13.7 C
United Kingdom
Monday, June 22, 2026

More

    ਪ੍ਰੋਜੈਕਟ ਡਾਇਰੈਕਟਰ ਨੇ ਆਤਮਾ ਸਕੀਮ ਦੇ ਡੈਮੋ ਪਲਾਟਾਂ ਦਾ ਕੀਤਾ ਦੌਰਾ

    ਅਸ਼ੋਕ ਵਰਮਾ
    ਬਠਿੰਡਾ, 9 ਜੁਲਾਈ : ਮੁੱਖ ਖੇਤੀਬਾੜੀ ਅਫਸਰ ਡਾ. ਬਹਾਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਬਲਾਕ ਅਫ਼ਸਰ ਸੰਗਤ ਡਾ. ਧਰਮਪਾਲ ਮੋਰੀਆ ਦੇ ਸਹਿਯੋਗ ਨਾਲ ਡਾ. ਤੇਜਦੀਪ ਕੋਰ ਬੋਪਾਰਾਏ ਪ੍ਰੋਜੈਕਟ ਡਾਇਰੈਕਟਰ ਆਤਮਾ ਵੱਲੋ ਜ਼ਿਲੇ ਵਿੱਚ ਆਤਮਾ ਸਕੀਮ ਅਧੀਨ ਲਗਾਏ ਗਏ ਨਰਮੇ, ਮੱਕੀ, ਸੱਠੀ ਮੂੰਗੀ ਅਤੇ ਝੋਨੇ ਦੀ ਸਿੱਧੀ ਬਿਜਾਈ ਦੇ ਪ੍ਰਦਰਸ਼ਨੀ ਪਲਾਟਾਂ ਦਾ ਦੌਰਾ ਕੀਤਾ ਗਿਆ। ਡਾ. ਤੇਜਦੀਪ ਕੋਰ ਬੋਪਾਰਾਏ ਨੇ ਆਪਣੇ ਦੌਰੇ ਦੌਰਾਨ ਟੀਮ ਵੱਲੋਂ ਪਿੰਡ ਨੰਦਗੜ ਵਿਖੇ ਕਿਸਾਨ ਕਰਮਜੀਤ ਸਿੰਘ ਦੇ ਝੋਨੇ ਦੀ ਸਿੱਧੀ ਬਿਜਾਈ ਤਹਿਤ ਲਗਾਏ ਗਏ ਪ੍ਰਦਰਸ਼ਨੀ ਪਲਾਟ ਦੀ ਨਿਰੀਖਣ ਕੀਤਾ ਗਿਆ। ਇਸ ਉਪਰੰਤ ਡਾ. ਬੋਪਾਰਾਏ ਵੱਲੋਂ ਪਿੰਡ ਮਛਾਣਾ ਵਿਖੇ ਕਿਸਾਨ ਲਖਵੀਰ ਸਿੰਘ ਦੇ ਖੇਤ ’ਚ ਸੱਠੀ ਮੂੰਗੀ ਦੇ ਲਗਾਏ ਗਏ ਪ੍ਰਦਰਸ਼ਨੀ ਪਲਾਂਟ ਦਾ  ਨਿਰੀਖਣ ਕਰਨ ਉਪਰੰਤ ਡਾ. ਬੋਪਾਰਾਏ ਨੇ ਦੱਸਿਆ ਕਿ 8-10 ਦਿਨਾਂ ਬਾਅਦ ਸੱਠੀ ਮੂੰਗੀ ਦਾ ਪਹਿਲਾ ਝਾੜ ਆ ਜਾਵੇਗਾ।
                        ਦੌਰੇ ਦੌਰਾਨ ਪਿੰਡ ਗਹਿਰੀ ਬੁੱਟਰ ਵਿਖੇ ਕਿਸਾਨ ਗੁਰਬਖਸ਼ ਸਿੰਘ, ਗੁਰਤੇਜ ਸਿੰਘ ਅਤੇ ਜੋਰਾ ਸਿੰਘ ਵਲੋਂ ਲਗਾਏ ਗਏ ਨਰਮੇਂ ਦੇ ਪ੍ਰਦਰਸ਼ਨੀ ਪਲਾਟਾਂ ਦਾ ਦੌਰਾ ਕੀਤਾ ਤੇ ਨਾਲ ਦੇ ਖੇਤਾਂ ’ਚ ਕੰਮ ਕਰਦੇ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰਕੇ ਉਨਾਂ ਨੂੰ ਖੇਤੀ ਸਬੰਧੀ  ਮਹੱਤਵਪੂਰਨ ਜਾਣਕਾਰੀ ਦਿੰਦਿਆਂ ਆਤਮਾ ਸਕੀਮ ਸਬੰਧੀ ਵੀ ਜਾਣੂ ਕਰਵਾਿੲਆ । ਇਸ ਮੌਕੇ ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋ ਵੱਧ ਨਰਮੇਂ ਦੀ ਬਿਜਾਈ ਕਰਨ ਤੇ ਆਪਣੀਆਂ ਫਸਲਾਂ ’ਤੇ ਸਪਰੇਅ ਤੇ ਖਾਦਾਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ ਕੀਤੀਆਂ ਹੀ ਵਰਤੋਂ ਕਰਨ । ਇਸੇ ਦੌਰਾਨ ਡਾ. ਬੋਪਾਰਾਏ ਨੇ  ਪਿੰਡ ਮਹਿਤਾ ਵਿਖੇ ਕੁਦਰਤੀ ਖੇਤੀ ਕਰਦੇ ਕਿਸਾਨ ਹਰਤੇਜ ਸਿੰਘ ਦੇ ਖੇਤ ਦਾ ਵੀ ਦੌਰਾ ਕੀਤਾ । ਇਸ ਮੌਕੇ ਉਨਾਂ ਨਾਲ ਬੀ.ਟੀ.ਐਮ. ਸੰਗਤ ਡਾ. ਜਗਸੀਰ ਸਿੰਘ ਵੀ ਮੌਜੂਦ ਰਹੇ।
    ਦੌਰਾ ਕਰਨ ਉਪਰੰਤ ਡਾ. ਬੋਪਾਰਾਏ ਨੇ ਦੱਸਿਆ ਕਿ ਕਿਸਾਨ ਹਰਤੇਜ ਸਿੰਘ ਆਪਣੀ ਸਾਰੀ ਖੇਤੀ ਬਿਨਾਂ ਕਿਸੇ ਕੀਟਨਾਸ਼ਿਕ ਖਾਦਾਂ ਤੇ ਜਹਿਰਾਂ ਦੀ ਵਰਤੋਂ ਕੀਤੇ ਬਿਨਾਂ ਫਸਲਾਂ ਅਤੇ ਸਬਜੀਆਂ ਦੀ ਬਿਜਾਈ ਕਰਦੇ ਹਨ। ਇਸ ਟੀਮ ’ਚ  ਵਿਕਰਮਜੀਤ ਸਿੰਘ,  ਸਿਵ ਪ੍ਰਸ਼ਾਦ ਏ.ਐਸ.ਆਈ. ਅਤੇ ਕਰਮਜੀਤ ਸਿੰਘ ਏ.ਟੀ.ਐਮ. ਬਲਾਕ ਸੰਗਤ ਵੀ ਸ਼ਾਮਲ ਰਹੇ । 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!