15.3 C
United Kingdom
Saturday, June 27, 2026

More

    ਜਲ ਸਪਲਾਈ ਤੇ ਸੀਵਰੇਜ਼ ਕਾਮਿਆਂ ਵੱਲੋਂ ਤਿ੍ਰਵੈਣੀ ਖਿਲਾਫ ਰੋਸ ਵਿਖਾਵਾ

    ਅਸ਼ੋਕ ਵਰਮਾ
    ਬਠਿੰਡਾ,10ਜੁਲਾਈ । ਪੀਡਬਲਿਊਡੀ ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਦੇ ਸੱਦੇ ਤੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਕਾਮਿਆਂ ਨੇ ਅੱਜ ਬਠਿੰਡਾ ’ਚ ਸੌ ਫੀਸਦੀ ਪਾਣੀ ਤੇ ਸੀਵਰੇਜ੍ਰ ਸੁਵਿਧਾ ਪ੍ਰਜੈਕਟ ਤੇ ਕੰਮ ਕਰਨ ਵਾਲੀ ਤਿ੍ਰਵੈਣੀ ਕੰਪਨੀ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ ਕਰਕੇ ਜੋਰਦਾਰ ਨਾਅਰੇਬਾਜੀ ਕੀਤੀ।   ਇਸ ਮੌਕੇ ਫੀਲਡ ਦੇ ਕੰਟਰੈਕਟ ਕਰਮਚਾਰੀਆਂ ਨੂੰ ਜੂਨ ਮਹੀਨੇ ਦੀਆਂ ਤਨਖਾਹਾਂ ਨਾਂ ਮਿਲਣ ਕਾਰਨ ਅਤੇ ਮੰਗਾਂ ਤੇ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਕੰਪਨੀ ਦੇ ਅਧਿਕਾਰੀਆਂ ਦੇ ਖਿਲਾਫ਼ ਵੀ ਰੋਸ ਪ੍ਰਗਟ ਕੀਤਾ ਗਿਆ। ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਬਰਾੜ,ਸੁਖਚੈਨ ਸਿੰਘ,ਮੱਖਣ ਸਿੰਘ ਖਣਗਵਾਲ,ਕਿਸ਼ੋਰ ਚੰਦ ਗਾਜ ,ਕੁਲਵਿੰਦਰ ਸਿੰਘ ਸਿੱਧੂ,ਜਿਲਾ ਆਗੂ ਜੀਤ ਰਾਮ ਦੋਦੜਾ,ਦਰਸ਼ਨ  ਸ਼ਰਮਾ,ਹਰਪ੍ਰੀਤ ਸਿੰਘ,ਰਾਜਵੀਰ ਸਿੰਘ, ਨੇ ਕਿਹਾ ਕਿ ਫੀਲਡ ਕਾਮਿਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਜਿਵੇਂ ਵਾਟਰ ਸਪਲਾਈ ਤੇ ਸੀਵਰੇਜ ਸਕੀਮਾਂ ਤੇ ਲੋੜੀਂਦਾ ਸਮਾਨ ਦੇਣਾ,ਟੈਂਕੀਆਂ ਦੀਆਂ ਗੇਜਾਂ ਠੀਕ ਕਰਨੀਆਂ,ਮੋਟਰਾਂ ਦੇ ਕੰਪਲਿੰਗ ਗਾਰਡ ਲਾਉਣਾ,ਪੰਪ ਚੈਂਬਰ ਦੀਆਂ ਛੱਤਾਂ ਰਿਪੇਅਰ ਕਰਨਾ,ਸਕੀਮਾਂ ਤੇ ਸਾਫ ਸਫਾਈ ਦਾ ਪ੍ਰਬੰਧ ਕਰਨਾ,ਹਰਬੰਸ ਨਗਰ ਸਕੀਮ ਤੇ ਪੰਪ ਚੈਂਬਰ ਨੂੰ ਜਾਣ ਵਾਸਤੇ ਰਸਤੇ ਨੂੰ ਉਚਾ ਕਰਨਾਂ, ਮੈਂਟੀਨਸ ਸਕੀਮਾਂ ਤੇ ਮੁਲਾਜ਼ਮਾਂ ਦੇ ਬੈਠਣ ਲਈ ਪ੍ਰਬੰਧ ਕਰਨਾਂ, ਆਦਿ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਕੰਪਨੀ ਤੇ ਸੀਵਰੇਜ ਬੋਰਡ ਬਠਿੰਡਾ ਦੇ ਅਧਿਕਾਰੀਆਂ ਨੇ ਫੀਲਡ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ ਤਾਂ 21 ਜੁਲਾਈ ਨੂੰ ਮੰਡਲ ਦਫਤਰਾਂ ਅੱਗੇ ਤਿਰਵੈਣੀ ਕੰਪਨੀ ਬਠਿੰਡਾ ਦੇ ਖਿਲਾਫ਼ ਵੱਡਾ ਰੋਸ ਧਰਨਾ ਦਿੱਤਾ ਜਾਵੇਗਾ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!