
ਸੰਗਰੂਰ. ਕੁਲਵੰਤ ਛਾਜਲੀ
ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਦੇ ਜਿਲ੍ਹਾ ਪ੍ਰਧਾਨ ਡਾ ਜਰਨੈਲ ਸਿੰਘ ਜਵੰਧਾ ਨੇ ਅੱਜ ਆਪਣੀ ਟੀਮ ਦੇ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਜਿਸ ਵਿੱਚ ਕੁਲਵੀਰ ਸਿੰਘ ਸੁਨਾਮ ਨੂੰ ਮੀਤ ਪ੍ਰਧਾਨ, ਜਗਸ਼ੀਰ ਸਿੰਘ ਤੋਲਵਾਲ ਮੀਤ ਪ੍ਰਧਾਨ, ਬਿਕਰਮਜੀਤ ਸਿੰਘ ਦੁੱਗਾਂ ਦੇ ਮੀਤ ਪ੍ਰਧਾਨ, ਅਵਤਾਰ ਸਿੰਘ ਲਹਿਰਾਗਾਗਾ ਦੇ ਮੀਤ ਪ੍ਰਧਾਨ, ਤਜਿੰਦਰ ਸਿੰਘ ਦੋਲੇਵਾਲ ਦੇ ਮੀਤ ਪ੍ਰਧਾਨ, ਹਰਜਿੰਦਰ ਸਿੰਘ ਸਾਦੀਹਰੀ ਦੇ ਮੀਤ ਪ੍ਰਧਾਨ, ਦਰਸ਼ਨ ਸਿੰਘ ਸੈਕਟਰੀ ਜਵੰਧਾ, ਡਾ ਹਰਪ੍ਰੀਤ ਸਿੰਘ ਗੰਢੂਆਂ ਖਜਾਨਚੀ, ਜਗਦੇਵ ਸਿੰਘ ਸੈਕਟਰੀ ਜਲੂਰ ਅਹੁਦੇਦਾਰਾਂ ਵਜੋਂ ਨਿਯੁਕਤ ਕਰ ਕੇ ਮੌਕੇ ਤੇ ਹੀ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਅਮਨਪ੍ਰੀਤ ਸਿੰਘ ਐਡਵੋਕੇਟ ਨਮੋਲ, ਕ੍ਰਿਸ਼ਨ ਸਿੰਘ ਸਾਦੀਹਰੀ, ਰਿਸ਼ੀ ਪਾਲ ਜਿਲ੍ਹਾ ਪ੍ਰਧਾਨ, ਦੀਪੂ ਲਹਿਰਾਗਾਗਾ ਮੰਡਲ ਦੇ ਪ੍ਰਧਾਨ ਵੀ ਹਾਜ਼ਰ ਸਨ।