17 C
United Kingdom
Sunday, June 21, 2026

More

    ਯੂਕੇ ਇਸ ਕੰਮ ‘ਤੇ ਖਰਚੇਗਾ £700,000,000

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਯੂਰਪੀਅਨ ਯੂਨੀਅਨ ਨਾਲ ਲੱਗਦੀ ਸਰਹੱਦ ਨੂੰ ਨਵਾਂ ਬੁਨਿਆਦੀ ਢਾਂਚਾ ਪ੍ਰਦਾਨ ਕਰਨ, ਸਟਾਫ ਦੀ ਨਿਯੁਕਤੀ ਅਤੇ ਤਕਨਾਲੋਜੀ ਨੂੰ ਵਿਕਸਤ ਕਰਨ ‘ਤੇ 700 ਮਿਲੀਅਨ ਪਾਊਂਡ ਤੋਂ ਵੱਧ ਖਰਚ ਕਰੇਗਾ। ਕੈਬਨਿਟ ਦਫਤਰ ਦੇ ਮੰਤਰੀ ਮਾਈਕਲ ਗੋਵ ਨੇ ਕਿਹਾ ਕਿ ਇਹ ਵੱਡਾ ਨਿਵੇਸ਼ ਵਪਾਰੀਆਂ ਨੂੰ ਉਤਸ਼ਾਹਿਤ ਕਰੇਗਾ ਅਤੇ ਸਰਹੱਦੀ ਤਬਦੀਲੀਆਂ ਦਾ ਪ੍ਰਬੰਧ ਵਧੀਆ ਕਰਨ ਵਿੱਚ ਸਹਾਈ ਹੋਵੇਗਾ, ਕਿਉਕਿ ਦਸੰਬਰ ‘ਚ ਯੂਨੀਅਨ ਨਾਲ ਤਬਦੀਲੀ ਦੀ ਮਿਆਦ ਖਤਮ ਹੋ ਰਹੀ ਹੈ। ਇਸ 700 ਮਿਲੀਅਨ ਪਾਊਂਡ ਦੇ ਪੈਕੇਜ ਵਿੱਚ ਸਟਾਫ ਅਤੇ ਆਈਟੀ ਪ੍ਰਣਾਲੀਆਂ ਲਈ 5.235 ਮਿਲੀਅਨ, ਬੰਦਰਗਾਹ ਅਤੇ ਅੰਦਰਲੇ ਢਾਂਚੇ ਲਈ 0470 ਮਿਲੀਅਨ, ਨਵੇਂ ਕਸਟਮ ਪ੍ਰਕਿਰਿਆਵਾਂ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਕੰਮ ਵੀ ਸ਼ਾਮਿਲ ਹਨ। ਇਸ ਤੋਂ ਬਿਨਾਂ ਸਟਾਫ ਅਤੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਨਵੇਂ ਉਪਕਰਣਾਂ ‘ਤੇ ਲਗਭਗ 20 ਮਿਲੀਅਨ , ਵਾਧੂ 15 ਮਿਲੀਅਨ ਸਰਹੱਦੀ ਪ੍ਰਬੰਧਨ ਨੂੰ ਵਧਾਉਣ ਲਈ ਨਵੇਂ ਡੇਟਾ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਅਤੇ 10 ਮਿਲੀਅਨ ਪਾਊਂਡ ਬਾਰਡਰ ਫੋਰਸ ਦੇ ਜਵਾਨਾਂ ਦੀ ਭਰਤੀ ਲਈ ਵਰਤੇ ਜਾਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!