ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਮਾਨਚੈਸਟਰ ਦੇ ਇੱਕ ਹਸਪਤਾਲ ਵਿੱਚੋਂ ਕੈਦੀ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਦੀ ਇੱਕ 21 ਸਾਲਾ ਵਿਅਕਤੀ ਹੈ ਜੋ ਕਿ ਕਾਫੀ ਮਾਮਲਿਆਂ ਵਿੱਚ ਲੋੜੀਂਦਾ ਹੈ ਅਤੇ ਉਸਨੂੰ ਮਾਨਚੈਸਟਰ ਅਤੇ ਸੈਲਫੋਰਡ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਿਆ।
ਹੁਣ ਪੁਲਿਸ ਦੋਸ਼ੀ ਨੂੰ ਲੱਭਣ ਲਈ ਛਾਪੇਮਾਰੀ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਆਦਮੀ ਦੁਆਰਾ ਬਿਮਾਰ ਹੋਣ ਦਾ ਦਾਅਵਾ ਕਰਨ ਤੇ ਉਸਨੂੰ ਨਿਗਰਾਨੀ ਹੇਠ ਹਸਪਤਾਲ ਲਿਜਾਇਆ ਗਿਆ ਸੀ ਪਰ ਉਹ ਚਕਮਾ ਦੇ ਕੇ ਟੈਮੇਸਾਈਡ ਜਨਰਲ ਹਸਪਤਾਲ ਤੋਂ ਭੱਜ ਗਿਆ ਸੀ। ਉਹ ਐਸ਼ਟਨ-ਅੰਡਰ-ਲਾਈਨ ਦਾ ਰਹਿਣ ਵਾਲਾ ਸੀ ਅਤੇ ਇਸ ਵਿਅਕਤੀ ‘ਤੇ ਦੋ ਚੋਰੀਆਂ, ਤਿੰਨ ਵਾਹਨ ਚੋਰੀ ਅਤੇ ਬਲੇਡ ਆਦਿ ਰੱਖਣ ਦੇ ਮਾਮਲੇ ਦਰਜ਼ ਹਨ।