ਚੰਡੀਗੜ੍ਹ 10 ਜੁਲਾਈ (ਰਾਜਿੰਦਰ ਭਦੌੜੀਆ)
ਯੂਨੀਵਰਸਲ ਮਿਊਜ਼ਿਕ ਇੰਡੀਆ (ਯੂ ਐਮ ਆਈ ), ਯੂਨੀਵਰਸਲ ਮਿਊਜ਼ਿਕ ਗਰੁੱਪ (ਯੂ ਐਮ ਜੀ) ਨੇ ਗਲੋਬਲ ਸਾਂਝੇਦਾਰੀ ਕਰਨ ਦਾ ਐਲਾਨ ਕੀਤਾ ਹੈ। ਯੂਨੀਵਰਸਲ ਮਿਯੂਜ਼ਿਕ ਕੰਪਨੀ ਬਹੁ-ਸਾਲਾ ਸਮਝੌਤੇ ਅਨੁਸਾਰ ਕੰਪਨੀ ਦੇਸੀ ਮੇਲੋਡੀਜ਼ ਦੇ ਗੀਤ ਸੰਗੀਤ ਦੁਨੀਆ ਭਰ ਵਿੱਚ ਡਿਸਟ੍ਰੀਬਿਉਸ਼ਨ ਅਤੇ ਪ੍ਰਸਾਰਣ ਦੀ ਅਧਿਕਾਰਤ ਹੋਵੇਗੀ।
ਦੇਸੀ ਮੇਲੋਡੀਜ਼ ਕੰਪਨੀ ਉੱਤਰ ਭਾਰਤ ਦੇ ਨਾਮਵਰ ਗੀਤਕਾਰ ਅਤੇ ਗਾਇਕ ਜਾਨੀਅਤੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਰਵਿੰਦਰ ਖੈਹਿਰਾ ਵੱਲੋਂ ਮੋਹਾਲੀ ਵਿੱਚ ਸ਼ੁਰੂਆਤ ਕੀਤੀ ਗਈ ਸੀ, ਜਿਸ ਨੇ ਹੁਣ ਭਾਰਤੀ ਸੰਗੀਤ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਹੈ। ਹਾਲ ਹੀ ਵਿੱਚ ਪੰਜਾਬੀਮਿਯੂਜ਼ਿਕ ਇੰਡਸਟਰੀ ਵਿੱਚ ਦੁਨੀਆ ਭਰ ਵਿੱਚ ਇਸ ਕੰਪਨੀ ਦਾ ਸਿੱਕਾ ਮੰਨਿਆ ਜਾਂਦਾ ਹੈ। ਸਮਝੌਤੇ ਦੇ ਅਨੁਸਾਰ ਯੂਨੀਵਰਸਲ ਮਿਊਜ਼ਿਕ ਇੰਡੀਆ ਕੋਲ ਦੇਸੀ ਮੇਲੋਡੀਜ਼ ਦੁਆਰਾ ਜਾਰੀ ਕੀਤੀ ਗਈ ਨਵੀਂ ਅਤੇ ਪੁਰਾਣੀ ਆਡੀਓ ਅਤੇ ਕੈਟਲਾਗਜ ਨੂੰ ਵੰਡਣ ਅਤੇ ਪ੍ਰਸਾਰਿਤ ਕਰਨ ਦੇ ਦੁਨੀਆ ਭਰ ਵਿੱਚ ਵਿਸ਼ੇਸ਼ ਅਧਿਕਾਰ ਹੋਣਗੇ। ਯੂ ਐਮ ਆਈ ਦੇਸੀ ਮੇਲੋਡੀਜ਼ ਨਾਲ ਮਿਲ ਕੇ ਭਵਿੱਖ ਵਿੱਚ ਕੰਮ ਕਰੇਗੀ।
ਸਾਂਝੇਦਾਰੀ ਦਾ ਐਲਾਨ ਕਰਦਿਆਂ ਹੋਏ ਸ੍ਰੀ ਦੇਵਰਾਜ ਸਨਿਆਲ, ਐਮਡੀ ਅਤੇ ਸੀਈਓ ਯੂਨੀਵਰਸਲ ਮਿਊਜ਼ਿਕ ਇੰਡੀਆ ਨੇ ਕਿਹਾ ਕਿ ਭਾਰਤ ਵਿੱਚ ਸੰਗੀਤ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ ਅਤੇ ਹੁਣ ਇਹ ਇਕ ਰੋਮਾਂਚਕ ਸਮਾਂ ਹੈ। ਯੂਨੀਵਰਸਲ ਮਿਊਜ਼ਿਕ ਇੰਡੀਆ ਸੰਗੀਤ ਦੀ ਦੁਨੀਆ ਵਿੱਚ ਇੱਕ ਮਜ਼ਬੂਤ ਅਤੇ ਠੋਸ ਇਰਾਦਾ ਅਧਾਰਤ ਕੰਪਨੀ ਹੈ, ਜੋ ਦੁਨੀਆ ਭਰ ਦੇ ਸੰਗੀਤ ਪ੍ਰੇਮੀਆਂ ਤੱਕ ਆਪਣੀ ਪਹੁੰਚ ਰੱਖਦੀ ਹੈ ਅਤੇ ਨਵੇਂ ਕਲਾਕਾਰਾਂ ਨੂੰ ਵੀ ਮੌਕਾ ਦੇਣ ਲਈ ਵਚਨਬੱਧ ਹੈ। ਦੇਸੀ ਮੇਲੋਡੀਜ਼ ਨਾਲ ਸਾਂਝ ਪਾਉਣ ਲਈ ਅਸੀਂ ਉਤਸ਼ਾਹਤ ਹਾਂ, ਕਿਉਂਕਿ ਇਸ ਕੰਪਨੀ ਨੇ ਸਫਲਤਾਵਾਂ ਦੀ ਕਈ ਪੌੜੀਆਂ ਪਾਰ ਕੀਤੀਆ ਹਨ।
ਦੇਸੀ ਮੇਲੋਡੀਜ਼ ਦੇ ਮੈਨੇਜਿੰਗ ਡਾਇਰੈਕਟਰ ਜਾਨੀ ਨੇ ਦੱਸਿਆ, ਦੇਸੀ ਮੇਲੋਡੀਜ਼ ਵਧੀਆ ਸੰਗੀਤ, ਵਧੀਆ ਗੀਤ ਅਤੇ ਵਧੀਆ ਕਲਾਕਾਰਾਂ ਦੇ ਨਿਰਮਾਣ ਕਰਨ ਦੀ ਵਿਰਾਸਤ ਹੈ। ਇਸੇ ਭਾਵਨਾ ਦੇ ਨਾਲ, ਅਸੀਂ ਯੂਨੀਵਰਸਲ ਮਿਊਜ਼ਿਕ ਨਾਲ ਪੰਜਾਬੀ ਸੰਗੀਤ ਨੂੰ ਦੇਸ਼ ਅਤੇ ਦੁਨੀਆ ਭਰ ਦੇ ਸਰੋਤਿਆਂ ਲਈ ਲਿਆਉਣ ਲਈ ਇੱਕ ਸਮਝੌਤਾ ਕੀਤਾ ਹੈ। ਪੰਜਾਬੀ ਸੰਗੀਤ ਅਤੇ ਸਭਿਆਚਾਰ ਦਾ ਇਕ ਵਿਸ਼ਾਲ ਦਾਇਰਾ ਹੈ, ਜਿਸ ਕਾਰਨ ਪੰਜਾਬੀ ਸੰਗੀਤ ਤੇਜ਼ੀ ਨਾਲ ਉਭਰਿਆ ਹੈ, ਜਿਸਦੇ ਚਾਹਵਾਨ ਦੇਸ਼ ਅਤੇ ਦੁਨੀਆ ਵਿੱਚ ਹੈ। ਨੌਜਵਾਨ ਖਾਸ ਕਰਕੇ ਬਾਲੀਵੁੱਡ ਵਿੱਚ ਪੰਜਾਬੀ ਸੰਗੀਤ ਦੇ ਚਾਹਵਾਨ ਹਨ। ਜਾਨੀ ਨੇ ਕਿਹਾ, ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਸਮਝੌਤੇ ਨਾਲ ਸੰਗੀਤ ਦੀ ਦੁਨੀਆ ਵਿੱਚ ਨਵੇਂ ਪਹਿਲੂ ਸਥਾਪਤ ਕੀਤੇਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਬੀ ਪਰਾਕ ਦੇ ਨਾਲ, ਦੇਸੀ ਮੇਲੋਡੀਜ਼ ਨੇ ਕਈ ਘਰੇਲੂ ਹਿੱਟ ਸਿੰਗਲ ਟਰੈਕ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ’ਫਿਲਹਾਲ’, ‘ਕੋਕਾ’, ‘ਕੁਛ ਭੀ ਹੋ ਜਾਏ’ ਅਤੇ ‘ਤੋੜ ਦਾ-ਈ-ਦਿਲ’ ਦੇ ਇਲਾਵਾ ਇਨ੍ਹਾਂਨੇ ਮਿਲ ਕੇ ਫਿਲਮ ਦੇ ਸਾਊਂਡ ਟਰੈਕ ਸਮੇਤ ਕਈ ਹਿੱਟ ਰਿਕਾਰਡਾਂ ਅਤੇ ਪ੍ਰੋਜੈਕਟਾਂ ਨੂੰਬਣਾਇਆ ਹੈ; ‘ਪਛਤਾਓਗੇ’, ਜਿਨ੍ਹਕੇ ਲੀਏ , ਤੇਰੀ ਮਿੱਟੀ ‘, ਮੰਨਭਰਿਆ, ਕਿਆਬਾਤ ਐ’, ‘ਨਾਂਹ’, ‘ਲਾਰੇ’, ‘ਡਾਂਸ ਲਾਈਕ’ ਅਤੇ ‘ਮਸਤਾਨੀ’ ਨੇ ਸੰਗੀਤ ਦੀ ਦੁਨੀਆ’ਚ ਆਪਣੀ ਪਛਾਣ ਬਣਾਈ।