* ਧਰਮ ਪ੍ਰਚਾਰ ਅਤੇ ਸੇਵਾ ਕਾਰਜਾਂ ‘ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਡਾ. ਸਰੋਆ ਸਮਾਜ ਲਈ ਚਾਨਣ ਮੁਨਾਰਾ- ਸੁਰਿੰਦਰ ਸਿੰਘ ਚੌਹਾਨ
ਲੁਧਿਆਣਾ,11ਜੁਲਾਈ (ਖ਼ਾਲਸਾ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਡਾ..ਪਰਮਜੀਤ ਸਿੰਘ ਸਰੋਆ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ੇ ਸੇਵਾ ਦੇ ਸਕੰਲਪ ਤੇ ਪਹਿਰਾ ਦੇਣ ਵਾਲੀ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ ਵਿੱਚ ਲਗਾਉਣ ਵਾਲੀ ਸੰਸਥਾ ਗੁਰੂ ਨਾਨਕ ਸੇਵਾ ਮਿਸ਼ਨ ( ਰਜਿ. ) ਸਮੁੱਚੇ ਸਮਾਜ ਦੇ ਲਈ ਇੱਕ ਪ੍ਰੇਣਾ ਸ੍ਰੋਤ ਹੈ।ਸਥਾਨਕ ਗਿੱਲ ਰੋਡ ਸਥਿਤ ਗੁਰੂ ਨਾਨਕ ਸੇਵਾ ਮਿਸ਼ਨ ਦੇ ਦਫਤਰ ਵਿਖੇ ੳਚੇਚੇ ਤੋਰ ਤੇ ਪੁੱਜੇ ਡਾ. ਸਰੋਆ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਫੈਲੀ ਭਿਆਨਕ ਮਹਾਮਾਰੀ ਕਰੋਨਾ (ਕੋਵਿਡ 19) ਦੇ ਬਿਪਤਾ ਸਮੇਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਲੋੜਵੰਦ ਵਿਅਕਤੀਆਂ ਨੂੰ ਪੱਕਿਆਂ ਹੇਇਆ ਲੰਗਰ ਅਤੇ ਸੁੱਕਾ ਰਾਸ਼ਨ ਨਿਸ਼ਕਾਮ ਰੂਪ ਵਿੱਚ ਵੰਡਣ ਦੀ ਜੋ ਸੇਵਾ ਦੀ ਲੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਦੇ ਸਹਿਯੋਗ ਨਾਲ ਆਰੰਭੀ ਗਈ ਸੀ। ਉਸੇ ਸੇਵਾ ਦੀ ਲੜੀ ਨੂੰ ਨਿਰੰਤਰ ਅੱਗੇ ਤੋਰਨ ਦੀ ਜੋ ਵੱਡੀ ਸੇਵਾ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਸ.ਸੁਰਿੰਦਰ ਸਿੰਘ ਚੌਹਾਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਦੌਰਾਨ ਨਿਭਾਈ ਗਈ ।ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ।ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸੱਕਤਰ ਡਾ.ਪਰਮਜੀਤ ਸਿੰਘ ਸਰੋਆ ਦਾ ਨਿੱਘਾ ਸਵਾਗਤ ਕਰਦਿਆਂ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸੱਕਤਰ ਸ. ਸੁਰਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਜੋ ਪਿਆਰ ਰੂਪੀ ਸ਼ਬਦ ਅੱਜ ਸਾਡੀ ਸੁਸਾਇਟੀ ਲਈ ਸ. ਸਰੋਆ ਨੇ ਬਿਆਨ ਕੀਤੇ ਹਨ।ਉਹ ਸਾਡੇ ਲਈ ਸੰਗਤ ਦੀ ਪਿਆਰ ਭਰੀ ਵੱਡੀ ਆਸੀਸ ਹੈ।ਜਿਸ ਤੇ ਸੇਧ ਲੈ ਕੇ ਸਾਡੀ ਸੰਸਥਾ ਸੇਵਾ ਤੇ ਸਿਮਰਨ ਦੇ ਸਕੰਲਪ ਨੂੰ ਸੰਗਤਾਂ ਤੱਕ ਪਹੁੰਚਣ ਦਾ ਉਪਰਾਲਾ ਹੋਰ ਚੰਗੇ ਢੰਗ ਨਾਲ ਕਰੇਗੀ।ਪਰ ਜੋ ਵੱਡੀਆਂ ਸੇਵਾਵਾਂ ਡਾ. ਸਰੋਆ ਵੱਲੋਂ ਧਰਮ ਪ੍ਰਚਾਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਹਨ।ਉਹ ਸਮਾਜ ਦੇ ਲਈ ਇੱਕ ਚਾਨਣ ਮੁਨਾਰਾ ਹਨ।
ਇਸ ਤੋਂ ਪਹਿਲਾਂ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਸ. ਸ ਸੁਰਿੰਦਰ ਸਿੰਘ ਅਤੇ ਸੰਸਥਾ ਦੇ ਪ੍ਰਮੁੱਖ ਮੈਬਰਾਂ ਵੱਲੋਂ ਡਾ. ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸੱਕਤਰ ਸ਼੍ਰੋਮਣੀ ਕਮੇਟੀ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਉਨ੍ਹਾਂ ਦੇ ਨਾਲ ਸ.ਮਹਿੰਦਰ ਸਿੰਘ ਕੰਡਾ, ਸ.ਸੁਰਿੰਦਰ ਸਿੰਘ ਭੁਟੀਆਣੀ, ਸ. ਮਹਿੰਦਰਪਾਲ ਸਿੰਘ ਕਾਕਾ,ਸ.ਉਕਾਰ ਸਿੰਘ, ਜਸਵਿੰਦਰ ਸਿੰਘ ਪਟਨਾ, ਸ.ਮਨਜੇਤ ਸਿੰਘ ਪਾਹਵਾ ਆਦਿ ਹਾਜਰ ਸਨ।