀ ਰਾਮਵੀਰ ਵੱਲੋੋਂ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਹੀ ਜਲਦੀ ਹੀ ਮਾਲੇਰਕੋਟਲਾ ਸ਼ਹਿਰ ਵਿਚ ਮਾਸਕ ਮੂਵਮੈਂਟ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੂਵਮੈਂਟ ਵਿਚ ਆਮ ਲੋੋਕਾਂ ਨੂੰ ਮਾਸਕ ਦੀ ਅਹਿਮੀਅਤ ਬਾਰੇ ਜਾਗਰੂਕ ਕਰਦੇ ਹੋਏ ਉਨ੍ਹਾਂ ਨੂੰ ਹਰ ਸਮੇਂ ਮਾਸਕ ਪਹਿਨ ਕੇ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਵਿਚੋੋਂ ਕੋਰੋਨਾ ਵਾਇਰਸ ਦੀ ਚੈਨ ਨੂੰ ਤੋੜਿਆ ਜਾ ਸਕੇ। ਸ੍ਰੀ ਤਿ੍ਰਪਾਠੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਮਾਲੇਰਕੋਟਲਾ ਸ਼ਹਿਰ ਦੀਆਂ 100 ਤੋੋਂ ਵੱਧ ਨਾਮੀ ਸ਼ਖ਼ਸੀਅਤਾਂ ਨੂੰ ਰਹਿਨੁਮਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਰਹਿਨੁਮਾ ਸ਼ਹਿਰ ਵਿਚਲੇ ਇਲਾਕਿਆਂ ਵਿਚ ਖੁਦ ਜਾ ਕੇ ਲੋਕਾਂ ਨੂੰ ਕੋੋਰੋਨਾ ਵਾਇਰਸ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਤੋੋਂ ਇਲਾਵਾ ਆਮ ਲੋੋਕਾਂ ਨੂੰ ਮਾਸਕ ਅਤੇ ਸੈਨੇਟਾਇਜ਼ਰ ਵੀ ਵੰਡਣਗੇ। ਉਨ੍ਹਾਂ ਕਿਹਾ ਕਿ ਇਹ ਸਾਰੇ ਰਹਿਨੁਮਾ ਜਿਥੇ ਆਪਣੀ ਆਪਣੀ ਐਸੋਸੀਏਸ਼ਨ ਯੂਨੀਅਨ ਦੇ ਮੈਂਬਰਾਂ ਨੂੰ ਕੋੋਰੋਨਾ ਵਾਇਰਸ ਤੋੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧੀਆਂ ਬਾਰੇ ਜਾਗਰੂਕ ਕਰਨਗੇ ਉਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਜਾਗਰੁਕ ਕਰਨਗੇ।

    ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤਿ੍ਰਪਾਠੀ, ਮਨਜੀਤ ਸਿੰਘ ਬਰਾੜ ਐਸ.ਪੀ ਮਲੇਰਕੋਟਲਾ ਮੁਹੰਮਦ ਹਨੀਫ ਥਿੰਦ ਪੱਤਰਕਾਰ ਰੋਜਾਨਾ ਅਜੀਤ ਨੂੰ ਰਹਿਨੁਮਾ ਦਾ ਬੈਜ ਲਗਾਉਂਦੇ ਹੋਏ।

    ਸ੍ਰੀ ਰਾਜੇਸ਼ ਤਿ੍ਪਾਠੀ ਨੇ ਕਿਹਾ ਕਿ ਕੋਵਿਡ^19 ਵਿਰੁੱਧ ਜੰਗ ਜਿੱਤਣ ਲਈ ਸੱਭ ਦਾ ਸਹਿਯੋਗ ਜ਼ਰੂਰੀ ਹੈ ਕਿਉਕਿ ਇਹ ਵਾਇਰਸ ਇਕ ਚੈਨ ਵਾਂਗ ਫੈਲਦਾ ਹੈ ਅਤੇ ਇਕ ਵਿਅਕਤੀ ਵੱਲੋੋਂ ਕੀਤੀ ਗਈ ਭੁੱਲ ਬਹੁਤ ਸਾਰੇ ਲੋਕਾਂ ਉਪਰ ਭਾਰੂ ਪੈ ਸਕਦੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਲਾਗ ਤੋੋਂ ਬਚਣ ਲਈ ਆਪਸੀ ਦੂਰੀ ਹੀ ਇਕੋ ਇਕ ਹੱਲ ਹੈ ਅਤੇ ਆਪਸੀ ਦੂਰੀ ਕਾਇਮ ਰੱਖਣ ਲਈ ਲੋੜ ਪੈਣ ਤੇ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਾਣ ਤੋੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋੋਰੋਨਾ ਵਾਇਰਸ ਤੋੋਂ ਬਚਣ ਲਈ ਸਾਨੂੰ ਆਪਣੇ ਹੱਥਾਂ ਨੂੰ ਵਾਰ^ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਇਜ਼ਰ ਨਾਲ ਸਾਫ ਕਰਨਾ ਚਾਹੀਦਾ ਹੈ।
    ਇਸ ਮੌੌਕੇ ਹੋਰਨਾਂ ਤੋੋਂ ਇਲਾਵਾ ਸ੍ਰੀ ਵਿਕਰਮਜੀਤ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ, ਸ੍ਰੀ ਦੇਵਦਰਸ਼ਦੀਪ ਸਿੰਘ, ਸਹਾਇਕ ਕਮਿਸ਼ਨਰ (ਅੰਡਰ ਟੇ੍ਰਨਿੰਗ), ਸ੍ਰੀ ਮਨਜੀਤ ਸਿੰਘ ਬਰਾੜ, ਐਸ.ਪੀ. ਮਾਲੇਰਕੋਟਲਾ, ਮੁਫਤੀ ਇਰਤਕਾ ਉਲ ਹਸਨ ਤੋੋਂ ਇਲਾਵਾ ਡਾ: ਰੀਨਾ ਜਿੰਦਲ, ਡਾ: ਡੀ. ਕੇ. ਗੋਪਾਲ, ਡਾ: ਮੀਨਾਕਸ਼ੀ ਗੋਇਲ, ਡਾ: ਬਲਵਿੰਦਰ ਸਿੰਘ ਵਿਰਦੀ, ਡਾ: ਪ੍ਰਭਲੀਨ ਕੌੌਰ, ਡਾ: ਸੰਗੀਤਾ ਕੌੌਰ, ਡਾ: ਕੇ.ਐਸ. ਖੁਰਾਨਾ, ਮੁਫਤੀ ਦਿਲਸ਼ਾਦ ਅਹਿਮਦ, ਮੁਫਤੀ ਅਬਦੁੱਲ ਸਤਾਰ, ਮੁਹੰਮਦ ਹਨੀਫ ਥਿੰਦ ਪੱਤਰਕਾਰ ਰੋਜ਼ਾਨਾ ਅਜੀਤ, ਮੁਹੰਮਦ ਕਾਜ਼ਿਮ, ਪੱਤਰਕਾਰ ਆਜ਼ਾਦ ਟੀਵੀ., ਸ਼ਾਹਿਦ ਜ਼ੁਬੈਰੀ, ਪੱਤਰਕਾਰ ਨਿਊਜ਼ 18, ਅਰਸ਼ਪਾਲ ਸੰਧੂ, ਸ੍ਰੀ ਗੁਲਜ਼ਾਰ, ਪ੍ਰਧਾਨ ਈ ਰਿਕਸ਼ਾ ਯੂਨੀਅਨ, ਸੋਨੀ ਪਹਿਲਵਾਨ, ਪ੍ਰਧਾਨ, ਰਿਕਸ਼ਾ ਯੂਨੀਅਨ, ਪਵਨ ਕੁਮਾਰ, ਪ੍ਰਧਾਨ ਟੈਕਸੀ ਯੂਨੀਅਨ, ਜ਼ਸਬੀਰ ਸਿੰਘ ਬੱਗਾ, ਪ੍ਰਧਾਨ, ਟੈਕਸੀ ਯੂਨੀਅਨ, ਬਲਵਿੰਦਰ ਸਿੰਘ, ਪ੍ਰਧਾਨ ਕਲਾਥ ਮਰਚੈਂਟਸ ਐਸੋਸੀਏਸ਼ਨ, ਅੰਮਿ੍ਰਤਬੀਰ ਸਿੰਘ, ਪ੍ਰਧਾਨ, ਰੇਡੀਮੇਡ ਗਾਰਮੈਂਟਸ, ਸ੍ਰੀ ਮੁੰ: ਕਾਸਿਮ, ਪ੍ਰਧਾਨ ਟਾਟਾ 407 ਯੂਨੀਅਨ, , ਮੁੰ: ਅਸਲਮ ਅੱਛੂ, ਪ੍ਰਧਾਨ, ਡੇਅਰੀ ਫਾਰਮ, ਅਬਦੁਲ ਰਸ਼ੀਦ, ਪ੍ਰਧਾਨ, ਰੇਹੜੀ ਫੜੀ ਯੂਨੀਅਨ, ਨਰਿੰਦਰ ਕੁਮਾਰ, ਪ੍ਰਧਾਨ, ਕਰਿਆਨਾ ਐਸੋਸੀਏਸ਼ਨ ਮਾਲੇਰਕੋਟਲਾ ਆਦਿ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!