19.8 C
United Kingdom
Monday, June 22, 2026

More

    ਮੁਅੱਤਲੀ ਰੱਦ ਕਰਵਾਉਣ ਲਈ ਅਧਿਆਪਕਾਂ ਦਾ ਵਫਦ ਕਾਂਗੜ ਨੂੰ ਮਿਲਿਆ

    ਅਸ਼ੋਕ ਵਰਮਾ
    ਬਠਿੰਡਾ,12ਜੁਲਾਈ। ਅਧਿਆਪਕ  ਜੱਥੇਬੰਦੀ ਡੈਮੋਕਰੈਟਿਕ  ਟੀਚਰਜ ਫਰੰਟ  ਪੰਜਾਬ ਜਿਲਾ  ਇਕਾਈ ਬਠਿੰਡਾ  ਦਾ ਵਫਦ ਜਿਲਾ  ਪ੍ਰਧਾਨ ਰੇਸ਼ਮ ਸਿੰਘ  ਅਤੇ ਬਲਾਕ  ਭਗਤਾ ਦੇ ਪ੍ਰਧਾਨ  ਰਾਜਵਿੰਦਰ ਜਲਾਲ ਦੀ ਅਗਵਾਈ ਹੇਠ ਪੰਜਾਬ  ਦੇ ਮਾਲ ਮੰਤਰੀ ਮੰਤਰੀ ਗੁਰਪ੍ਰੀਤ ਸਿੰਘ  ਕਾਂਗੜ ਨੂੰ  ਜਲਾਲ ਸਕੂਲ  ਦੇ ਪੰਜਾਬੀ ਮਾਸਟਰ  ਦੀ ਮੁਅੱਤਲੀ ਰੱਦ ਕਰਵਾਉਣ ਲਈ  ਮਿਲਿਆ । ਡੀ.ਟੀ.ਐੱਫ.ਬਠਿੰਡਾ ਦੇ ਜਿਲਾ ਸਕੱਤਰ ਬਲਜਿੰਦਰ ਸਿੰਘ, ਅਤੇ ਬੀ.ਐੰਡ. ਫਰੰਟ  ਪੰਜਾਬ  ਦੇ ਜਿਲਾ  ਪ੍ਰਧਾਨ  ਕਰਮਜੀਤ ਸਿੰਘ  ਜਲਾਲ ਨੇ ਦੱਸਿਆ ਕਿ 23 ਜੂਨ ਨੂੰ  ਕੁਲਵਿੰਦਰ  ਸਿੰਘ  ਪੰਜਾਬੀ ਮਾਸਟਰ  ਸਰਕਾਰੀ ਮਿਡਲ  ਸਕੂਲ  ਬਸਤੀ  ਜਲਾਲ  ਨੂੰ  ਡੀ.ਪੀ.ਆਈ. ਨੇ  ਬਿਨਾਂ ਪੜਤਾਲ ਤੇ ਬਗੈਰ ਦੋਸ਼ ਸੂਚੀ ਜਾਰੀ ਕੀਤਿਆਂ ਮੁਅੱਤਲ ਕਰਕੇ ਕਰਮਚਾਰੀ ਦਾ ਹੈੱਡਕੁਆਟਰ  ਦਫਤਰ ਜਿਲਾ  ਸਿੱਖਿਆ ਅਫਸਰ  ਸੈਕੰਡਰੀ  ਤਰਨਤਾਰਨ ਬਣਾ ਦਿੱਤਾ।  ਇਸ ਸਬੰਧੀ  ਪਹਿਲਾਂ  ਜੱਥੇਬੰਦੀ ਦਾ ਵਫਦ ਜਿਲਾ  ਸਿੱਖਿਆ  ਅਫਸਰ  ਸੈਕੰਡਰੀ  ਬਠਿੰਡਾ  ਨੂੰ  ਮਿਲਿਆ  ਸੀ ਪਰ ਮਸਲਾ ਹੱਲ ਨਹੀਂ  ਹੋਇਆ । ਉਨਾਂ ਦੱਸਿਆ ਕਿ ਅੱਜ ਮਾਲ ਮੰਤਰੀ ਨੇ ਵਫਦ ਨੂੰ ਮੁਅੱਤਲੀ ਰੱਦ ਕਰਵਾਉਣਾ ਭਰੋਸਾ ਦਿੱਤਾ ਹੈ। ਇਸ ਮੌਕੇ ਬਲਾਕ ਪ੍ਰਧਾਨ  ਭਗਤਾ ਰਾਜਵਿੰਦਰ ਜਲਾਲ , ਬਲਾਕ  ਸਕੱਤਰ , ਬਲਾਕ ਗੋਨਿਆਨਾ  ਦੇ ਪ੍ਰਧਾਨ  ਕੁਲਵਿੰਦਰ ਵਿਰਕ, ਐੱਸ.ਐੱਸ.ਏ. /ਰਮਸਾ ਦੇ  ਸੂਬਾ ਸਕੱਤਰ  ਹਰਜੀਤ ਜੀਦਾ,ਗੁਰਵਿੰਦਰ ਸਿੰਘ  ਕਾਂਗੜ ,ਰਾਮ ਸਿੰਘ  ਬਰਾੜ,ਜਤਿੰਦਰ ਸਿੰਘ, ਹਰਭਗਵਾਨ ਸਿੰਘ  ਸਮੇਤ ਬਲਾਕ  ਭਗਤਾ ਦੇ ਅਧਿਆਪਕ  ਹਾਜਰ ਸਨ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!