13.7 C
United Kingdom
Monday, June 22, 2026

More

    ਨਿਊਜ਼ੀਲੈਂਡ ‘ਚ ਤਿੰਨ ਹੋਰ ਕਰੋਨਾ ਦੇ ਕੇਸ ਸਾਹਮਣੇ ਆਏ

    -ਦੋ ਭਾਰਤ ਤੋਂ ਪਹੁੰਚੇ-ਕੁੱਲ ਗਿਣਤੀ ਰਹਿ ਗਈ 24
    ਔਕਲੈਂਡ 10 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)

    ਸਿਹਤ ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੋਰ 3 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਤਿੰਨ ਕੇਸਾਂ ਵਿਚੋਂ 2 ਭਾਰਤ ਅਤੇ 1 ਇਟਲੀ ਤੋਂ ਵਾਪਸ ਪਰਤੇ ਲੋਕਾਂ ਨਾਲ ਸੰਬੰਧਿਤ ਹੈ। 2 ਭਾਰਤੀਆਂ ਵਿਚੋਂ ਪਹਿਲਾ ਕੇਸ 20 ਸਾਲਾਂ ਦੀ ਇੱਕ ਮਹਿਲਾ ਦਾ ਹੈ ਅਤੇ ਦੂਜਾ ਕੇਸ ਵੀ 20 ਸਾਲਾਂ ਦੇ ਹੀ ਇੱਕ ਵਿਅਕਤੀ ਦਾ ਹੈ। ਇਹ ਦੋਵੇਂ ਹੀ 3 ਜੁਲਾਈ ਨੂੰ ਭਾਰਤ ਤੋਂ ਆਈ ਫਲਾਈਟ ਰਾਹੀ ਨਿਊਜ਼ੀਲੈਂਡ ਪਹੁੰਚੇ ਸਨ। ਇਹ ਦੋਵੇਂ ਆਕਲੈਂਡ ਦੇ ਸਟੈਮਫੋਰਡ ਪਲਾਜ਼ਾ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਰਹਿ ਰਹੇ ਹਨ। ਜਦੋਂ ਕਿ ਅੱਜ ਦਾ ਤੀਜਾ ਕੇਸ 4 ਜੁਲਾਈ ਨੂੰ ਇਟਲੀ ਤੋਂ ਵਾਪਸ ਨਿਊਜ਼ੀਲੈਂਡ ਪਰਤੇ 30 ਸਾਲਾਂ ਦੇ ਇੱਕ ਵਿਅਕਤੀ ਦਾ ਹੈ ਜੋ ਕ੍ਰਾਈਸਟਚਰਚ ਦੇ ਕਮੋਡੋਰ ਹੋਟਲ ਵਿਖੇ ਆਈਸੋਲੇਸ਼ਨ ਵਿੱਚ ਰਹਿ ਰਿਹਾ ਹੈ।
    ਸਿਹਤ ਮੰਤਰਾਲੇ ਨੇ ਕਿਹਾ ਕਿ ਪਹਿਲਾਂ ਰਿਪੋਰਟ ਕੀਤੇ ਗਏ 2 ਕੇਸ ਹੁਣ ਰਿਕਵਰ ਹੋਏ ਹਨ, ਜਿਸ ਨਾਲ ਐਕਟਿਵ ਕੇਸਾਂ ਦੀ ਕੁੱਲ ਸੰਖਿਆ 24 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਈ ਵੀ ਕੋਵਿਡ -19 ਦੀ ਹਸਪਤਾਲ ਪੱਧਰੀ ਦੇਖਭਾਲ ਪ੍ਰਾਪਤ ਨਹੀਂ ਕਰ ਰਿਹਾ ਹੈ। ਕੱਲ੍ਹ ਲੈਬੋਟਰੀ ਨੇ 3089 ਟੈੱਸਟ ਪੂਰੇ ਕੀਤੇ। ਦੇਸ਼ ਵਿੱਚ ਇਸ ਨਾਲ ਹੁਣ ਤੱਕ ਦੇ ਟੈੱਸਟਾਂ ਦੀ ਕੁੱਲ ਗਿਣਤੀ 422,144 ‘ਤੇ ਪਹੁੰਚ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!