ਨਾਜ਼ਮਾਂ ਖਾਤੂਨ ਨਾਜ਼
ਜੀ ਕਰਦਾ ਕਿਤੇ ਦੂਰ ਚੱਲ ਜਾਂਵਾਂ
ਜਿੱਥੋਂ ਵਾਪਿਸ ਮੁੜ ਨਾ ਆਂਵਾਂ
ਜਿੱਥੇ ਕੋਈ ਵੈਰ ਨਾ ਹੋਵੇ।
ਜਿੱਥੇ ਕੋਈ ਗੈਰ ਨਾ ਹੋਵੇ
ਉੱਥੇ ਫੇਰਾ ਪਾਂਵਾਂ
ਜੀ ਕਰਦਾ ਕਿਤੇ ਦੂਰ ਚੱਲ ਜਾਂਵਾਂ
ਜਿਥੋਂ ਵਾਪਿਸ ਨਾ ਮੁੜ ਪਾਂਵਾਂ
ਜਿੱਥੋਂ ਵਾਪਿਸ ਮੁੜ ਨਾ ਪਾਂਵਾਂ
ਜਿੱਥੇ ਨਾ ਹੋਵੇ ਹੰਕਾਰ
ਸਭ ਨਾਲ ਹੋਵੇ ਪਿਆਰ
ਉੱਥੇ ਪੈਰ ਟਿਕਾਂਵਾਂ
ਜੀ ਕਰਦਾ ਕਿਤੇ ਦੂਰ ਚੱਲ ਜਾਂਵਾਂ
ਜਿੱਥੋਂ ਵਾਪਿਸ ਮੁੜ ਨਾ ਪਾਂਵਾਂ
ਜਿੱਥੇ ਸਾਰੇ ਆਪਣੇ ਨਾ ਕੋਈ ਬਿਗਾਨਾ
ਜਿੰਨਾ ਲਿਖਿਆ ਓਨਾ ਖਾਣਾ
“ਨਾਜ਼” ਹਮੇਸ਼ਾ ਸਾਂਤੀ ਚਾਹਵੇ
ਇਹੋ ਵਾਰ ਵਾਰ ਸਮਝਾਂਵਾਂ
ਜੀ ਕਰਦਾ ਕਿਤੇ ਦੂਰ ਚੱਲ ਜਾਂਵਾਂ
ਜਿੱਥੋਂ ਵਾਪਿਸ ਮੁੜ ਨਾ ਪਾਂਵਾਂ
ਰੂੜ੍ਹੇ ਕੇ ਕਲਾਂ ਜ਼ਿਲ੍ਹਾ ਬਰਨਾਲਾ