19.8 C
United Kingdom
Monday, June 22, 2026

More

    ਦੂਰਦਰਸ਼ਨ ਤੇੇ ਨੰਨੇ ਉਸਤਾਦ ਪ੍ਰੋਗਰਾਮ ‘ਚ ਬੰਨਿਆਂ ਬੱਚਿਆਂ ਨੇ ਰੰਗ

    ਅਸ਼ੋਕ ਵਰਮਾ
    ਮਾਨਸਾ, 12 ਜੁਲਾਈ : ਦੂਰਦਰਸ਼ਨ ਦੇ ਡੀਡੀ ਪੰਜਾਬੀ ਚੈੱਨਲ ਅੱਜ ਐਤਵਾਰ ਦੇ ਨੰਨੇ ਉਸਤਾਦ ਪ੍ਰੋਗਰਾਮ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਰੰਗ ਬੰਨਿਆਂ ਹੈ ਜਿਸ ਦੀ ਮਾਪੇ ਸਿਫਤ ਕਰ ਰਹੇ ਹਲ। ਅੱਜ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬਹਿਣੀਵਾਲ (ਮਾਨਸਾ )ਦੇ ਦਿਲਜੀਤ ਸਿੰਘ ਨੇ ਗੀਤ,ਦੋਦੇ ਤਰਨਤਾਰਨ ਦੀ ਬੱਚੀ ਮੁਸਕਾਨ ਦਾ ਭਾਸ਼ਣ, ਤੂਤ (ਫਿਰੋਜ਼ਪੁਰ)ਦਾ ਲੋਕ ਗੀਤ, ਵੇਰਕਾ (ਅੰਮਿ੍ਰਤਸਰ )ਸਕੂਲ ਵੱਲੋਂ ਆਰਟ ਐਂਡ ਕਰਾਫਟ, ਗਗੜੇਵਾਲ ( ਤਰਨਤਾਰਨ) ਵੱਲੋ ਸੋਲੋ ਡਾਂਸ, ਬਾਸਮਾਂ ਮੁਹਾਲੀ ਵੱਲੋਂ ਚਿੱਤਰਕਾਰੀ,ਹਰਦੋਬਥਵਾਲਾ, (ਗੁਰਦਾਸਪੁਰ) ਦੀ ਜਸਪ੍ਰੀਤ ਕੌਰ ਵੱਲੋਂ ਭਾਸ਼ਣ,ਲਹਿਲੀ (ਮੁਹਾਲੀ) ਸਕੂਲ ਦੀਆਂ ਬੱਚੀਆਂ ਜਸਪ੍ਰੀਤ, ਪਿ੍ਰਆ,ਕਾਜਲ,ਸੋਨਮ ਵੱਲੋਂ ਸੁਹਾਗ, ਬੈਰਿਮਪੁਰ(ਰੂਪਨਗਰ) ਸਕੂਲ ਵੱਲੋਂ ਕਹਾਣੀ,ਸਾਦਿਕ (ਫਰੀਦਕੋਟ) ਦੀ ਬੱਚੀ ਵੱਲੋ ਸੋਲੋ ਡਾਂਸ, ਰਾਮਪੁਰਾ (ਬਠਿੰਡਾ) ਦੇ ਬੱਚਿਆਂ ਵੱਲੋਂ ਕੈਲੀਗ੍ਰਾਫੀ ,ਰਾਮਗੜ (ਜਲੰਧਰ) ਸਕੂਲ ਵੱਲੋਂ ਆਰਟ ਐਂਡ ਕਰਾਫਟ, ਝਾਂਸ (ਹੁਸ਼ਿਆਰਪੁਰ)ਸਕੂਲ ਵੱਲੋਂ ਕੋਰੀਉਗ੍ਰਾਫੀ ਰਾਹੀਂ ਚੰਗਾ ਰੰਗ ਬੰਨਿਆਂ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਸੁਖਬੀਰ ਕੌਰ ਵੱਲੋਂ ਬਾਖੂਬੀ ਨਿਭਾਈ ਗਈ।ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਨੇ ਸਮੂਹ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਕਿ ਉਹ ਬੱਚਿਆਂ ਦੇ ਮਨੋਰੰਜਨ ਪ੍ਰੋਗਰਾਮਾਂ ਨੂੰ ਉਤਸ਼ਾਹਤ ਕਰਦੇ ਹਨ। ਇਸ ਨਾਲ ਬੱਚਿਆਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਦਾ ਹੈ ਅਤੇ ਦੂਸਰੇ ਬੱਚੇ ਵੀ ਉਤਸ਼ਾਹਤ ਹੁੰਦੇ ਹਨ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!